ਪੈਟਰੋਲ-ਡੀਜ਼ਲ ਦੀਆਂ ਕੀਮਤਾਂ 6ਵੇਂ ਦਿਨ ਫਿਰ ਵਧੀਆਂ, ਜਾਣੋ ਨਵੇਂ ਭਾਅ

Friday, Jun 12, 2020 - 09:30 AM (IST)

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 6ਵੇਂ ਦਿਨ ਫਿਰ ਵਧੀਆਂ, ਜਾਣੋ ਨਵੇਂ ਭਾਅ

ਨਵੀਂ ਦਿੱਲੀ (ਭਾਸ਼ਾ) : ਪੈਟਰੋਲ ਦੀਆਂ ਕੀਮਤਾਂ ਵਿਚ ਲਗਾਤਾਰ 6ਵੇਂ ਦਿਨ ਸ਼ੁੱਕਰਵਾਰ ਨੂੰ ਪ੍ਰਤੀ ਲਿਟਰ 57 ਪੈਸੇ ਅਤੇ ਡੀਜ਼ਲ ਵਿਚ ਪ੍ਰਤੀ ਲਿਟਰ 59 ਪੈਸੇ ਦਾ ਵਾਧਾ ਹੋਇਆ। ਸਰਕਾਰੀ ਕੰਪਨੀਆਂ ਨੇ ਐਤਵਾਰ ਤੋਂ ਇੰਧਣ ਦੀਆਂ ਕੀਮਤਾਂ ਵਿਚ ਰੋਜ਼ਾਨਾ ਬਦਲਾਅ ਦੀ ਪ੍ਰਕਿਰਿਆ ਨੂੰ ਦੁਬਾਰਾ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਕੋਰੋਨਾ ਵਾਇਰਸ ਅਤੇ ਲਾਕਡਾਊਨ ਕਾਰਨ ਚਲਦੇ ਦੇਸ਼ ਵਿਚ ਇੰਧਣ ਦੇ ਮੁੱਲ ਲਗਾਤਾਰ 82 ਦਿਨ ਤੱਕ ਸਥਿਰ ਬਣੇ ਰਹੇ ਸਨ।

ਜਨਤਕ ਖੇਤਰ ਦੀ ਤੇਲ ਮਾਰਕੀਟਿੰਗ ਕੰਪਨੀਆਂ ਦੀ ਸੂਚਨਾ ਅਨੁਸਾਰ ਦਿੱਲੀ ਵਿਚ ਪੈਟਰੋਲ ਦੀ ਕੀਮਤ ਪ੍ਰਤੀ ਲਿਟਰ 74 ਰੁਪਏ ਤੋਂ ਵੱਧ ਕੇ 74 ਰੁਪਏ 57 ਪੈਸੇ, ਜਦੋਂਕਿ ਡੀਜ਼ਲ ਦੀ ਕੀਮਤ 72 ਰੁਪਏ 22 ਪੈਸੇ ਤੋਂ ਵੱਧ ਕੇ 72 ਰੁਪਏ 81 ਪੈਸੇ ਹੋ ਗਈ ਹੈ। ਦੇਸ਼ ਭਰ ਵਿਚ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ ਅਤੇ ਸਥਾਨਕ ਵਿਕਰੀ ਟੈਕਸ ਜਾਂ ਵੈਲਯੂ ਐਡਿਡ ਟੈਕਸ ਦੇ ਆਧਾਰ 'ਤੇ ਹਰ ਇਕ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਖ-ਵੱਖ ਹਨ। 6ਵੇਂ ਦਿਨ ਵਿਚ ਪੈਟਰੋਲ ਦਾ ਮੁੱਲ ਪ੍ਰਤੀ ਲਿਟਰ 3.31 ਰੁਪਏ ਅਤੇ ਡੀਜ਼ਲ ਦਾ ਮੁੱਲ 3.42 ਰੁਪਏ ਤੱਕ ਵਧਾਇਆ ਗਿਆ ਹੈ।


author

cherry

Content Editor

Related News