ਲਗਾਤਾਰ ਤੀਸਰੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ

Sunday, Feb 02, 2020 - 01:52 AM (IST)

ਲਗਾਤਾਰ ਤੀਸਰੇ ਦਿਨ ਸਸਤਾ ਹੋਇਆ ਪੈਟਰੋਲ-ਡੀਜ਼ਲ

ਨਵੀਂ ਦਿੱਲੀ (ਇੰਟ.)-ਆਮ ਲੋਕਾਂ ਲਈ ਇਕ ਰਾਹਤ ਭਰੀ ਖਬਰ ਆਈ ਹੈ। ਅੱਜ ਗੈਸ ਸਿਲੰਡਰ ਦੇ ਮੁੱਲ ’ਚ ਕੋਈ ਬਦਲਾਅ ਨਹੀਂ ਹੋਇਆ ਹੈ, ਜਦੋਂ ਕਿ ਇਸ ਤੋਂ ਪਹਿਲਾਂ ਜਨਵਰੀ ’ਚ ਰਸੋਈ ਗੈਸ ਦੇ ਮੁੱਲ ਵਧੇ ਸਨ। ਫਰਵਰੀ ’ਚ ਗਾਹਕਾਂ ਨੂੰ ਗੈਸ ਸਿਲੰਡਰ ਲਈ ਜਨਵਰੀ ਵਾਲੀ ਕੀਮਤ ਹੀ ਚੁਕਾਉਣੀ ਪਵੇਗੀ। ਇਸ ਦੇ ਨਾਲ ਹੀ ਅੱਜ ਪੈਟਰੋਲ-ਡੀਜ਼ਲ ਸਸਤਾ ਹੋ ਗਿਆ ਹੈ। ਦਿੱਲੀ ’ਚ ਇਕ ਲਿਟਰ ਪੈਟਰੋਲ ਦੀ ਕੀਮਤ ’ਚ 8 ਪੈਸੇ ਦੀ ਕਮੀ ਆਈ ਹੈ, ਕੋਲਕਾਤਾ ਅਤੇ ਮੁੰਬਈ ’ਚ ਇਹ 5 ਪੈਸੇ ਸਸਤਾ ਹੋਇਆ ਹੈ। ਚੇਨਈ ’ਚ ਇਕ ਲਿਟਰ ਪੈਟਰੋਲ 6 ਪੈਸੇ ਸਸਤਾ ਹੋਇਆ ਹੈ। ਉਥੇ ਹੀ ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ ’ਚ ਇਕ ਲਿਟਰ ਡੀਜ਼ਲ 6 ਪੈਸੇ ਘੱਟ ਹੋਇਆ ਹੈ। ਕੋਲਕਾਤਾ, ਮੁੰਬਈ ਅਤੇ ਚੇਨਈ ’ਚ ਇਹ 5 ਪੈਸੇ ਘੱਟ ਹੋਇਆ ਹੈ।

ਸਰਕਾਰ ਨੇ ਨਵੇਂ ਸਾਲ 2020 ਦੇ ਪਹਿਲੇ ਹੀ ਦਿਨ ਰਸੋਈ ਗੈਸ ਸਿਲੰਡਰ ਦੇ ਮੁੱਲ ’ਚ 19 ਰੁਪਏ ਦਾ ਵਾਧਾ ਕਰ ਦਿੱਤਾ ਸੀ। ਇਹ ਵਾਧਾ ਗੈਰ-ਸਬਸਿਡੀ ਵਾਲੇ ਸਿਲੰਡਰਾਂ ਲਈ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜਹਾਜ਼ ਈਂਧਣ ਦੀਆਂ ਕੀਮਤਾਂ ’ਚ ਵੀ 2.6 ਫ਼ੀਸਦੀ ਦਾ ਵਾਧਾ ਕੀਤਾ ਗਿਆ ਸੀ।


author

Karan Kumar

Content Editor

Related News