ਪੈਟਰੋਲ-ਡੀਜ਼ਲ ਕੀਮਤਾਂ ਸ਼ਨੀਵਾਰ ਨੂੰ ਲਗਾਤਾਰ 29ਵੇਂ ਦਿਨ ਸਥਿਰ

Saturday, Oct 31, 2020 - 01:13 PM (IST)

ਪੈਟਰੋਲ-ਡੀਜ਼ਲ ਕੀਮਤਾਂ ਸ਼ਨੀਵਾਰ ਨੂੰ ਲਗਾਤਾਰ 29ਵੇਂ ਦਿਨ ਸਥਿਰ

ਨਵੀਂ ਦਿੱਲੀ— ਪੈਟਰੋਲ-ਡੀਜ਼ਲ ਕੀਮਤਾਂ 'ਚ ਸ਼ਨੀਵਾਰ ਨੂੰ ਲਗਾਤਾਰ 29ਵੇਂ ਦਿਨ ਕੋਈ ਕਟੌਤੀ ਜਾਂ ਵਾਧਾ ਨਹੀਂ ਕੀਤਾ ਗਿਆ। ਡੀਜ਼ਲ ਕੀਮਤਾਂ 'ਚ ਆਖਰੀ ਵਾਰ ਕਟੌਤੀ ਦੋ ਅਕਤੂਬਰ ਨੂੰ ਹੋਈ ਸੀ, ਜਦੋਂ ਕਿ ਪੈਟਰੋਲ ਦੀ ਕੀਮਤ ਪਿਛਲੇ 39 ਦਿਨਾਂ ਤੋਂ ਸਥਿਰ ਹੈ।

ਪੈਟਰੋਲ ਦੀ ਕੀਮਤ 'ਚ ਆਖਰੀ ਵਾਰ 22 ਸਤੰਬਰ ਨੂੰ 7 ਤੋਂ 8 ਪੈਸੇ ਦੀ ਕਟੌਤੀ ਕੀਤੀ ਗਈ ਸੀ। ਕੌਮਾਂਤਰੀ ਬਾਜ਼ਾਰ 'ਚ ਹਾਲਾਂਕਿ ਤੇਲ ਕੀਮਤਾਂ 'ਚ ਕੋਈ ਵੱਡੀ ਉਥਲ-ਪੁਥਲ ਦੇਖਣ ਨੂੰ ਨਹੀਂ ਮਿਲ ਰਹੀ ਹੈ। ਅਮਰੀਕਾ 'ਚ ਤੇਲ ਭੰਡਾਰਣ ਵਧਣ ਅਤੇ ਮੰਗ ਨੂੰ ਲੈ ਕੇ ਚਿੰਤਾ ਨਾਲ ਕੱਚੇ ਤੇਲ 'ਚ ਕਮਜ਼ੋਰੀ ਬਣੀ ਹੋਈ ਹੈ।

ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਮੰਗ ਨੂੰ ਲੈ ਕੇ ਵੀ ਚਿੰਤਾ ਸਤਾ ਰਹੀ ਹੈ। ਅਮਰੀਕਾ ਅਤੇ ਯੂਰਪ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਵਜ੍ਹਾ ਨਾਲ ਮੰਗ ਨੂੰ ਲੈ ਕੇ ਚਿੰਤਾ ਹੈ। ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਮੁਤਾਬਕ, ਅੱਜ ਦਿੱਲ 'ਚ ਪੈਟਰੋਲ 81.06 ਰੁਪਏ,  ਜਦੋਂ ਕਿ ਡੀਜ਼ਲ 70.46 ਰੁਪਏ ਪਤੀ ਲਿਟਰ 'ਤੇ ਸਥਿਰ ਰਿਹਾ। ਵਪਾਰਕ ਨਗਰੀ ਮੁੰਬਈ 'ਚ ਪੈਟਰੋਲ 87.74 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 76.86 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਿਹਾ। ਕੋਲਕਾਤਾ 'ਚ ਪੈਟਰੋਲ 82.59 ਰੁਪਏ ਪ੍ਰਤੀ ਲਿਟਰ, ਡੀਜ਼ਲ 73.99 ਰੁਪਏ ਪ੍ਰਤੀ ਲਿਟਰ 'ਤੇ ਵਿਕ ਰਿਹਾ ਹੈ। ਚੇਨੱਈ 'ਚ ਪੈਟਰੋਲ ਦੀ ਕੀਮਤ 84.14 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 75.99 ਰੁਪਏ ਪ੍ਰਤੀ ਲਿਟਰ 'ਤੇ ਟਿਕੀ ਹੋਈ ਹੈ। ਇਸੇ ਤਰ੍ਹਾਂ ਦੇ ਦੇਸ਼ ਦੇ ਹਰ ਸ਼ਹਿਰਾਂ 'ਚ ਵੀ ਕੀਮਤਾਂ ਪਿਛਲੇ 29 ਦਿਨਾਂ ਤੋਂ ਲਗਾਤਾਰ ਸਥਿਰ ਹਨ।


author

Sanjeev

Content Editor

Related News