2 ਸਾਲਾਂ ਵਿਚ ਪੈਟਰੋਲ ਅਤੇ ਇਲੈਕਟ੍ਰਿਕ ਵਾਹਨਾਂ ਦੀ ਲਾਗਤ ਹੋਵੇਗੀ ਇਕ ਸਮਾਨ : ਗਡਕਰੀ

Monday, Nov 08, 2021 - 12:29 PM (IST)

ਨਵੀਂ ਦਿੱਲੀ (ਯੂ. ਐੱਨ. ਆਈ.) - ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਲਿਥੀਅਮ ਆਇਨ ਬੈਟਰੀ ਦੀ ਘਟਦੀ ਲਾਗਤ, ਤਕਨੀਕੀ ਸਫਲਤਾਵਾਂ ਅਤੇ ਕਾਰਕਾਂ ਦੇ ਵੱਧਦੇ ਸਥਾਨੀਕਰਣ ਕਾਰਨ ਇਲੈਕਟ੍ਰਿਕ ਵਾਹਨਾਂ (ਈ. ਵੀ.) ਦੀ ਕੀਮਤ ਅਗਲੇ 2 ਸਾਲਾਂ ਵਿਚ ਪੈਟਰੋਲ ਅਤੇ ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੇ ਨਾਲ ਤੁਲਨਾ ਹੋ ਸਕਦੀ ਹੈ।

ਇਹ ਵੀ ਪੜ੍ਹੋ : 'ਕੀ ਮੈਨੂੰ ਟੇਸਲਾ ਸਟਾਕ ਦਾ 10 ਫ਼ੀਸਦੀ ਵੇਚਣਾ ਚਾਹੀਦਾ ਹੈ', ਜਾਣੋ ਏਲਨ ਮਸਕ ਨੇ ਕਿਉਂ ਪੁੱਛਿਆ ਇਹ ਸਵਾਲ

ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਦਿ ਸਸਟੇਨੇਬਿਲਿਟੀ ਫਾਊਂਡੇਸ਼ਨ, ਡੈਨਮਾਰਕ ਵੱਲੋਂ ਆਯੋਜਿਤ ਇਕ ਵੈਬੀਨਾਰ ਵਿਚ ਬੋਲ ਰਹੇ ਸਨ। ਉਨ੍ਹਾਂ ਕਿਹਾ,‘‘ਮੈਨੂੰ ਵਿਸ਼ਵਾਸ ਹੈ ਕਿ ਇਕ ਸਾਲ ਜਾਂ ਵਧ ਤੋਂ ਵਧ 2 ਸਾਲ ਤੱਕ ਪੈਟਰੋਲ ਵਾਹਨਾਂ ਅਤੇ ਈ-ਵਾਹਨਾਂ ਦੀ ਲਾਗਤ ਸਮਾਨ ਹੋਵੇਗੀ।

ਮੰਤਰੀ ਨੇ ਕਿਹਾ ਕਿ ਉਹ ਵਿਅਕਤੀਗਤ ਰੂਪ ਨਾਲ ਸੋਡੀਅਮ ਆਇਨ, ਜਿੰਕ ਆਇਨ ਅਤੇ ਐਲੂਮੀਨੀਅਮ ਆਇਨ ਵਰਗੇ ਬਦਲਵੀਂ ਬੈਟਰੀ ਕਮਿਸਟਰੀ ਉੱਤੇ ਜਾਂਚ ਉੱਤੇ ਜ਼ੋਰ ਦੇ ਰਹੇ ਹਨ, ਜਿਸ ਨਾਲ ਭਾਰਤ ਵਿਚ ਇਲੈਕਟ੍ਰਿਕ ਵਾਹਨਾਂ ਦੀ ਲਾਗਤ ਵਿਚ ਹੋਰ ਕਮੀ ਆਵੇਗੀ। ਗਡਕਰੀ ਨੇ ਕਿਹਾ ਕਿ ਈ. ਵੀ. ਦੀ ਵੱਡੀ ਮੰਗ, ਸਵਦੇਸ਼ੀ ਬੈਟਰੀ ਤਕਨੀਕ ਅਤੇ ਈ. ਵੀ. ਦੇ ਪਾਰਟਸ ਦੇ ਸਥਾਨੀਕਰਣ ਕਰਨ ਨਾਲ ਕੀਮਤਾਂ ਵਿਚ ਕਾਫੀ ਕਮੀ ਆਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਅਨੁਕੂਲ ਨੀਤੀਆਂ, ਇਨਸੈਂਟਿਵ, ਸਬਸਿਡੀ, ਟੈਕਸ ਛੋਟ ਅਤੇ ਸਪਲਾਈ ਅਤੇ ਮੰਗ ਦੋਵੇਂ ਪੱਖਾਂ ਉੱਤੇ ਕਰਜ਼ਾ ਸਹੂਲਤਾਂ ਦੇ ਮਾਧਿਅਮ ਨਾਲ ਦੇਸ਼ ਵਿਚ ਈ. ਵੀ. ਇਕੋ-ਸਿਸਟਮ ਨੂੰ ਬੜ੍ਹਾਵਾ ਅਤੇ ਸਮਰਥਨ ਦੇ ਰਹੀ ਹੈ।

ਇਹ ਵੀ ਪੜ੍ਹੋ : ਬਦਲ ਰਹੇ ਹਨ ਪੈਕੇਜਿੰਗ ਦੇ ਨਿਯਮ, 1 ਅਪ੍ਰੈਲ ਤੋਂ ਹੋਣ ਵਾਲੀ ਹੈ ਇਹ ਵਿਵਸਥਾ

ਉਨ੍ਹਾਂ ਕਿਹਾ,‘‘ਪਹਿਲਾਂ ਤੋਂ ਹੀ ਇਲੈਕਟ੍ਰਿਕ ਵਾਹਨਾਂ ਉੱਤੇ ਜੀ. ਐੱਸ. ਟੀ. ਸਿਰਫ 5 ਫੀਸਦੀ ਹੈ, ਜਦੋਂਕਿ ਪੈਟਰੋਲੀਅਮ ਵਾਹਨਾਂ ਦੀ ਤੁਲਣਾ ਵਿਚ ਇਹ 48 ਫੀਸਦੀ ਹੈ। ਅਨੁਸੰਧਾਨ ਸੰਸਥਾਨਾਂ ਅਤੇ ਸਟਾਰਟ-ਅਪ ਵੱਲੋਂ ਬੈਟਰੀ ਦੀਆਂ ਕਈ ਕਿਸਮਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, 81 ਫੀਸਦੀ ਲਿਥੀਅਮ ਬੈਟਰੀ ਜ਼ਰੂਰਤਾਂ ਨੂੰ ਸਥਾਨਕ ਉਤਪਾਦਨ ਦੇ ਨਾਲ ਪੂਰਾ ਕੀਤਾ ਜਾ ਰਿਹਾ ਹੈ ਅਤੇ ਸਾਰੇ ਕਾਰਕ ਇਕੱਠੇ ਆਉਣ ਵਾਲੇ ਸਾਲਾਂ ਵਿਚ ਇਲੈਕਟ੍ਰਿਕ ਵਾਹਨਾਂ ਲਈ ਮਾਲਕੀ ਦੀ ਘੱਟ ਲਾਗਤ ਦਾ ਕਾਰਨ ਬਣਨਗੇ। ਚਾਰਜਿੰਗ ਇਨਫਰਾਸਟਰੱਕਚਰ ਉੱਤੇ ਮੰਤਰੀ ਨੇ ਕਿਹਾ ਕਿ 2 ਸਾਲ ਦੇ ਅੰਦਰ ਦੇਸ਼ ਵਿਚ ਸਮਰੱਥ ਚਾਰਜਿੰਗ ਸਟੇਸ਼ਨ ਹੋਣਗੇ ਅਤੇ ਇਲੈਕਟ੍ਰਿਕ ਵਾਹਨਾਂ ਲਈ ਕੋਈ ਸਮੱਸਿਆ ਨਹੀਂ ਹੋਵੇਗੀ।

ਇਹ ਵੀ ਪੜ੍ਹੋ :  ਡਾਕਘਰ ਦੀ ਇਸ ਸਕੀਮ 'ਚ ਨਿਵੇਸ਼ ਕਰਕੇ ਮਿਲੇਗਾ ਮੋਟਾ ਰਿਟਰਨ, ਰੋਜ਼ਾਨਾ ਜਮ੍ਹਾ ਕਰਨੇ ਹੋਣਗੇ ਸਿਰਫ਼ 50 ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News