ਫਿਰ ਸਥਿਰ ਰਹੀ ਤੇਲ ਦੀ ਕੀਮਤ, ਇਹ ਹਨ ਅੱਜ ਦੇ ਭਾਅ

Friday, Jun 21, 2019 - 10:53 AM (IST)

ਫਿਰ ਸਥਿਰ ਰਹੀ ਤੇਲ ਦੀ ਕੀਮਤ, ਇਹ ਹਨ ਅੱਜ ਦੇ ਭਾਅ

ਨਵੀਂ ਦਿੱਲੀ—21 ਜੂਨ 2019 ਨੂੰ ਤੇਲ ਦੀ ਕੀਮਤ ਫਿਰ ਤੋਂ ਸਥਿਰ ਹੋਈ ਹੈ। ਤਿੰਨ ਦਿਨਾਂ ਤੋਂ ਤੇਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਾ ਹੋਣ ਦੇ ਬਾਅਦ ਵੀਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ 'ਚ ਛੇ ਪੈਸਿਆਂ ਦੀ ਗਿਰਾਵਟ ਆਈ ਸੀ, ਜਦੋਂਕਿ ਪੈਟਰੋਲ ਦੀ ਕੀਮਤ ਸਥਿਰ ਰਹੀ ਸੀ। 
ਹਾਲਾਂਕਿ ਅੱਜ ਪੈਟਰੋਲ ਅਤੇ ਡੀਜ਼ਲ ਦੋਵਾਂ ਦੇ ਹੀ ਭਾਅ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਰਾਜਧਾਨੀ ਦਿੱਲੀ 'ਚ 69.93 ਰੁਪਏ ਪ੍ਰਤੀ ਲੀਟਰ ਪੈਟਰੋਲ ਵਿਕ ਰਿਹਾ ਹੈ। ਉੱਧਰ ਡੀਜ਼ਲ ਦੀਆਂ ਕੀਮਤਾਂ 'ਚ ਛੇ ਪੈਸੇ ਦੀ ਗਿਰਾਵਟ ਆਉਣ ਦੇ ਬਾਅਦ ਡੀਜ਼ਲ ਦੀ ਕੀਮਤ 63.78 ਰੁਪਏ ਪ੍ਰਤੀ ਲੀਟਰ ਹੈ। 
ਮੁੰਬਈ 'ਚ ਪੈਟਰੋਲ 75.63 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉੱਧਰ ਡੀਜ਼ਲ 66.87 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਚੇਨਈ 'ਚ ਪੈਟਰੋਲ ਦੀ ਕੀਮਤ 72.65 ਰੁਪਏ ਅਤੇ ਡੀਜ਼ਲ 67.47 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। 
ਕੋਲਕਾਤਾ 'ਚ ਪੈਟਰੋਲ 72.19 ਰੁਪਏ ਅਤੇ ਡੀਜ਼ਲ 65.70 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। 
ਪਿਛਲੇ ਮਹੀਨਿਆਂ 'ਚ ਕੌਮਾਂਤਰੀ ਬਾਜ਼ਾਰ 'ਚ ਕਰੂਡ ਦੇ ਭਾਅ ਵਧੇ ਹਨ ਪਰ ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਆਮ ਰਹੀਆਂ ਹਨ ਸਗੋਂ ਉਨ੍ਹਾਂ 'ਚ ਗਿਰਾਵਟ ਹੀ ਦਰਜ ਕੀਤੀ ਗਈ ਹੈ। 
ਸਭ ਤੇਲ ਕੰਪਨੀਆਂ ਦੇ ਪੈਟਰੋਲ ਪੰਪਾਂ 'ਚ ਤੇਲ ਦੀਆਂ ਕੀਮਤਾਂ ਇਕੋਂ ਜਿਹੀਆਂ ਹਨ। ਤੇਲ ਦੀਆਂ ਕੀਮਤਾਂ ਹਰ ਰੋਜ਼ ਕੌਮਾਂਤਰੀ ਬਾਜ਼ਾਰ ਦੇ ਰੁਖ ਦੇ ਹਿਸਾਬ ਨਾਲ ਬਦਲਦੀਆਂ ਹਨ। ਕੀਮਤਾਂ 'ਚ ਬਦਲਾਅ ਹਰ ਰੋਜ਼ ਸਵੇਰੇ 6 ਵਜੇ ਹੁੰਦਾ ਹੈ। ਇਸ ਲਈ ਪੈਟਰੋਲ ਪੰਪ 'ਤੇ ਜਾਣ ਤੋਂ ਪਹਿਲਾਂ ਇਕ ਵਾਰ ਪੈਟਰੋਲ ਦੀਆਂ ਕੀਮਤਾਂ ਚੈੱਕ ਜ਼ਰੂਰ ਕਰ ਲਓ।


author

Aarti dhillon

Content Editor

Related News