ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ, ਹੁਣ ਤੱਕ ਇਨੇ ਜ਼ਿਆਦਾ ਘਟੇ ਭਾਅ

06/06/2019 9:20:13 AM

ਨਵੀਂ ਦਿੱਲੀ—ਦੇਸ਼ 'ਚ ਗਰਮੀ ਭਾਵੇਂ ਹੀ ਕਹਿਰ ਬਰਸਾ ਰਹੀ ਹੋਵੇ ਪਰ ਪੈਟਰੋਲ ਅਤੇ ਡੀਜ਼ਲ ਦੇ ਮਾਮਲੇ 'ਚ ਰਾਹਤ ਦਾ ਦੌਰ ਜਾਰੀ ਹੈ। 29 ਮਈ ਤੱਕ ਕੀਮਤਾਂ 'ਚ ਵਾਧੇ ਦੇ ਬਾਅਦ ਹੁਣ ਇਨ੍ਹਾਂ ਦੀਆਂ ਕੀਮਤਾਂ 'ਚ ਕਟੌਤੀ ਸ਼ੁਰੂ ਹੋਈ ਹੈ। ਸੋਮਵਾਰ ਅਤੇ ਮੰਗਲਵਾਰ ਨੂੰ ਕੀਮਤਾਂ 'ਚ ਕਟੌਤੀ ਦੇ ਬਾਅਦ ਬੁੱਧਵਾਰ ਨੂੰ ਇਸ 'ਚ ਕੋਈ ਬਦਲਾਅ ਨਹੀਂ ਆਇਆ। ਉੱਧਰ ਅੱਜ ਭਾਵ ਵੀਰਵਾਰ ਨੂੰ ਵੀ ਪੈਟਰੋਲ ਜਿਥੇ 16 ਪੈਸੇ ਸਸਤਾ ਹੋਇਆ ਹੈ ਉੱਧਰ ਡੀਜ਼ਲ ਦੀ ਕੀਮਤ 34 ਪੈਸੇ ਘਟ ਹੋਈ ਹੈ।
ਇਸ ਦੇ ਬਾਅਦ ਰਾਜਧਾਨੀ ਦਿੱਲੀ 'ਚ ਪੈਟਰੋਲ 71.07 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 65.22 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਮੁੰਬਈ 'ਚ ਪੈਟਰੋਲ 76.76 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 68.39 ਰੁਪਏ ਲੀਟਰ ਮਿਲ ਰਿਹਾ ਹੈ। ਚੇਨਈ 'ਚ ਪੈਟਰੋਲ 73.84 ਰੁਪਏ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 69.00 ਰੁਪਏ ਲੀਟਰ ਮਿਲ ਰਿਹਾ ਹੈ। ਕੋਲਕਾਤਾ 'ਚ ਪੈਟਰੋਲ 73.31 ਰੁਪਏ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ 67.14 ਰੁਪਏ ਲੀਟਰ ਵਿਕ ਰਿਹਾ ਹੈ।
ਇਸ ਨਾਲ ਲੋਕਸਭਾ ਚੋਣਾਂ ਦੇ 23 ਮਈ ਨੂੰ ਆਏ ਨਤੀਜਿਆਂ ਦੇ ਬਾਅਦ ਤੋਂ ਹੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ 29 ਮਈ ਤੱਕ ਵਧੀ ਸੀ। ਇਨ੍ਹਾਂ 5 ਦਿਨਾਂ 'ਚ ਦੇਸ਼ 'ਚ ਪੈਟਰੋਲ ਜਿਥੇ 61 ਪੈਸੇ ਮਹਿੰਗਾ ਹੋ ਗਿਆ ਸੀ ਉੱਧਰ ਡੀਜ਼ਲ ਦੀ ਕੀਮਤ 49 ਪੈਸੇ ਵਧ ਗਈ ਸੀ। 29 ਮਈ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਪੈਟਰੋਲ ਦੀ ਕੀਮਤ ਜਿਥੇ 79 ਪੈਸੇ ਤੱਕ ਘਟ ਹੋ ਗਈ ਹੈ ਉੱਧਰ ਡੀਜ਼ਲ ਦੀ ਕੀਮਤ 'ਚ 1.47 ਪੈਸੇ ਦੀ ਕਟੌਤੀ ਹੋਈ ਹੈ। 


Aarti dhillon

Content Editor

Related News