ਅੱਜ ਪੰਜ ਪੈਸੇ ਮਹਿੰਗਾ ਹੋਇਆ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਸਥਿਰ
Friday, Apr 05, 2019 - 10:18 AM (IST)

ਨਵੀਂ ਦਿੱਲੀ—ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ 5 ਅਪ੍ਰੈਲ 2019 ਨੂੰ ਵੀ ਪੈਟਰੋਲ ਦੀਆਂ ਕੀਮਤਾਂ 5 ਪੈਸੇ ਵਧਾਈਆਂ ਹਨ। ਉੱਧਰ ਡੀਜ਼ਲ ਦੀ ਕੀਮਤ ਸਥਿਰ ਰਹੀ। ਅੱਜ ਐਤਵਾਰ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 72.91 ਅਤੇ ਡੀਜ਼ਲ 66.14 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਵਰਣਨਯੋਗ ਹੈ ਕਿ ਕਾਫੀ ਸਮੇਂ ਬਾਅਦ ਪੈਟਰੋਲ ਦੀਆਂ ਕੀਮਤਾਂ 'ਚ ਬਦਲਾਅ ਕੀਤਾ ਗਿਆ ਹੈ। ਉੱਧਰ ਡੀਜ਼ਲ ਦੀ ਕੀਮਤ ਲਗਾਤਾਰ ਬਦਲਦੀ ਆ ਰਹੀ ਹੈ।
ਪੈਟਰੋਲ ਦੀ ਕੀਮਤ
ਦਿੱਲੀ 'ਚ ਪੈਟਰੋਲ 72.91 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਉੱਧਰ ਕੋਲਕਾਤਾ 'ਚ ਇਸ ਦੀ ਕੀਮਤ 74.93 ਪ੍ਰਤੀ ਲੀਟਰ ਹੈ। ਮੁੰਬਈ 'ਚ ਪੈਟਰੋਲ 78.48 ਰੁਪਏ ਪ੍ਰਤੀ ਲੀਟਰ ਉੱਧਰ ਚੇਨਈ 'ਚ ਪੈਟਰੋਲ ਦੀ ਕੀਮਤ 75.67 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਡੀਜ਼ਲ ਦੀ ਕੀਮਤ
ਰਾਜਧਾਨੀ ਦਿੱਲੀ 'ਚ ਡੀਜ਼ਲ 66.14 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਉੱਧਰ ਕੋਲਕਾਤਾ 'ਚ 69.22 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਮੁੰਬਈ 'ਚ ਡੀਜ਼ਲ ਦੀ ਕੀਮਤ 69.22 ਰੁਪਏ ਉੱਧਰ ਚੇਨਈ 'ਚ ਵੀ ਡੀਜ਼ਲ 69.83 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।
ਪੰਜਾਬ 'ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ
ਅੱਜ ਪੰਜਾਬ ਦੇ ਜਲੰਧਰ ਦੀ ਗੱਲ ਕਰੀਏ ਤਾਂ ਇਥੇ ਪੈਟਰੋਲ ਦੇ ਭਾਅ 72.73 ਅਤੇ 65.02, ਲੁਧਿਆਣਾ 'ਚ 73.22 ਅਤੇ 65.46, ਅੰਮ੍ਰਿਤਸਰ 'ਚ 73.31 ਅਤੇ 65.55, ਪਟਿਆਲਾ 'ਚ 73.11 ਅਤੇ 65.36, ਚੰਡੀਗੜ੍ਹ 'ਚ 68.90 ਅਤੇ 62.96 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।