ਦੇਸ਼ ਦਾ ਪਹਿਲਾ ਸ਼ਹਿਰ ਜਿੱਥੇ ਕਾਰਪੋਰੇਟ ਦਫ਼ਤਰ 'ਚ ਹੀ ਮਿਲੇਗੀ ਬੀਅਰ ਤੇ ਵਾਈਨ, ਜਾਣੋ ਨਵੀਂ ਪਾਲਿਸੀ ਬਾਰੇ
Monday, May 15, 2023 - 01:55 PM (IST)
ਗੁੜਗਾਓਂ : ਦੇਸ਼ ਵਿਚ ਪਹਿਲੀ ਵਾਰ ਹਰਿਆਣਾ ਨੇ ਨਵੀਂ ਆਬਕਾਰੀ ਨੀਤੀ ਤਹਿਤ ਵੱਡੇ ਕਾਰਪੋਰੇਟ ਦਫ਼ਤਰਾਂ ਵਿੱਚ ਬਾਰ ਦੀਆਂ ਸਹੂਲਤਾਂ ਦੇਣ ਦਾ ਐਲਾਨ ਕੀਤਾ ਹੈ। ਜੇਕਰ ਅਸੀਂ ਗੁੜਗਾਓਂ ਦੀ ਗੱਲ ਕਰੀਏ ਤਾਂ ਇੱਥੇ 100 ਤੋਂ ਵੱਧ ਦਫਤਰਾਂ ਨੇ ਇਸ ਲਈ ਅਰਜੀਆਂ ਦਿੱਤੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਐਮਜੀ ਰੋਡ, ਸਾਈਬਰ ਹੱਬ, ਸੋਹਨਾ ਰੋਡ, ਉਦਯੋਗ ਬਿਹਾਰ ਅਤੇ ਮਾਨੇਸਰ ਵਿਖੇ ਕਈ ਪ੍ਰਮੁੱਖ ਕਾਰਪੋਰੇਟ ਦਫ਼ਤਰ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਕਰੋੜਾਂ ਦੀ ਟੈਕਸ ਹੇਰਾਫੇਰੀ ਦੇ ਮਾਮਲੇ ’ਚ ਆਮਦਨ ਕਰ ਵਿਭਾਗ ਦੇ ਰਾਡਾਰ ’ਤੇ ਆਇਆ ਨੈੱਟਫਲਿਕਸ
ਹਾਲਾਂਕਿ ਇਸ ਦੇ ਲਈ ਕੁਝ ਲਾਜ਼ਮੀ ਸ਼ਰਤਾਂ ਹਨ ਜਿਨ੍ਹਾਂ ਦੀ ਪਾਲਣਾ ਕਰਨੀ ਹੋਵੇਗੀ। ਇਹ ਸਹੂਲਤ ਲੈਣ ਲਈ ਇੱਕ ਲੱਖ ਵਰਗ ਫੁੱਟ ਅਤੇ ਪੰਜ ਹਜ਼ਾਰ ਕਰਮਚਾਰੀਆਂ ਦਾ ਹੋਣਾ ਲਾਜ਼ਮੀ ਹੈ। ਇੰਨੀ ਵੱਡੀ ਜਗ੍ਹਾ ਵਾਲੀਆਂ ਕੰਪਨੀਆਂ ਬਹੁਤ ਘੱਟ ਹਨ। ਇਕ ਤੋਂ ਡੇਢ ਏਕੜ ਦੇ ਪਲਾਟ 'ਤੇ ਪੰਜ-ਦਸ ਮੰਜ਼ਿਲਾਂ ਦੀ ਵਰਕ ਸਪੇਸ ਦੇਖੀ ਜਾਵੇ ਤਾਂ ਇਨ੍ਹਾਂ ਦੀ ਗਿਣਤੀ 100 ਤੋਂ ਵੱਧ ਹੈ। ਨਵੀਂ ਪਾਲਸੀ ਦੇ ਤਹਿਤ ਇਸ ਸਹੂਲਤ ਲਈ 12 ਜੂਨ ਦੇ ਬਾਅਦ ਅਰਜ਼ੀ ਦਿੱਤੀ ਜਾ ਸਕਦੀ ਹੈ। ਇਸ ਪਾਲਸੀ ਦੇ ਤਹਿਤ ਹੁਣ ਦਫ਼ਤਰ ਵਿਚ ਹੀ ਬੀਅਰ, ਵਾਈਨ ਅਤੇ ਰੈੱਡੀ ਟੂ ਡਰਿੰਕ ਦੀ ਸਹੂਲਤ ਮਿਲ ਸਕੇਗੀ।
ਗੁੜਗਾਓਂ ਵਿੱਚ 205 ਪੱਬ ਅਤੇ ਬਾਰ ਹਨ। ਇੱਥੇ ਆਟੋ, ਆਈ.ਟੀ., ਨਿਰਮਾਣ ਯੂਨਿਟ, ਗਾਰਮੈਂਟ ਆਦਿ ਦੇ ਕਰੀਬ 14 ਤੋਂ 15 ਹਜ਼ਾਰ ਉਦਯੋਗ ਹਨ। ਇਹ ਮਾਨੇਸਰ, ਸੈਕਟਰ 37 ਡੀ, ਖਾਂਡਸਾ ਉਦਯੋਗ ਵਿਹਾਰ, ਸਿਵਲ ਲਾਈਨ, ਸੋਹਨਾ ਰੋਡ, ਐਮਜੀ ਰੋਡ, ਸਾਈਬਰ ਹੱਬ, ਉਦਯੋਗ ਵਿਹਾਰ ਅਤੇ ਮਾਨੇਸਰ ਆਦਿ ਇਲਾਕੇ ਹਨ।
ਇਹ ਵੀ ਪੜ੍ਹੋ : RBI ਨੇ ਕੇਨਰਾ ਬੈਂਕ 'ਤੇ ਕੱਸਿਆ ਸ਼ਿਕੰਜਾ! 2.92 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ
ਇਸ ਸਹੂਲਤ ਲਈ ਕੰਪਨੀ ਦੇ ਕੈਫਟ ਖੇਤਰ ਵਿੱਚ ਹੀ ਬੀਅਰ, ਵਾਈਨ, ਡਰੋਟ ਬੀਅਰ ਅਤੇ ਰੈਡੀ ਟੂ ਡ੍ਰਿੰਕ ਆਦਿ ਉਪਲਬਧ ਹੋਣਗੇ। ਇਸ ਦੀ ਫੀਸ ਦਸ ਲੱਖ ਰੁਪਏ ਸਾਲਾਨਾ ਹੋਵੇਗੀ। ਇਸ ਤੋਂ ਇਲਾਵਾ ਦਫ਼ਤਰ ਦੇ ਨੇੜੇ ਵਾਈਨ ਸ਼ਾਪ ਤੋਂ ਹੀ ਪਰਮਿਟ ਮਿਲੇਗਾ। ਕੰਪਨੀ ਖੁਦ ਲਾਇਸੈਂਸ ਲੈ ਸਕੇਗੀ।
ਸ਼ਹਿਰ ਵਿੱਚ ਕਰੀਬ 15 ਹਜ਼ਾਰ ਉਦਯੋਗਾਂ ਵਿੱਚੋਂ ਇੱਕ ਸੌ ਦੇ ਕਰੀਬ ਅਜਿਹੇ ਕਾਰਪੋਰੇਟ ਦਫ਼ਤਰ ਹੋਣਗੇ, ਜਿੱਥੇ ਇੱਕ ਲੱਖ ਵਰਗ ਫੁੱਟ ਥਾਂ ਅਤੇ ਪੰਜ ਹਜ਼ਾਰ ਮੁਲਾਜ਼ਮ ਹੋਣਗੇ। ਇਹ ਜ਼ਿਆਦਾਤਰ ਬਹੁ-ਮੰਜ਼ਿਲਾ ਇਮਾਰਤਾਂ ਹੋਣਗੀਆਂ।
ਇਹ ਵੀ ਪੜ੍ਹੋ : US ਦੇ ਵਿੱਤ ਮੰਤਰੀ ਦਾ Shocking ਖੁਲਾਸਾ : ਵੱਡੇ ਕਰਜ਼ੇ 'ਚ ਡੁੱਬਿਆ ਅਮਰੀਕਾ, ਡਿਫਾਲਟਰ ਹੋਣ ਦਾ ਖ਼ਤਰਾ ਵਧਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।