ਜਨਤਾ ਕਰਫਿਊ ’ਚ 7 ਕਰੋੜ ਵਪਾਰੀ ਬੰਦ ਰੱਖਣਗੇ ਦੁਕਾਨਾਂ, ਮਿਲਦਾ ਰਹੇਗਾ ਜ਼ਰੂਰਤ ਦਾ ਸਾਮਾਨ

Saturday, Mar 21, 2020 - 03:16 PM (IST)

ਜਨਤਾ ਕਰਫਿਊ ’ਚ 7 ਕਰੋੜ ਵਪਾਰੀ ਬੰਦ ਰੱਖਣਗੇ ਦੁਕਾਨਾਂ, ਮਿਲਦਾ ਰਹੇਗਾ ਜ਼ਰੂਰਤ ਦਾ ਸਾਮਾਨ

ਬਿਜ਼ਨੈਸ ਡੈਸਕ— ਮਹਾਮਾਰੀ ਦਾ ਰੂਪ ਲੈ ਚੁਕੇ ਕੋਰੋਨਾ ਵਾਇਰਸ ‘ਕੋਵਿਡ-19’ ਦੀ ਰੋਕਥਾਮ ਲਈ ਦੇਸ਼ ਦੇ 7 ਕਰੋੜ ਵਪਾਰੀਆਂ ਨੇ ਜਨਤਾ ਕਰਫਿਊ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਵਪਾਰੀਆਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਸੱਦੇ ਨੂੰ ਸਵੀਕਾਰ ਕਰਦੇ ਹੋਏ ਜਨਤਾ ਕਰਫਿਊ ਵਾਲੇ ਦਿਨ ਵਪਾਰ ਬੰਦ ਕਰਨ ਦਾ ਫੈਸਲਾ ਕੀਤਾ ਹੈ ਭਾਵ 22 ਮਾਰਚ ਨੂੰ ਦੇਸ਼ ’ਚ ਕੋਈ ਕਾਰੋਬਾਰ ਨਹੀਂ ਹੋਵੇਗਾ। ਵਪਾਰੀਆਂ ਦੇ 40 ਕਰੋੜ ਦੇ ਲਗਭਗ ਕਰਮਚਾਰੀ ਵੀ ਉਸ ਦਿਨ ਘਰ ’ਚ ਰਹਿਣਗੇ।

PunjabKesari

ਵਪਾਰੀਆਂ ਦੇ ਪ੍ਰਮੁੱਖ ਸੰਗਠਨ ਸਰਬ ਭਾਰਤੀ ਵਪਾਰੀ ਸੰਘ (ਕੈਟ) ਨੇ ਅੱਜ ਦੱਸਿਆ ਕਿ ਵੱਖ-ਵੱਖ ਬਾਜ਼ਾਰਾਂ ਦੇ ਵਪਾਰੀ ਸੰਗਠਨਾਂ ਦੇ ਨੇਤਾਵਾਂ ਦੇ ਕੋਵਿਡ-19 ਦੇ ਇਨਫੈਕਸ਼ਨ ਨੂੰ ਰੋਕਣ ਲਈ 21 ਤੋਂ 23 ਮਾਰਚ ਤਕ ਬਾਜ਼ਾਰਾਂ ਅਤੇ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਦਵਾਈ ਦੀਆਂ ਦੁਕਾਨਾਂ ਅਤੇ ਡੇਅਰੀ ਅਤੇ ਆਮ ਵਰਤੋਂ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਤਿੰਨ ਦਿਨ ਬਾਅਦ ਸਥਿਤੀ ਦੀ ਸਮੀਖਿਆ ਕਰਨ ਦੇ ਬਾਅਦ ਹੀ ਅੱਗੇ ਦੀ ਰਣਨੀਤੀ ਦੇ ਬਾਰੇ ’ਚ ਫੈਸਲਾ ਕੀਤਾ ਜਾਵੇਗਾ। 

PunjabKesari

ਕੈਟ ਦੇ ਰਾਸ਼ਟਰੀ ਪ੍ਰਧਾਨ ਅਤੇ ਰਾਸ਼ਟਰੀ ਮਹਾਮੰਤਰੀ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਪ੍ਰਧਾਨਮੰਤਰੀ ਦੀ ਇਹ ਪਹਿਲ ਕੋਰੋਨਾ ਵਾਇਰਸ ਦੇ ਖਤਰੇ ਨੂੰ ਕਮਿਊਨਿਟੀ ਟਰਾਂਸਮਿਸ਼ਨ ’ਚ ਨਾ ਬਦਲੇ ਜਾਣ ਦੀ ਇਕ ਰਾਸ਼ਟਰੀ ਮੁਹਿੰਮ ਹੈ ਜੋ ਬੇਹੱਦ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਵਪਾਰੀ ਜਨਤਾ ਕਰਫਿਊ ’ਚ ਸ਼ਾਮਲ ਹੋਣਗੇ, ਉੱਥੇ ਹੀ ਕੈਟ ਨੇ ਰਿਟੇਲ ਵਪਾਰ ਦੇ ਹੋਰ ਵਰਗ ਜਿਵੇਂ ਟਰਾਂਸਪੋਰਟ, ਛੋਟੇ ਉਦਯੋਗ, ਹਾਕਰਸ, ਸਵੈ ਉਧਮੀ, ਮਹਿਲਾ ਉਧਮੀ ਆਦਿ ਦੇ ਸੰਗਠਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਇਹ ਸਾਰੇ ਵਰਗ ਵੀ ਇਸ ਮੁਹਿੰਮ ’ਚ ਸ਼ਾਮਲ ਹੋਣਗੇ।

PunjabKesari

ਖੰਡੇਲਵਾਲ ਨੇ ਦੱਸਿਆ ਕਿ ਫਿਲਹਾਲ ਦੇਸ਼ ਦੀ ਸਪਲਾਈ ਚੇਨ ’ਚ ਕਾਫੀ ਮਾਤਰਾ ’ਚ ਸਾਮਾਨ ਉਪਲਬਧ ਹੈ, ਪਰ ਦੇਸ਼ ਦੇ ਕਈ ਹਿੱਸਿਆਂ ’ਚ ਲੋਕਾਂ ਨੇ ਪੈਨਿਕ ਖ਼ਰੀਦਾਰੀ ਸ਼ੁਰੂ ਕਰ ਦਿੱਤੀ ਹੈ ਅਤੇ ਜੇਕਰ ਇਸ ਨੂੰ ਨਹੀਂ ਰੋਕਿਆ ਗਿਆ ਤਾਂ ਸਪਲਾਈ ਚੇਨ ’ਚ ਬਹੁਤ ਛੇਤੀ ਹੀ ਕਮੀ ਆ ਜਾਵੇਗੀ। ਜਨਤਾ ਕਰਫਿਊ ’ਚ ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਜਿਹੇ ਸੂਬਿਆਂ ਦੇ ਵਪਾਰੀ ਸੰਗਠਨ ਵੀ ਸ਼ਾਮਲ ਹੋਣਗੇ। ਜਦਕਿ ਨਾਰਥ ਈਸਟ, ਜੰਮੂ ਕਸ਼ਮੀਰ, ਅੰਡਮਾਨ ਨਿਕੋਬਾਰ, ਲਕਸ਼ਦੀਪ, ਪਾਂਡੀਚੇਰੀ ਜਿਹੇ ਰਿਮੋਟ ਏਰੀਆ ਦੇ ਵਪਾਰੀ ਵੀ ਉਤਸ਼ਾਹ ਨਾਲ ਇਸ ਮੁਹਿੰਮ ’ਚ ਸ਼ਾਮਲ ਹੋਣਗੇ।


author

Tarsem Singh

Content Editor

Related News