ਦੋ-ਪਹੀਆ ਵਾਹਨ ਖਰੀਦਣ ਵਾਲੇ ਲੋਕਾਂ ਨੂੰ ਮਿਲੀ ਪਹਿਲਾਂ ਵਰਗੀ ਛੂਟ, ਜਾਣੋ ਕਿਉਂ

Thursday, Dec 21, 2023 - 01:39 PM (IST)

ਦੋ-ਪਹੀਆ ਵਾਹਨ ਖਰੀਦਣ ਵਾਲੇ ਲੋਕਾਂ ਨੂੰ ਮਿਲੀ ਪਹਿਲਾਂ ਵਰਗੀ ਛੂਟ, ਜਾਣੋ ਕਿਉਂ

ਨਵੀਂ ਦਿੱਲੀ- ਆਏ ਦਿਨ ਲੋਕਾਂ ਦੀ ਸਭ ਤੋਂ ਪਸੰਦ ਮੰਨੇ ਜਾ ਰਹੇ ਦੋਪਹੀਆ ਵਾਹਨਾਂ 'ਤੇ ਸਾਲ ਦੇ ਅੰਤ ਤੱਕ 3,000 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਦਿੱਤੀ ਜਾ ਰਹੀ ਇਹ ਛੂਟ ਪਿਛਲੇ ਸਾਲ ਦੇ ਮੁਕਾਬਲੇ ਉਸੇ ਪੱਧਰ 'ਤੇ ਹੈ। ਤਿਉਹਾਰਾਂ ਦੇ ਸੀਜ਼ਨ ਦੌਰਾਨ ਡੀਲਰਾਂ ਕੋਲ ਵਾਹਨਾਂ ਦਾ ਬਹੁਤ ਸਾਰਾ ਸਟਾਕ ਸੀ, ਜੋ ਖ਼ਤਮ ਹੋ ਗਿਆ ਹੈ। ਇਸੇ ਕਰਕੇ ਹੁਣ ਛੋਟ ਨਹੀਂ ਵਧਾਈ ਗਈ।

ਇਹ ਵੀ ਪੜ੍ਹੋ - ਅਯੁੱਧਿਆ ਜਾਣ ਵਾਲੇ ਯਾਤਰੀਆਂ ਲਈ ਖ਼ਾਸ ਖ਼ਬਰ, 30 ਦਸੰਬਰ ਨੂੰ ਉਡੇਗੀ Air India ਐਕਸਪ੍ਰੈੱਸ ਦੀ ਪਹਿਲੀ ਉਡਾਣ

ਹਾਲ ਹੀ ਦੇ ਤਿਉਹਾਰੀ ਸੀਜ਼ਨ ਦੌਰਾਨ ਦੋਪਹੀਆ ਵਾਹਨਾਂ ਦੀ ਵਿਕਰੀ ਵਿੱਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਇਹ ਵਿਕਰੀ 28,93,107 ਵਾਹਨਾਂ ਤੱਕ ਪਹੁੰਚ ਗਈ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ 20.71 ਫ਼ੀਸਦੀ ਵੱਧ ਹੈ। ਪੇਂਡੂ ਖੇਤਰਾਂ ਨੇ ਇਸ ਉਛਾਲ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। FADA ਦੀ ਰਿਪੋਰਟ ਅਨੁਸਾਰ ਨਵੰਬਰ ਵਿੱਚ ਦੋਪਹੀਆ ਵਾਹਨਾਂ ਦਾ ਔਸਤ ਸਟਾਕ 32 ਤੋਂ 37 ਦਿਨ ਰਹਿੰਦਾ ਹੈ। ਨਵੰਬਰ ਵਿੱਚ 2,74,181 ਵਾਹਨਾਂ ਦੀ ਵਿਕਰੀ ਤੋਂ ਬਾਅਦ ਬਜਾਜ Pulsar P150 ਅਤੇ Pulsar 150 ਵਰਗੇ ਮਾਡਲਾਂ 'ਤੇ ਕ੍ਰਮਵਾਰ 10,000 ਰੁਪਏ ਅਤੇ 3,000 ਰੁਪਏ ਤੱਕ ਦੀ ਛੋਟ ਦੇ ਰਿਹਾ ਹੈ। 

ਇਹ ਵੀ ਪੜ੍ਹੋ - ਗਾਹਕ ਨੂੰ ਪੁਰਾਣਾ Iphone ਦੇਣਾ ਐਮਾਜ਼ੋਨ ਤੇ ਉਸ ਦੇ ਲਿਸਟਿਡ ਸੇਲਰ ਨੂੰ ਪਿਆ ਮਹਿੰਗਾ, ਹੁਣ ਦੇਣਾ ਪਵੇਗਾ ਮੁਆਵਜ਼ਾ

ਇਸ ਤੋਂ ਇਲਾਵਾ ਮੁੰਬਈ ਦੇ ਡੀਲਰ ਸਾਰੇ ਮਾਡਲਾਂ 'ਤੇ 5,000 ਰੁਪਏ ਤੱਕ ਦੀ ਛੋਟ ਦੇ ਰਹੇ ਹਨ। ਇਸ ਤੋਂ ਇਲਾਵਾ ਬਜਾਜ ਪਲਸਰ 125 ਅਤੇ NS 125 'ਤੇ ਕ੍ਰਮਵਾਰ 8,500 ਰੁਪਏ ਅਤੇ 7,000 ਰੁਪਏ ਦੀ ਛੋਟ ਦੇ ਰਿਹਾ ਹੈ। ਤਿਉਹਾਰਾਂ ਦਾ ਸੀਜ਼ਨ ਖਤਮ ਹੋਣ 'ਤੇ, ਬਜਾਜ, ਹੀਰੋ, ਹੌਂਡਾ, ਯਾਮਾਹਾ ਅਤੇ TVS ਮੋਟਰ ਸਮੇਤ ਪ੍ਰਮੁੱਖ ਦੋਪਹੀਆ ਵਾਹਨ ਨਿਰਮਾਤਾ ਆਪਣੇ ਪ੍ਰਸਿੱਧ ਮਾਡਲਾਂ 'ਤੇ 3,000 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਦੀਆਂ ਆਕਰਸ਼ਕ ਛੋਟਾਂ ਦੇ ਰਹੇ ਹਨ।

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ

ਦੱਸ ਦੇਈਏ ਕਿ ਖਰੀਦਦਾਰੀ ਲਈ ਬੈਂਕ ਕਾਰਡ ਦੀ ਵਰਤੋਂ ਕਰਨ ਵਾਲੇ ਗਾਹਕ 5,000 ਰੁਪਏ ਤੱਕ ਦੀ ਵਾਧੂ ਛੋਟ ਪ੍ਰਾਪਤ ਕਰ ਸਕਦੇ ਹਨ। ਮੁੰਬਈ ਦੇ ਇੱਕ ਡੀਲਰ ਨੇ ਕਿਹਾ ਕਿ ਫਲਿੱਪਕਾਰਟ ਨਾਲ ਇਸ ਗੱਠਜੋੜ ਕਾਰਨ ਕੰਪਨੀ ਨੇ ਸਾਨੂੰ ਕਈ ਯੋਜਨਾਵਾਂ ਦੀ ਪੇਸ਼ਕਸ਼ ਨਹੀਂ ਕੀਤੀ ਹੈ। 

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News