ਮਟਰ ਦਰਾਮਦ ''ਤੇ ਪਾਬੰਦੀ 31 ਮਾਰਚ ਤੱਕ ਵਧੀ
Sunday, Dec 30, 2018 - 01:22 AM (IST)

ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਮਟਰ ਦਰਾਮਦ 'ਤੇ ਪਾਬੰਦੀ ਅਗਲੇ 3 ਮਹੀਨੇ ਲਈ ਵਧਾ ਦਿੱਤੀ ਹੈ। ਮਟਰ ਦਰਾਮਦ 'ਤੇ ਪਾਬੰਦੀ ਦੀ ਮਿਆਦ 31 ਦਸੰਬਰ 2018 ਨੂੰ ਖ਼ਤਮ ਹੋਣ ਵਾਲੀ ਸੀ। ਇਸ ਤੋਂ ਪਹਿਲਾਂ 28 ਦਸੰਬਰ 2018 ਨੂੰ ਵਣਜ ਅਤੇ ਉਦਯੋਗ ਮੰਤਰਾਲਾ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪਾਬੰਦੀ ਦੀ ਮਿਆਦ 31 ਮਾਰਚ 2019 ਤੱਕ ਵਧਾ ਦਿੱਤੀ ਗਈ ਹੈ।
ਇਹ ਨੋਟੀਫਿਕੇਸ਼ਨ 1 ਜਨਵਰੀ 2019 ਤੋਂ ਲਾਗੂ ਹੋਵੇਗਾ। ਕੇਂਦਰ ਸਰਕਾਰ ਨੇ ਮਟਰ ਦੀ ਸਾਰੀ ਵੈਰਾਇਟੀ, ਪੀਲੇ ਮਟਰ, ਹਰੇ ਮਟਰ, ਦੂਨ ਮਟਰ, ਕਾਸਪਾ ਮਟਰ ਦੀ ਦਰਾਮਦ 'ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਇਸ ਸਾਲ ਅਪ੍ਰੈਲ 'ਚ ਮਟਰ ਦੀ ਦਰਾਮਦ 'ਤੇ ਪਹਿਲੀ ਵਾਰ 3 ਮਹੀਨਿਆਂ ਲਈ ਪਾਬੰਦੀ ਲਾਈ ਸੀ। ਉਸ ਤੋਂ ਬਾਅਦ ਤੋਂ ਪਾਬੰਦੀ ਦੀ ਮਿਆਦ ਜੂਨ ਤੋਂ ਸਤੰਬਰ ਅਤੇ ਫਿਰ ਅਕਤੂਬਰ ਤੋਂ ਦਸੰਬਰ ਤੱਕ ਲਈ ਵਧਾਈ ਗਈ ਸੀ