ਪਹਿਲੀ ਛਿਮਾਹੀ ''ਚ ਰੀਅਲ ਅਸਟੇਟ ''ਚ ਪੀ.ਈ. ਨਿਵੇਸ਼ 40% ਵੱਧ ਕੇ ਪੁੱਜਿਆ 2.8 ਅਰਬ ਡਾਲਰ ''ਤੇ

Sunday, Oct 09, 2022 - 06:26 PM (IST)

ਪਹਿਲੀ ਛਿਮਾਹੀ ''ਚ ਰੀਅਲ ਅਸਟੇਟ ''ਚ ਪੀ.ਈ. ਨਿਵੇਸ਼ 40% ਵੱਧ ਕੇ ਪੁੱਜਿਆ 2.8 ਅਰਬ ਡਾਲਰ ''ਤੇ

ਨਵੀਂ ਦਿੱਲੀ : ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਛਿਮਾਹੀ 'ਚ ਰੀਅਲ ਅਸਟੇਟ ਖੇਤਰ 'ਚ ਨਿਜੀ ਇਕਵਿਟੀ (ਪੀ.ਈ.) ਨਿਵੇਸ਼ 40 ਫੀਸਦੀ ਵੱਧ ਕੇ 2.8 ਅਰਬ ਡਾਲਰ 'ਤੇ ਪਹੁੰਚ ਗਿਆ ਹੈ। ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਸੰਪੱਤੀ ਸਲਾਹਕਾਰ ਐਨਾਰਾਕ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਪ੍ਰੈਲ-ਸਤੰਬਰ ਛਿਮਾਹੀ 'ਚ ਮੁੱਖ ਰੂਪ 'ਚ ਦਫਤਰੀ ਸੰਪੱਤੀਆਂ 'ਚ ਵਿਦੇਸ਼ੀ ਖਜ਼ਾਨਿਆਂ ਦੀ ਆਮਦ ਵੱਧਣ ਨਾਲ ਕੁੱਲ੍ਹ ਨਿਜੀ ਇਕਵਿਟੀ ਨਿਵੇਸ਼ ਵਧਿਆ ਹੈ। ਇਸ ਤੋਂ ਪਹਿਲਾਂ ਵਿੱਤੀ ਵਰ੍ਹੇ ਦੇ ਬਰਾਬਰ ਸਮੇਂ 'ਚ ਰੀਅਲ ਅਸਟੇਟ ਖੇਤਰ 'ਚ ਨਿਜੀ ਇਕਵਿਟੀ ਨਿਵੇਸ਼ ਦੋ ਅਰਬ ਡਾਲਰ ਰਿਹਾ ਸੀ।

ਇਹ ਖਬਰ ਵੀ ਪੜ੍ਹੋ - ਕ੍ਰਿਪਟੋ ਕਰੰਸੀ ਨਾਲ ਦੁਬਈ 'ਚ ਘਰ ਖ਼ਰੀਦ ਰਹੇ ਕਈ ਅਮੀਰ ਲੋਕ, ਫਸ ਸਕਦੇ ਹਨ ਕਾਨੂੰਨ ਦੇ ਜਾਲ ਵਿਚ

ਐਨਾਰਾਕ ਕੈਪਿਟਲ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸ਼ੋਭਿਤ ਅੱਗਰਵਾਲ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ 'ਚ ਨਿਵੇਸ਼ਕਾਂ ਦਾ ਭਰੋਸਾ ਭਾਰਤੀ ਅਰਥਵਿਵਸਥਾ ਅਤੇ ਰੀਅਲ ਅਸਟੇਟ ਉਦਯੋਗ 'ਚ ਸੁਧਾਰ ਨੂੰ ਦਰਸਾਉਂਦਾ ਹੈ। ਰਿਪੋਰਟ ਮੁਤਾਬਕ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਛਿਮਾਹੀ 'ਚ ਕੁੱਲ੍ਹ ਪ੍ਰਵਾਹ 'ਚ ਵਿਦੇਸ਼ੀ ਨਿਵੇਸ਼ਕਾਂ ਦਾ ਯੋਗਦਾਨ 78 ਫੀਸਦੀ ਰਿਹਾ, ਜੋ ਭਾਰਤੀ ਰੀਅਲ ਅਸਟੇਟ 'ਚ ਉਨ੍ਹਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ। ਇਕ ਸਾਲ ਪਹਿਲਾਂ ਦੇ ਬਰਾਬਰ ਸਮੇਂ ਦੇ ਮੁਕਾਬਲੇ ਵਿੱਤੀ ਵਰ੍ਹੇ 2022-23 ਦੀ ਅਪ੍ਰੈਲ ਸਿਤੰਬਰ ਛਿਮਾਹੀ 'ਚ ਘਰੇਲੂ ਨਿਵੇਸ਼ 'ਚ 45 ਫੀਸਦੀ ਵਾਧਾ ਹੋਇਆ, ਜਦਕਿ ਵਿਦੇਸ਼ੀ ਨਿਵੇਸ਼ 'ਚ 36 ਫੀਸਦੀ ਦਾ ਵਾਧਾ ਹੋਇਆ। ਵਿੱਤੀ ਵਰ੍ਹੇ ਦੀ ਪਹਿਲੀ ਛਿਮਾਹੀ 'ਚ 10 ਵੱਡੇ ਸੌਦਿਆਂ ਦਾ ਕੁੱਲ੍ਹ ਪੀ.ਈ. ਨਿਵੇਸ਼ 'ਚ ਹਿੱਸਾ 86 ਫੀਸਦੀ ਰਿਹਾ, ਜੋ ਇਕ ਸਾਲ ਪਹਿਲਾਂ ਦੇ ਬਰਾਬਰ ਸਮੇਂ 'ਚ 80 ਫੀਸਦੀ ਰਿਹਾ ਸੀ।

ਅੱਗਰਵਾਲ ਨੇ ਕਿਹਾ ਕਿ ਰੀਅਲ ਅਸਟੇਟ ਖੇਤਰ 'ਚ ਕੁੱਲ੍ਹ ਸੰਪੱਤੀ ਹਿੱਸੇ 'ਚ ਦਫਤਰ ਬਾਜ਼ਾਰ ਦੀ ਮੰਗ 'ਚ ਸਾਰਥਕ ਸੁਧਾਰ ਵੇਖਣ ਨੂੰ ਮਿਲਿਆ ਹੈ। ਚਾਲੂ ਵਿੱਤੀ ਵਰ੍ਹੇ ਦੇ ਅਪ੍ਰੈਲ-ਸਤੰਬਰ ਦੇ ਸਮੇਂ ਦੌਰਾਨ ਦਫਤਰੀ ਸੰਪੱਤੀਆਂ 'ਚ ਨਿਵੇਸ਼ 186.2 ਕਰੋੜ ਡਾਲਰ ਰਿਹਾ ਹੈ, ਜੋ ਪਿਛਲੇ ਵਿੱਤੀ ਵਰ੍ਹੇ ਦੇ ਤਕਰੀਬਨ ਬਰਾਬਰ ਹੀ ਹੈ। ਕੋਵਿਡ-19 ਮਹਾਮਾਰੀ ਅਤੇ ਲਾਕਡਾਊਨ ਕਾਰਨ ਕੈਲੰਡਰ ਸਾਲ 2020 ਅਤੇ 2021 ਦੌਰਨ ਦਫਤਰ ਬਾਜ਼ਾਰ 'ਤੇ ਉਲਟ ਪ੍ਰਭਾਅ ਪਿਆ ਸੀ। ਵਰਕ ਫਰੋਮ ਹੋਮ ਕਾਰਨ ਵੀ ਦਫਤਰੀ ਜਗ੍ਹਾ ਦੀ ਮੰਗ ਘਟੀ ਸੀ।

ਇਹ ਖਬਰ ਵੀ ਪੜ੍ਹੋ - ਵਿਦੇਸ਼ੀ ਨਿਵੇਸ਼ ਦੇ ਮਾਮਲੇ 'ਚ ਚੀਨ ਨੂੰ ਝਟਕਾ ਦੇਣ ਦੀ ਤਿਆਰੀ 'ਚ ਭਾਰਤ

ਸਲਾਹਕਾਰ ਕੰਪਨੀ ਨੇ ਕਿਹਾ ਕਿ ਮਹਾਮਾਰੀ ਤੋਂ ਬਾਅਦ ਦੇ ਸਮੇਂ 'ਚ ਘਰਾਂ ਦੀ ਮੰਗ 'ਚ ਸੁਧਾਰ ਹੋਇਆ ਹੈ। ਪਹਿਲੀ ਛਿਮਾਹੀ 'ਚ ਰਿਹਾਇਸ਼ੀ ਸੰਪੱਤੀ ਹਿੱਸਾ ਨਿਵੇਸ਼ ਹਾਸਲ ਕਰਨ ਦੇ ਮਾਮਲੇ 'ਚ ਦੂਸਰੇ ਨੰਬਰ 'ਤੇ ਰਿਹਾ ਹੈ। ਇਸ ਖੇਤਰ 'ਚ ਕੁੱਲ੍ਹ ਨਿਵੇਸ਼ ਦਾ ਪ੍ਰਵਾਹ 37.2 ਕਰੋੜ ਡਾਲਰ ਹੈ। ਐਨਾਰਾਕ ਨੇ ਕਿਹਾ ਕਿ ਭੂਗੋਲਕ ਖੇਤਰਾਂ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ-ਐੱਨ.ਸੀ.ਆਰ. 'ਚ ਸੱਭ ਤੋਂ ਵੱਧ ਪੀ.ਈ. ਨਿਵੇਸ਼ ਆਇਆ ਹੈ। ਐੱਨ.ਸੀ.ਆਰ. 'ਚ ਪੀ.ਈ. ਨਿਵੇਸ਼ ਪਿਛਲੇ ਵਿੱਤੀ ਵਰ੍ਹੇ ਦੇ ਬਰਾਬਰ ਸਮੇਂ ਦੇ 18.1 ਕਰੋੜ ਡਾਲਰ ਤੋਂ ਵੱਧ ਕੇ ਚਾਲੂ ਵਿੱਤੀ ਵਰ੍ਹੇ ਦੀ ਪਹਿਲੀ ਛਿਮਾਹੀ 'ਚ 94.2 ਕਰੋੜ ਡਾਲਰ 'ਤੇ ਪਹੁੰਚ ਗਿਆ ਹੈ। ਪਿਛਲੇ ਵਿੱਤੀ ਵਰ੍ਹੇ ਦੀ ਦੂਸਰੀ ਛਿਮਾਹੀ (ਅਕਤੂਬਰ-ਮਾਰਚ) 'ਚ ਐੱਨ.ਸੀ.ਆਰ. 'ਚ ਪੀ.ਈ. ਨਿਵੇਸ਼ 59 ਕਰੋੜ ਡਾਲਰ ਰਿਹਾ ਸੀ।

ਇਹ ਖਬਰ ਵੀ ਪੜ੍ਹੋ - 5ਜੀ ਸੇਵਾਵਾਂ ਦੀ ਸ਼ੁਰੂਆਤ ਲਈ ਗ੍ਰਾਮੀਣ ਭਾਰਤ ’ਚ ਮਜ਼ਬੂਤ ਮੌਜੂਦਗੀ ਦਾ ਲਾਭ ਉਠਾਵਾਂਗੇ : ਬਿਰਲਾ

ਰੀਅਲਟੀ ਕੰਪਨੀਆਂ ਦੇ ਨਿਕਾਏ ਨਾਰੇਡਕੋ ਦੇ ਮੁਖੀ ਰਾਜਨ ਬੰਦੇਲਕਰ ਨੇ ਕਿਹਾ ਕਿ ਮਹਾਮਾਰੀ ਅਤੇ ਮੌਜੂਦਾ ਆਰਥਿਕ ਚਿੰਤਾਵਾਂ ਵਿਚਾਲੇ ਭਾਰਤੀ ਰੀਅਲ ਅਸਟੇਟ ਖੇਤਰ ਨੇ ਮਜਬੂਤ ਸਮਰੱਥਾ ਦਿਖਾਈ ਹੈ। ਰੀਅਲਟੀ ਕੰਪਨੀ ਸਿਗਨੇਚਰ ਗਲੋਬਲ ਦੇ ਸੰਸਥਾਪਕ ਅਤੇ ਚੇਅਰਮੈਨ ਪ੍ਰਦੀਪ ਅੱਗਰਵਾਲ ਨੇ ਕਿਹਾ ਕਿ ਕੁੱਲ੍ਹ ਮਿਲਾ ਕੇ (ਰਿਹਇਸ਼ੀ ਅਤੇ ਵਣਜ) ਰੀਅਲ ਅਸਟੇਟ ਖੇਤਰ ਨੇ ਪਿਛਲੇ ਇਕ ਸਾਲ 'ਚ ਕਫੀ ਚੰਗਾ ਪ੍ਰਦਰਸ਼ਨ ਕੀਤਾ ਹੈ।


author

Gurminder Singh

Content Editor

Related News