IPO ਦਾ ਆਕਾਰ ਵਧਾ ਕੇ 18,300 ਕਰੋੜ ਰੁਪਏ ਕਰੇਗੀ Paytm

Wednesday, Oct 27, 2021 - 12:22 PM (IST)

IPO ਦਾ ਆਕਾਰ ਵਧਾ ਕੇ 18,300 ਕਰੋੜ ਰੁਪਏ ਕਰੇਗੀ Paytm

ਨਵੀਂ ਦਿੱਲੀ - ਡਿਜੀਟਲ ਵਿੱਤੀ ਸੇਵਾ ਕੰਪਨੀ ਪੇਟੀਐਮ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਦਾ ਆਕਾਰ ਵਧਾ ਕੇ 18,300 ਕਰੋੜ ਰੁਪਏ ਕਰੇਗੀ। ਸੂਤਰਾਂ ਮੁਤਾਬਕ ਕੰਪਨੀ ਦੀ ਸਭ ਤੋਂ ਵੱਡੀ ਸ਼ੇਅਰਧਾਰਕ ਅਲੀਬਾਬਾ ਗਰੁੱਪ ਦੀ ਫਰਮ 'ਐਂਟ ਫਾਈਨਾਂਸ਼ੀਅਲ' ਅਤੇ ਸਾਫਟਬੈਂਕ ਸਮੇਤ ਹੋਰ ਮੌਜੂਦਾ ਨਿਵੇਸ਼ਕਾਂ ਨੇ ਪੇਟੀਐੱਮ 'ਚ ਆਪਣੀ ਜ਼ਿਆਦਾਤਰ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ, ਕੰਪਨੀ ਨੇ IPO ਰਾਹੀਂ ਕੁੱਲ 16,600 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਬਣਾਈ ਸੀ, ਜਿਸ ਵਿੱਚ 8,300 ਕਰੋੜ ਰੁਪਏ ਦਾ ਨਵਾਂ ਇਸ਼ੂ ਅਤੇ 8,300 ਕਰੋੜ ਰੁਪਏ ਦੀ ਵਿਕਰੀ ਲਈ ਪੇਸ਼ਕਸ਼ (OFS) ਸ਼ਾਮਲ ਸੀ।

ਮੌਜੂਦਾ ਸ਼ੇਅਰਧਾਰਕਾਂ ਦੁਆਰਾ ਹੋਰ ਹਿੱਸੇਦਾਰੀ ਵੇਚਣ ਦੇ ਫੈਸਲੇ ਨਾਲ OFS ਦਾ ਆਕਾਰ 1,700 ਕਰੋੜ ਰੁਪਏ ਤੋਂ ਵਧਾ ਕੇ 10,000 ਕਰੋੜ ਰੁਪਏ ਹੋ ਜਾਵੇਗਾ। ਇੱਕ ਸੂਤਰ ਨੇ ਕਿਹਾ, "ਵਿਕਰੀ ਦੀ ਪੇਸ਼ਕਸ਼ ਦਾ ਅੱਧਾ ਹਿੱਸਾ ਐਂਟ ਫਾਈਨਾਂਸ਼ੀਅਲ ਦੁਆਰਾ ਅਤੇ ਬਾਕੀ ਅਲੀਬਾਬਾ, ਐਲੀਵੇਸ਼ਨ ਕੈਪੀਟਲ, ਸਾਫਟਬੈਂਕ ਅਤੇ ਹੋਰ ਮੌਜੂਦਾ ਸ਼ੇਅਰਧਾਰਕਾਂ ਦੁਆਰਾ ਹੈ''।

ਪੇਟੀਐਮ ਨੇ ਆਪਣੇ ਆਈਪੀਓ ਦਸਤਾਵੇਜ਼ ਵਿੱਚ ਸਾਫਟਬੈਂਕ ਦੁਆਰਾ ਹਿੱਸੇਦਾਰੀ ਦੀ ਵਿਕਰੀ ਦਾ ਜ਼ਿਕਰ ਨਹੀਂ ਕੀਤਾ। ਐਂਟੀ ਫਾਈਨਾਂਸ਼ੀਅਲ ਨੂੰ ਰੈਗੂਲੇਟਰੀ ਲੋੜਾਂ ਮੁਤਾਬਕ ਆਪਣੀ ਹਿੱਸੇਦਾਰੀ ਨੂੰ 25 ਫੀਸਦੀ ਤੋਂ ਹੇਠਾਂ ਲਿਆਉਣ ਲਈ ਘੱਟੋ-ਘੱਟ 5 ਫੀਸਦੀ ਹਿੱਸੇਦਾਰੀ ਵੇਚਣੀ ਹੋਵੇਗੀ।

ਇਹ ਵੀ ਪੜ੍ਹੋ : 'ਮੇਕਿੰਗ ਆਫ਼ ਜੀਓਫੋਨ' ਵੀਡੀਓ ਜਾਰੀ - JioPhone Next ਦੀਆਂ ਵਿਸ਼ੇਸ਼ਤਾਵਾਂ ਤੋਂ ਉਠਿਆ ਪਰਦਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 

 


author

Harinder Kaur

Content Editor

Related News