Paytm Q2 Results:ਦੂਜੀ ਤਿਮਾਹੀ ਚ Paytm ਨੂੰ ਹੋਇਆ 473 ਕਰੋੜ ਰੁਪਏ ਦਾ ਘਾਟਾ, ਆਮਦਨ ਵਧੀ

Saturday, Nov 27, 2021 - 05:01 PM (IST)

Paytm Q2 Results:ਦੂਜੀ ਤਿਮਾਹੀ ਚ Paytm ਨੂੰ ਹੋਇਆ 473 ਕਰੋੜ ਰੁਪਏ ਦਾ ਘਾਟਾ, ਆਮਦਨ ਵਧੀ

ਮੁੰਬਈ - 30 ਸਤੰਬਰ, 2021 ਨੂੰ ਖਤਮ ਹੋਈ ਦੂਜੀ ਤਿਮਾਹੀ ਲਈ ਪੇਟੀਐਮ ਦੀ ਮੂਲ ਕੰਪਨੀ One97 ਕਮਿਊਨੀਕੇਸ਼ਨਜ਼ ਦਾ ਏਕੀਕ੍ਰਿਤ ਘਾਟਾ ਲਗਭਗ 473 ਕਰੋੜ ਰੁਪਏ ਹੋ ਗਿਆ ਹੈ। ਕੰਪਨੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸਾਲ ਪਹਿਲਾਂ ਇਸੇ ਤਿਮਾਹੀ 'ਚ ਕੰਪਨੀ ਨੂੰ 436.7 ਕਰੋੜ ਰੁਪਏ ਦਾ ਘਾਟਾ ਹੋਇਆ ਸੀ। ਸ਼ੇਅਰ ਬਾਜ਼ਾਰ ਨੂੰ ਦਿੱਤੀ ਗਈ ਜਾਣਕਾਰੀ 'ਚ ਕੰਪਨੀ ਨੇ ਕਿਹਾ ਕਿ ਦੂਜੀ ਤਿਮਾਹੀ 'ਚ ਉਸ ਦੀ ਕੁੱਲ ਆਮਦਨ 49.6 ਫੀਸਦੀ ਵਧ ਕੇ 1,086.4 ਕਰੋੜ ਰੁਪਏ ਹੋ ਗਈ, ਜੋ 2020-21 ਦੀ ਇਸੇ ਤਿਮਾਹੀ 'ਚ 663.9 ਕਰੋੜ ਰੁਪਏ ਸੀ। ਸ਼ੁੱਕਰਵਾਰ ਨੂੰ BSE 'ਤੇ ਕੰਪਨੀ ਦਾ ਸਟਾਕ 0.86 ਫੀਸਦੀ ਦੀ ਗਿਰਾਵਟ ਨਾਲ 1,781.15 ਰੁਪਏ 'ਤੇ ਬੰਦ ਹੋਇਆ।


author

Harinder Kaur

Content Editor

Related News