PAYTM ਦੀ 1.7 ਕਰੋੜ ਦੁਕਾਨਦਾਰਾਂ ਨੂੰ ਵੱਡੀ ਸੌਗਾਤ, ਇਹ ਚਾਰਜ ਖ਼ਤਮ

Thursday, Nov 26, 2020 - 09:20 PM (IST)

PAYTM ਦੀ 1.7 ਕਰੋੜ ਦੁਕਾਨਦਾਰਾਂ ਨੂੰ ਵੱਡੀ ਸੌਗਾਤ, ਇਹ ਚਾਰਜ ਖ਼ਤਮ

ਨਵੀਂ ਦਿੱਲੀ— ਹੁਣ ਦੁਕਾਨਦਾਰਾਂ ਨੂੰ ਵਾਲਿਟ ਪੇਮੈਂਟ 'ਤੇ ਕੋਈ ਚਾਰਜ ਨਹੀਂ ਲੱਗੇਗਾ। ਡਿਜੀਟਲ ਵਾਲਿਟ ਖੇਤਰ ਦੀ ਦਿੱਗਜ ਕੰਪਨੀ ਪੇਟੀਐੱਮ ਨੇ ਇਹ ਐਲਾਨ ਕੀਤਾ ਹੈ।


ਕੰਪਨੀ ਨੇ ਕਿਹਾ ਕਿ ਦੁਕਾਨਦਾਰ ਯੂ. ਪੀ. ਆਈ. ਅਤੇ ਰੁਪੈ ਕਾਰਡ ਦੇ ਨਾਲ-ਨਾਲ ਪੇਟੀਐੱਮ ਵਾਲਿਟ ਰਾਹੀਂ ਬਿਨਾਂ ਕਿਸੇ ਚਾਰਜ ਦੇ ਹੁਣ ਕਿੰਨਾ ਵੀ ਭੁਗਤਾਨ ਪ੍ਰਾਪਤ ਕਰ ਸਕਦੇ ਹਨ।


ਇਸ ਕਦਮ ਨਾਲ ਲਗਭਗ 1.7 ਕਰੋੜ ਦੁਕਾਨਦਾਰਾਂ ਨੂੰ ਫਾਇਦਾ ਹੋਵੇਗਾ, ਜੋ ਆਪਣੇ ਬੈਂਕ ਖਾਤੇ 'ਚ ਸਿੱਧੇ ਪੈਸੇ ਜਾਣ ਦੇ ਨਾਲ-ਨਾਲ ਸਾਰੇ ਡਿਜੀਟਲ ਭੁਗਤਾਨਾਂ 'ਤੇ ਜ਼ੀਰੋ ਫ਼ੀਸ ਦਾ ਆਨੰਦ ਲੈ ਸਕਣਗੇ। ਇਸ ਦੇ ਨਾਲ ਹੀ ਦੁਕਾਨਦਾਰਾਂ ਨੂੰ ਹੁਣ ਆਪਣੇ ਕਾਊਂਟਰ 'ਤੇ ਕਈ QR ਕੋਡ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਪੇਟੀਐੱਮ ਵਾਲਿਟ, ਪੇਟੀਐੱਮ ਯੂ. ਪੀ. ਆਈ. ਅਤੇ ਹੋਰ ਦੂਜੀ ਕੋਈ ਯੂ. ਪੀ. ਆਈ. ਐਪ ਤੋਂ ਭੁਗਤਾਨ ਸਵੀਕਾਰ ਕਰਨ ਲਈ ਸਿਰਫ਼ ਪੇਟੀਐੱਮ-ਆਲ-ਇਨ-ਵਨ-ਕਿਊ. ਆਰ. ਕੋਡ ਦੀ ਜ਼ਰੂਰਤ ਹੋਵੇਗੀ।


ਪੇਟੀਐੱਮ ਦੇ ਸੀਨੀਅਰ ਉਪ ਮੁਖੀ ਕੁਮਾਰ ਆਦਿੱਤਿਆ ਨੇ ਕਿਹਾ, ''ਅਸੀਂ ਦੇਸ਼ ਭਰ 'ਚ ਆਪਣੇ ਸਾਥੀ ਦੁਕਾਨਦਾਰਾਂ ਨੂੰ ਵਾਲਿਟ ਜ਼ਰੀਏ ਭੁਗਤਾਨ ਸਵੀਕਾਰ ਕਰਨ ਅਤੇ ਚਾਰਜਾਂ ਬਾਰੇ ਚਿੰਤਾ ਕੀਤੇ ਬਿਨਾਂ ਸਿੱਧੇ ਇਸ ਨੂੰ ਆਪਣੇ ਬੈਂਕ ਖਾਤੇ 'ਚ ਪ੍ਰਾਪਤ ਕਰਨ ਲਈ ਸਮਰੱਥ ਬਣਾ ਰਹੇ ਹਾਂ। ਇਸ ਨਾਲ ਦੁਕਾਨਦਾਰਾਂ ਨੂੰ ਹਰ ਲੈਣ-ਦੇਣ ਨਾਲ ਜ਼ਿਆਦਾ ਬਚਤ ਕਰਨ 'ਚ ਮਦਦ ਮਿਲੇਗੀ। ਹੁਣ ਉਹ ਬਿਨਾਂ ਕਿਸੇ ਹੱਦ ਦੇ ਇਕ ਹੀ ਕਿਊ. ਆਰ. ਜ਼ਰੀਏ ਭੁਗਤਾਨ ਲੈ ਸਕਦੇ ਹਨ।''


author

Sanjeev

Content Editor

Related News