Paytm ਸਲਾਹਕਾਰ ਕਮੇਟੀ ਕੰਪਨੀ ਦੇ ਨਾਲ ਨਿਯਮਾਂ-ਸ਼ਰਤਾਂ ’ਤੇ ਕਰ ਰਹੀ ਹੈ ਚਰਚਾ : ਦਾਮੋਦਰਨ
Monday, Feb 26, 2024 - 05:50 PM (IST)
ਨਵੀਂ ਦਿੱਲੀ (ਭਾਸ਼ਾ) - Paytm ਪੇਮੈਂਟਸ ਬੈਂਕ ਲਿਮਟਿਡ ’ਤੇ ਭਾਰਤੀ ਰਿਜ਼ਰਵ ਬੈਂਕ (RBI) ਦੀ ਕਾਰਵਾਈ ਦੇ ਬਾਅਦ ਮੁੱਲ ਕੰਪਨੀ ਵਨ 97 ਕੰਮਿਊਨਿਕੇਸ਼ੰਸ ਦੁਆਰਾ ਗਠਿਤ ਸਲਾਹਕਾਰ ਕਮੇਟੀ ਨਿਯਮਾਂ-ਸ਼ਰਤਾਂ ਨਾਲ ਸਬੰਧਿਤ ਮਾਮਲਿਆਂ ’ਤੇ ਕੰਪਨੀ ਦੇ ਨਾਲ ਗੱਲਬਾਤ ਕਰ ਰਹੀ ਹੈ। ਪੈਨਲ ਦੇ ਪ੍ਰਮੁੱਖ ਅਤੇ ਸ਼ੇਅਰ ਬਾਜ਼ਾਰ ਰੈਗੂਲੇਟਰ ਸੇਬੀ ਦੇ ਸਾਬਕਾ ਚੇਅਰਮੈਨ ਐੱਮ. ਦਾਮੋਦਰਨ ਨੇ ਐਤਵਾਰ ਨੂੰ ਪੇਟੀਐੱਮ ਨਾਲ ਆਪਣੇ ਜੁੜਾਵ ਦੇ ਬਾਰੇ ’ਚ ਇਕ ਸਵਾਲ ਦੇ ਜਵਾਬ ’ਚ ਕਿਹਾ, ‘‘ਅਸੀਂ ਸਲਾਹਕਾਰ ਕਮੇਟੀ ਦੇ ਨਿਯਮਾਂ-ਸ਼ਰਤਾਂ ਨਾਲ ਸਬੰਧਿਤ ਮਾਮਲਿਆਂ ’ਤੇ ਸਮੂਹ ਨਾਲ ਗੱਲਬਾਤ ਕਰ ਰਹੇ ਹਾਂ।’’
ਇਹ ਵੀ ਪੜ੍ਹੋ - ਕਿਸਾਨਾਂ ਲਈ ਖ਼ੁਸ਼ਖ਼ਬਰੀ! ਇਸ ਤਾਰੀਖ਼ ਨੂੰ ਖਾਤਿਆਂ 'ਚ ਆਉਣਗੇ PM Kisan ਯੋਜਨਾ ਦੇ ਪੈਸੇ
ਉਨ੍ਹਾਂ ਨੇ ਕਿਹਾ ਕਿ ਪੈਨਲ ਦੇ ਮੈਂਬਰ ਬਾਹਰ ਸਲਾਹਕਾਰ ਅਤੇ ਹੋਰ ਫਿਲਹਾਲ ਪੇਟੀਐੱਮ ਆਰ.ਬੀ.ਆਈ. ਦੇ ਨਾਲ ਗੱਲਬਾਤ ਕਰ ਰਿਹਾ ਹੈ। ਆਰ.ਬੀ.ਆਈ ਨੇ 31 ਜਨਵਰੀ ਨੂੰ ਹੁਕਮ ਜਾਰੀ ਕਰਦੇ ਹੋਏ ਪੇਟੀਐੱਮ ਪੇਮੈਂਟਸ ਬੈਂਕ ਲਿਮਟਿਡ (ਪੀ.ਪੀ.ਬੀ.ਐੱਲ) ਨੂੰ 29 ਫਰਵਰੀ ਦੇ ਬਾਅਧ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਇੰਸਟਰੂਮੈਂਟਸ, ਵਾਲੇਟ, ਫਾਲਟੈਗ ਅਤੇ ਨੈਸ਼ਨਲ ਕਾਮਨ ਮੋਬੀਲਿਟੀ ਕਾਰਡ ’ਚ ਅਗੇ ਜਮਾ, ਲੈਣ-ਦੇਣ ਦਾਂ ਟਾਪ-ਅਪ ਰੋਕਣ ਦੇ ਲਈ ਕਿਹਾ ਸੀ।
ਇਹ ਵੀ ਪੜ੍ਹੋ - Gold Silver Price: ਸੋਨੇ-ਚਾਂਦੀ ਦੇ ਗਹਿਣੇ ਖਰੀਦਣ ਦਾ ਸੁਨਹਿਰੀ ਮੌਕਾ! ਕੀਮਤਾਂ 'ਚ ਆਈ ਗਿਰਾਵਟ
ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਇਸਦੀ ਸਮੇਂ-ਸੀਮਾ ਹੁਣ ਵਧਾਕੇ 15 ਮਾਰਚ ਕਰ ਦਿੱਤੀ ਹੈ। ਪੇਟੀਐੱਮ ਨੇ 9 ਫਰਵਰੀ ਨੂੰ ਦਾਮੋਦਰਨ ਦੀ ਪ੍ਰਧਾਨਗੀ ’ਚ ਇਕ ਸਮੂਹ ਸਲਾਹਕਾਰ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ ਸੀ। ਅਨੁਪਾਲਨ ਨੂੰ ਮਜ਼ਬੂਤ ਕਰਨ ਅਤੇ ਰੈਗੂਲੇਟਰੀ ਮਾਮਲਿਆਂ ’ਤੇ ਕੰਪਨੀ ਨੂੰ ਸਲਾਹ ਦੇਣ ਦੇ ਲਈ ਕਮੇਟੀ ਗਠਿਤ ਕੀਤੀ ਗਈ ਹੈ।
ਇਹ ਵੀ ਪੜ੍ਹੋ - Bank Holidays : ਮਾਰਚ ਦੇ ਮਹੀਨੇ 14 ਦਿਨ ਬੰਦ ਰਹਿਣਗੇ ਬੈਂਕ, ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8