Paytm ਰਾਹੀਂ ਸਾਢੇ 7 ਕਰੋੜ ਤੋਂ ਵੱਧ ਭਾਰਤੀਆਂ ਨੇ ਖਰੀਦਿਆ ਡਿਜੀਟਲ ਗੋਲਡ

Tuesday, Dec 29, 2020 - 03:57 PM (IST)

Paytm ਰਾਹੀਂ ਸਾਢੇ 7 ਕਰੋੜ ਤੋਂ ਵੱਧ ਭਾਰਤੀਆਂ ਨੇ ਖਰੀਦਿਆ ਡਿਜੀਟਲ ਗੋਲਡ

ਨਵੀਂ ਦਿੱਲੀ : ਭਾਰਤ ਦੇ ਘਰੇਲੂ ਡਿਜੀਟਲ ਵਿੱਤੀ ਸੇਵਾ ਪਲੇਟਫਾਰਮ ਪੇਅ. ਟੀ. ਐੱਮ. ਨੇ ਐਲਾਨ ਕੀਤਾ ਹੈ ਕਿ ਉਸ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਡਿਜੀਟਲ ਸੋਨੇ ਦੇ ਲੈਣ-ਦੇਣ ’ਚ 27 ਫ਼ੀਸਦੀ ਵਾਧਾ ਦਰਜ ਕੀਤਾ ਹੈ। ਇਸ ਵਿੱਤੀ ਸਾਲ ਦੀ ਸ਼ੁਰੂਆਤ ਤੋਂ ਬਾਅਦ ਨਵੇਂ ਯੂਜ਼ਰਸ ਦੀ ਗਿਣਤੀ ’ਚ 50 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਐਵਰੇਜ਼ ਆਰਡਰ ਮੁੱਲ ’ਚ 60 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਪਲੇਟਫਾਰਮ ’ਤੇ ਕੁੱਲ ਲੈਣ-ਦੇਣ ਦੀ ਮਾਤਰਾ 5000 ਕਿਲੋਗ੍ਰਾਮ ਦੇ ਮਾਈਲਸਟੋਨ ਨੂੰ ਪਾਰ ਕਰ ਗਈ ਹੈ। ਕੰਪਨੀ ਨੇ ਹੁਣ ਪੇਅ. ਟੀ. ਐੱਮ. ਗੋਲਡ ਸਰਵਿਸਿਜ਼ ਨੂੰ ਪੇਅ. ਟੀ. ਐੱਮ. ਮਨੀ ਪਲੇਟਫਾਰਮ ’ਤੇ ਵਧਾ ਦਿੱਤਾ ਹੈ, ਜਿਸ ਨਾਲ ਯੂਜ਼ਰ ਕਿਸੇ ਵੀ ਦੋ ਪਲੇਟਫਾਰਮ ’ਤੇ ਡਿਜੀਟਲ ਸੋਨਾ ਖਰੀਦ ਅਤੇ ਵੇਚ ਸਕਦੇ ਹਨ।

ਇਹ ਵੀ ਪੜ੍ਹੋ : BCCI ਨੇ ਯੁਵਰਾਜ ਸਿੰਘ ਨੂੰ ਦਿੱਤਾ ਵੱਡਾ ਝਟਕਾ, ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜੂਰੀ

ਐਪ ਰਾਹੀਂ 1 ਕਰੋੜ ਰੁਪਏ ਤੱਕ ਦਾ ਪੇਅ. ਟੀ. ਐੱਮ. ਗੋਲਡ ਖਰੀਦ ਸਕਣਗੇ ਯੂਜ਼ਰ
ਕੰਪਨੀ ਨੇ ਆਪਣੇ ਹਾਈ-ਵੈਲਯੂ ਟ੍ਰਾਂਜੈਕਸ਼ਨ ਪ੍ਰੋਡਕਟ ਫੀਚਰ ਨੂੰ ਲਾਂਚ ਕਰਨ ਦਾ ਵੀ ਐਲਾਨ ਕੀਤਾ ਹੈ, ਜਿਸ ’ਚ ਯੂਜ਼ਰ ਆਪਣੇ ਐਪ ’ਤੇ ਇਕ ਵਾਰ ’ਚ 1 ਕਰੋੜ ਰੁਪਏ ਤੱਕ ਦਾ ਪੇਅ. ਟੀ. ਐੱਮ. ਗੋਲਡ ਖਰੀਦ ਸਕਣਗੇ। ਪਹਿਲਾਂ ਯੂਜ਼ਰਸ ਲਈ ਸਿੰਗਲ ਟ੍ਰਾਂਸਸੇਸ਼ਨ ’ਚ ਸਿਰਫ਼ 2 ਲੱਖ ਰੁਪਏ ਤੱਕ ਦਾ ਸੋਨਾ ਖਰੀਦਣਾ ਸੰਭਵ ਸੀ। ਇਸ ਬਦਲਾਅ ਦੇ ਨਾਲ ਯੂਜ਼ਰਸ ਪੂਰੀ ਤਰ੍ਹਾਂ ਸਹਿਜ ਅਤੇ ਪਾਰਦਰਸ਼ੀ ਤਰੀਕੇ ਨਾਲ ਵੱਧ ਮਾਤਰਾ ’ਚ ਗੋਲਡ ਖਰੀਦ ਸਕਦੇ ਹਨ। ਪੇਅ. ਟੀ. ਐੱਮ. ਨੇ ਗਾਹਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਹੈ ਅਤੇ ਹੁਣ ਤੱਕ ਪਲੇਟਫਾਰਮ ’ਤੇ 73 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਪੇਅ. ਟੀ. ਐੱਮ. ਗੋਲਡ ਖਰੀਦਿਆ ਹੈ। 

ਇਹ ਵੀ ਪੜ੍ਹੋ : ਭਾਰਤ ਵਿਚ ਕੋਰੋਨਾ ਦੇ ਨਵੇਂ ਸਟਰੇਨ ਦੀ ਐਂਟਰੀ, UK ਤੋਂ ਪਰਤੇ 6 ਲੋਕਾਂ ਵਿਚ ਮਿਲੇ ਲੱਛਣ

ਪੇਅ. ਟੀ. ਐੱਮ. ਮਨੀ ਦੇ ਸੀ. ਈ. ਓ. ਵਰੁਣ ਸ਼੍ਰੀਧਰ ਨੇ ਕਿਹਾ ਕਿ ਹੁਣ ਜਦੋਂ ਕਿ ਮਹਾਮਾਰੀ ਜਾਰੀ ਹੈ, ਪੇਅ. ਟੀ. ਐੱਮ. ਦੇ ਡਿਜੀਟਲ ਗੋਲਡ ਨੇ ਭਾਰਤੀਆਂ ’ਚ ਚੰਗੀ ਰੁਚੀ ਪੈਦਾ ਕੀਤੀ ਹੈ ਜੋ ਨਿਵੇਸ਼ ਦੇ ਉਦੇਸ਼ ਨਾਲ ਸੋਨਾ ਖਰੀਦਣਾ ਜਾਰੀ ਰੱਖਣਾ ਚਾਹੁੰਦੇ ਹਨ, ਇਸ ਅਨਿਸ਼ਚਿਤ ਸਮੇਂ ਦੌਰਾਨ ਨਿੱਜੀ ਵਰਤੋਂ ਅਤੇ ਤੋਹਫਾ ਦੇਣ ਲਈ, ਪਰ ਸੋਨਾ ਖਰੀਦਣ ਜਾਂ ਦੋਸਤਾਂ ਅਤੇ ਪਰਿਵਾਰਾਂ ਨਾਲ ਮਿਲਣ ਲਈ ਬਾਹਰ ਜਾਣ ’ਤੇ ਪਾਬੰਦੀ ਲਗਾਈ ਗਈ ਹੈ। ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਰੁਝਾਨ ਭਵਿੱਖ ਵਿਚ ਵੀ ਮਹਾਮਾਰੀ ਦੇ ਖ਼ਤਮ ਹੋਣ ਤੋਂ ਬਾਅਦ ਵੀ ਵਧੇਗਾ, ਇਸ ਲਈ ਕਿ ਗਿਫਟਿੰਗ ਡਿਜੀਟਲ ਗੋਲਡ ਖਰੀਦਣ ਦੀ ਆਸਾਨੀ ਅਤੇ ਇਸ ਦੀ ਵੈਲਯੂ ਪ੍ਰਾਈਮ ਕਮੋਡਿਟੀ ਦੇ ਰੂਪ ’ਚ ਜਾਣੀ ਜਾਂਦੀ ਹੈ।

ਇਹ ਵੀ ਪੜ੍ਹੋ : ਭਾਰਤ ਲਈ ਸਭ ਤੋਂ ਖ਼ੁਸ਼ਕਿਸਮਤ ਰਿਹਾ ਮੈਲਬੌਰਨ ਦਾ ਕ੍ਰਿਕਟ ਮੈਦਾਨ, 4 ਮੈਚ ਜਿੱਤ ਸਿਰਜਿਆ ਇਤਿਹਾਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News