Paytm ਬੈਂਕ 'ਚ ਹੈ ਖਾਤਾ ਤਾਂ ਤੁਹਾਡੇ ਲਈ FD ਨੂੰ ਲੈ ਕੇ ਇਹ ਹੈ ਵੱਡੀ ਖ਼ੁਸ਼ਖ਼ਬਰੀ

Sunday, Oct 11, 2020 - 01:37 PM (IST)

ਨਵੀਂ ਦਿੱਲੀ— ਮੌਜੂਦਾ ਸਮੇਂ ਫਿਕਸਡ ਡਿਪਾਜ਼ਿਟ 'ਤੇ ਐੱਸ. ਬੀ. ਆਈ., ਐੱਚ. ਡੀ. ਐੱਫ. ਸੀ. ਬੈਂਕ ਸਮੇਤ ਕਈ ਦਿੱਗਜ ਬੈਂਕਾਂ ਨੇ ਵਿਆਜ ਦਰਾਂ 'ਚ ਕਟੌਤੀ ਕੀਤੀ ਹੈ। ਉੱਥੇ ਹੀ, ਇਸ ਵਿਚਕਾਰ ਪੇਟੀਐੱਮ ਬੈਂਕ 13 ਮਹੀਨਿਆਂ ਦੀ ਐੱਫ. ਡੀ. 'ਤੇ 7 ਫੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ।


ਰਿਜ਼ਰਵ ਬੈਂਕ ਦੇ ਨਿਯਮਾਂ ਮੁਤਾਬਕ, ਪੇਮੈਂਟਸ ਬੈਂਕਾਂ ਨੂੰ ਐੱਫ. ਡੀ. ਦੀ ਸੁਵਿਧਾ ਸਿੱਧੇ ਤੌਰ 'ਤੇ ਪ੍ਰਦਾਨ ਦੀ ਇਜਾਜ਼ਤ ਨਹੀਂ ਹੈ। ਇਸ ਲਈ 'ਪੇਟੀਐੱਮ ਪੇਮੈਂਟਸ ਬੈਂਕ' ਇਹ ਸੁਵਿਧਾ ਇੰਡਸਇੰਡ ਬੈਂਕ ਨਾਲ ਸਾਂਝੇਦਾਰੀ ਤਹਿਤ ਦੇ ਰਿਹਾ ਹੈ। ਵਿਆਜ ਦਰਾਂ ਨੂੰ ਲੈ ਕੇ ਫ਼ੈਸਲਾ ਵੀ ਇੰਡਸਇੰਡ ਬੈਂਕ ਹੀ ਕਰਦਾ ਹੈ।

ਪੇਟੀਐੱਮ ਪੇਮੈਂਟਸ ਬੈਂਕ ਦੀ ਇਸ ਐੱਫ. ਡੀ. ਦੀ ਖ਼ਾਸ ਗੱਲ ਇਹ ਹੈ ਕਿ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਐੱਫ. ਡੀ. ਤੋੜੀ ਜਾ ਸਕਦੀ ਹੈ ਅਤੇ ਕੋਈ ਚਾਰਜ ਨਹੀਂ ਹੈ। ਹਾਲਾਂਕਿ, ਘੱਟੋ-ਘੱਟ 7 ਦਿਨ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਐੱਫ. ਡੀ. ਤੋੜਨ 'ਤੇ ਕੋਈ ਵਿਆਜ ਨਹੀਂ ਦਿੱਤਾ ਜਾਵੇਗਾ। ਪੇਟੀਐੱਮ ਯੂਜ਼ਰ ਇਹ ਐੱਫ. ਡੀ. ਤਾਂ ਹੀ ਖੁੱਲ੍ਹਵਾ ਸਕਦੇ ਹਨ, ਜੇਕਰ ਉਨ੍ਹਾਂ ਪੇਟੀਐੱਮ ਪੇਮੈਂਟਸ ਬੈਂਕ 'ਚ ਖਾਤਾ ਖੋਲ੍ਹਿਆ ਹੈ।

ਪੇਟੀਐੱਮ ਪੇਮੈਂਟਸ ਬੈਂਕ 'ਚ ਖਾਤਾ ਪੇਟੀਐੱਮ ਦੀ ਐਪ 'ਚ 'ਬੈਂਕ' ਦੇ ਦਿੱਤੇ ਗਏ ਬਦਲ ਰਾਹੀਂ ਆਨਲਾਈਨ ਵੀ ਖੋਲ੍ਹਿਆ ਜਾ ਸਕਦਾ ਹੈ। ਹਾਲਾਂਕਿ, ਜੇਕਰ ਤੁਸੀਂ ਪੇਟੀਐੱਮ ਵਾਲਿਟ ਤੋਂ ਪੇਟੀਐੱਮ ਬੈਂਕ 'ਚ ਪੈਸੇ ਭੇਜਦੇ ਹੋ ਤਾਂ ਇਸ 'ਤੇ ਚਾਰਜ ਲੱਗਦਾ ਹੈ। ਉਂਝ ਤੁਸੀਂ ਇਸ ਖਾਤੇ 'ਚ ਬਿਨਾਂ ਕੋਈ ਚਾਰਜ ਏ. ਟੀ. ਐੱਮ., ਕ੍ਰੈਡਿਟ ਕਾਰਡ ਜਾਂ ਆਨਲਾਈਨ ਬੈਂਕਿੰਗ ਜ਼ਰੀਏ ਪੈਸੇ ਜਮ੍ਹਾ ਕਰ ਸਕਦੇ ਹੋ। ਡੈਬਿਟ ਕਾਰਡ ਨਾਲ ਇਕ ਵਾਰ 'ਚ 2,000 ਰੁਪਏ ਹੀ ਜਮ੍ਹਾ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਆਰ. ਬੀ. ਆਈ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਤੁਸੀਂ ਦਿਨ ਦੇ ਅੰਤ ਤੱਕ ਆਪਣੇ ਪੇਮੈਂਟਸ ਬੈਂਕ ਖਾਤੇ 'ਚ ਵੱਧ ਤੋਂ ਵੱਧ 1 ਲੱਖ ਰੁਪਏ ਹੀ ਰੱਖ ਸਕਦੇ ਹੋ।


Sanjeev

Content Editor

Related News