ਪਾਸਪੋਰਟ ਬਣਾਉਣ ਲਈ ਹੁਣ ਨਹੀਂ ਜਾਣਾ ਪਏਗਾ ਦਫਤਰ

09/25/2017 3:53:02 PM

ਨਵੀਂ ਦਿੱਲੀ (ਬਿਊਰੋ)—ਲੋਕਾਂ ਦੀ ਸੁਵਿਧਾ ਲਈ ਕੇਂਦਰ ਸਰਕਾਰ ਅਗਲੇ ਇਕ ਸਾਲ ਦੌਰਾਨ ਦੇਸ਼ ਦੇ ਸਾਰੇ ਮੁੱਖ ਡਾਕ ਘਰਾਂ 'ਚ ਪਾਸਪੋਰਟ ਦਫਤਰ ਖੋਲ੍ਹੇਗੀ। ਵਿਦੇਸ਼ ਸੂਬਾ ਮੰਤਰੀ ਜਨਰਲ ਵੀ. ਕੇ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੇਸ਼ ਦੇ ਸਾਰੇ ਮੁੱਖ ਡਾਕ ਘਰਾਂ 'ਚ ਪਾਸਪੋਰਟ ਦਫਤਰ ਖੋਲ੍ਹੇਗੀ। ਡਾਕ ਘਰਾਂ 'ਚ ਪਾਸਪੋਰਟ ਦਫਤਰ ਖੋਲ੍ਹੇ ਜਾਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਨਾਲ ਅਸੁਵਿਧਾ ਅਤੇ ਸਮੇਂ ਦੀ ਬਚਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੁਰਾਦਾਬਾਦ ਵਰਗੇ ਬਰਾਮਦਕਾਰ ਸ਼ਹਿਰ ਲਈ ਇਹ ਯੋਜਨਾ ਕਾਫੀ ਲਾਭਪਦਰ ਸਾਬਤ ਹੋਵੇਗੀ। ਸਿੰਘ ਨੇ ਕਿਹਾ ਕਿ ਬਰਾਮਦਕਾਰ ਨਗਰੀ 'ਚ ਪਾਸਪੋਰਟ ਬਣਵਾਉਣ ਲਈ ਇਥੇ ਦੇ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਹੈ। ਡਾਕ ਘਰਾਂ 'ਚ ਹੀ ਪਾਸਪੋਰਟ ਬਣਨ ਦੀ ਸੁਵਿਧਾ ਹੋਣ ਨਾਲ ਬਰਾਮਦਕਾਰਾਂ ਨੂੰ ਕਾਫੀ ਰਾਹਤ ਮਿਲੇਗੀ। ਸਵਦੇਸ਼ੀ ਜਾਗਰਣ ਮੰਚ ਦੇ ਇਕ ਪ੍ਰੋਗਰਾਮ 'ਚ ਮੁਰਾਦਾਬਾਦ 'ਚ ਪਹੁੰਚੇ ਵਿਦੇਸ਼ ਸੂਬਾ ਮੰਤਰੀ ਜਨਰਲ ਵੀ. ਕੇ. ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਸਾਲ ਦੀ ਸਮਾਂਬੱਧਤਾ ਦੇ ਨਾਲ ਜਨਕਲਿਆਣ ਦੇ ਕੰਮ ਪੂਰੇ ਕੀਤੇ ਹਨ। ਅਜਿਹਾ ਪੂਰਬਵਰਤੀ ਸਰਕਾਰਾਂ ਨੇ ਨਹੀਂ ਕੀਤਾ। ਕੇਂਦਰ ਸਰਕਾਰ ਦੀ ਸਾਢੇ ਤਿੰਨ ਸਾਲ ਦੀਆਂ ਉਪਲੱਬਧੀਆਂ ਦਾ ਜ਼ਿਕਰ ਕਰਦੇ ਹੋਏ ਸਿੰਘ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਪਹਿਲ ਕਰਕੇ ਵਿਦੇਸ਼ਾਂ 'ਚ ਫਸੇ 85 ਹਜ਼ਾਰ ਨਾਗਰਿਕਾਂ ਨੂੰ ਸਹੀ ਸਲਾਮਤ ਦੇਸ਼ ਵਾਪਸ ਭੇਜਣ ਦਾ ਕੰਮ ਕੀਤਾ ਹੈ। ਯਮਨ, ਲੀਬੀਆ, ਇਰਾਕ ਸਮੇਤ ਕਈ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਆਪਣੇ ਦੇਸ਼ ਲਿਜਾਇਆ ਗਿਆ। ਵਿਦੇਸ਼ ਸੂਬਾ ਮੰਤਰੀ ਨੇ ਕਿਹਾ ਕਿ ਪੰਡਿਤ ਦੀਨ ਦਿਆਲ ਉਪਾਧਿਆ ਦਾ 


Related News