ਯਾਤਰੀਆਂ ਨਾਲ ਜਾਣ ਵਾਲਿਆਂ ਨੂੰ ਹੁਣ ਪਲੇਟਫਾਰਮ ''ਤੇ ਨਹੀਂ ਮਿਲੇਗੀ ਐਂਟਰੀ

10/15/2017 7:02:12 PM

ਨਵੀਂ ਦਿੱਲੀ—ਜੇਕਰ ਤੁਸੀਂ ਕਿਸੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਟੇਸ਼ਨ ਛੱਡਣ, ਰਸੀਵ ਕਰਨ ਜਾਂ ਫਿਰ ਜਾਣ ਦਾ ਪਲਾਨ ਬਣੇ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ। ਦੀਵਾਲੀ ਅਤੇ ਤਿਉਹਾਰਾਂ ਦੇ ਮੌਕੇ 'ਤੇ ਸਟੇਸ਼ਨ 'ਤੇ ਵਧਦੀ ਭੀੜ ਨੂੰ ਦੇਖਦੇ ਹੋਏ ਰੇਲਵੇ ਨੇ ਫਿਲਹਾਲ ਪਲੇਟਫਾਰਮ ਟਿਕਟਾਂ ਦੀ ਵਿਕਰੀ ਲਈ ਰੋਣ ਲਗਾਉਣ ਦਾ ਫੈਸਲਾ ਕੀਤਾ ਹੈ। ਤਿਉਹਾਰਾਂ ਦੇ ਮੱਦੇਨਜ਼ਰ ਸਟੇਸ਼ਨਾਂ 'ਤੇ ਭੀੜ ਨੂੰ ਦੇਖਦੇ ਹੋਏ ਸੌਮਵਾਰ ਤੋਂ ਪਲੇਟਫਾਰਮ ਟਿਕਟਾਂ ਦੀ ਵਿਰਕੀ ਬੰਦ ਕਰ ਦਿੱਤਾ ਜਾਵੇਗੀ। ਨਾਲ ਹੀ ਭੀੜ ਦੇ ਮੱਦੇਨਜ਼ਰ ਕਿਸੇ ਵੀ ਘਟਨਾ ਨੂੰ ਟਾਲਣ ਲਈ ਸਕਾਉਟ, ਸਿਵਲ ਡਿਫੈਂਸ ਅਤੇ ਰੇਲਵੇ ਪੁਲਸ ਨੂੰ ਆਦੇਸ਼ ਦਿੱਤੇ ਗਏ ਹਨ ਕਿ ਪੁਲ 'ਤੇ ਕੋਈ ਵੀ ਨਾ ਰੂਕੇ। ਉੱਥੇ ਦਿਵਾਲੀ ਅਤੇ ਤਿਉਹਾਰਾਂ 'ਤੇ ਆਪਣੇ ਘਰ ਜਾਣ ਦਾ ਪਲਾਨ ਬਣਾ ਰਹੇ ਲੋਕਾਂ ਲਈ ਉਤਰ ਰੇਲਵੇ ਨੇ 156 ਸਪੈਸ਼ਲ ਟਰੇਨਾਂ ਚੱਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ 'ਚੋਂ 84 ਟਰੇਨਾਂ ਦਿੱਲੀ ਤੋਂ ਚੱਲਾਈ ਜਾ ਰਹੀਆਂ ਹਨ। ਤਿਉਹਾਰਾਂ ਨੂੰ ਦੇਖਦੇ ਹੋਏ 20 ਨਵੀਆਂ ਜਨ ਸਾਧਾਰਣ ਅਤੇ ਸੁਵਿਧਾ ਟਰੇਨਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਸੁਵਿਧਾਂ ਟਰੇਨਾਂ ਦੀ ਖਾਸੀਅਤ ਇਹ ਹੈ ਕਿ ਇਸ 'ਚ ਤੁਰੰਤ ਟਿਕਟ ਲਈ ਦਾ ਸਕਦੀ ਹੈ ਅਤੇ ਦੂਜੇ ਪਾਸੇ ਜਨ ਸਾਧਾਰਣ 'ਚ ਕੋਈ ਵੀ ਟਿਕਟ ਲੈ ਕੇ ਸਾਧਾਰਣ ਕਿਰਾਏ 'ਤੇ ਯਾਤਰਾ ਕਰ ਸਕਦਾ ਹੈ।


Related News