ਦਿੱਲੀ ਤੋਂ ਲੇਹ ਜਾਣ ਵਾਲੀ Indigo ਦੀ ਫਲਾਈਟ ਦੇ ਯਾਤਰੀ ਕਈ ਘੰਟੇ ਹੋਏ ਖੱਜਲ-ਖ਼ੁਆਰ, ਜਾਣੋ ਵਜ੍ਹਾ

Saturday, Feb 11, 2023 - 06:39 PM (IST)

ਦਿੱਲੀ ਤੋਂ ਲੇਹ ਜਾਣ ਵਾਲੀ Indigo ਦੀ ਫਲਾਈਟ ਦੇ ਯਾਤਰੀ ਕਈ ਘੰਟੇ ਹੋਏ ਖੱਜਲ-ਖ਼ੁਆਰ, ਜਾਣੋ ਵਜ੍ਹਾ

ਨਵੀਂ ਦਿੱਲੀ : ਦਿੱਲੀ ਤੋਂ ਲੇਹ ਜਾ ਰਹੀ ਇੰਡੀਗੋ ਦੀ ਫਲਾਈਟ ਦੇ ਯਾਤਰੀ ਦਿਨ ਭਰ ਪ੍ਰੇਸ਼ਾਨ ਰਹੇ। ਫਲਾਈਟ ਪਹਿਲਾਂ ਲੇਟ ਹੋਈ, ਫਿਰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਰਾਸ਼ਟਰੀ ਰਾਜਧਾਨੀ ਵਾਪਸ ਪਰਤ ਗਈ ਅਤੇ ਬਾਅਦ ਵਿੱਚ ਰੱਦ ਕਰ ਦਿੱਤੀ ਗਈ। ਫਲਾਈਟ ਨੰਬਰ 6ਈ 291 'ਤੇ ਸਵਾਰ ਯਾਤਰੀਆਂ ਅਨੁਸਾਰ, ਫਲਾਈਟ ਸਵੇਰੇ 8.20 ਵਜੇ ਤੈਅ ਕੀਤੀ ਗਈ ਸੀ ਪਰ 5 ਘੰਟੇ ਦੀ ਦੇਰੀ ਨਾਲ 1.30 ਵਜੇ ਉਡਾਣ ਭਰੀ। ਜਹਾਜ਼ 'ਚ ਕਰੀਬ 180 ਲੋਕ ਸਵਾਰ ਸਨ।

ਇਹ ਵੀ ਪੜ੍ਹੋ : MSCI ਦੇ ਫੈਸਲੇ ਨੇ ਵਿਗਾੜਿਆ ਨਿਵੇਸ਼ਕਾਂ ਦਾ ਮੂਡ, ਅਡਾਨੀ ਦੋ ਦਿਨਾਂ 'ਚ ਟਾਪ-20 'ਚੋਂ ਹੋਏ ਬਾਹਰ

ਜਹਾਜ਼ ਕੁਝ ਸਮੇਂ ਲਈ ਲੇਹ ਦੇ ਉੱਪਰ ਘੁੰਮਦਾ ਰਿਹਾ ਪਰ ਲੈਂਡ ਨਹੀਂ ਹੋਇਆ ਅਤੇ ਦਿੱਲੀ ਹਵਾਈ ਅੱਡੇ 'ਤੇ ਵਾਪਸ ਆ ਗਿਆ। ਇਕ ਯਾਤਰੀ ਅਮਰੇਸ਼ ਕੁਮਾਰ ਨੇ ਪੀਟੀਆਈ ਨੂੰ ਦੱਸਿਆ ਕਿ ਪਹਿਲਾਂ ਪਾਇਲਟ ਨੇ ਯਾਤਰੀਆਂ ਨੂੰ ਕਿਹਾ ਕਿ ਜਹਾਜ਼ ਚੰਡੀਗੜ੍ਹ 'ਤੇ ਉਤਰੇਗਾ ਪਰ ਬਾਅਦ ਵਿਚ ਇਹ ਦਿੱਲੀ ਹਵਾਈ ਅੱਡੇ 'ਤੇ ਵਾਪਸ ਆ ਗਿਆ। ਯਾਤਰੀ ਨੇ ਇਹ ਵੀ ਦੱਸਿਆ ਕਿ ਇੰਡੀਗੋ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਲੇਹ ਲਈ ਅਗਲੀ ਫਲਾਈਟ 18 ਫਰਵਰੀ ਤੋਂ ਬਾਅਦ ਹੀ ਉਪਲਬਧ ਹੋਵੇਗੀ। ਇਸ ਤੋਂ ਬਾਅਦ ਪਰੇਸ਼ਾਨ ਯਾਤਰੀਆਂ ਨੇ ਹਵਾਈ ਅੱਡੇ ਦੇ ਟਰਮੀਨਲ 1 'ਤੇ ਪ੍ਰਦਰਸ਼ਨ ਕੀਤਾ।

ਇੰਡੀਗੋ ਦੇ ਬੁਲਾਰੇ ਨੇ ਕਿਹਾ, ''ਦਿੱਲੀ ਤੋਂ ਲੇਹ ਜਾਣ ਵਾਲੀ ਇੰਡੀਗੋ ਦੀ ਫਲਾਈਟ 6E 291 ਖਰਾਬ ਮੌਸਮ ਕਾਰਨ ਲੇਟ ਹੋਈ। ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਅਸੀਂ ਅਫ਼ਸੋਸ ਕਰਦੇ ਹਾਂ। ਬੁਲਾਰੇ ਨੇ ਹਾਲਾਂਕਿ ਫਲਾਈਟ ਦੇ ਰੱਦ ਹੋਣ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ।

ਇਹ ਵੀ ਪੜ੍ਹੋ : Hindenburg ਖ਼ਿਲਾਫ਼ ਬਦਲਾ ਲੈਣ ਦੇ ਮੂਡ 'ਚ ਗੌਤਮ ਅਡਾਨੀ, ਹਾਇਰ ਕੀਤੀ ਅਮਰੀਕੀ ਲਾਅ

ਨੋਟ - ਇਸ਼ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News