UK ਲਈ ਉਡਾਣ ਭਰਨ ਵਾਲੇ ਮੁਸਾਫ਼ਰਾਂ ਨੂੰ ਬ੍ਰਿਟਿਸ਼ ਏਅਰਵੇਜ਼ ਦਾ ਵੱਡਾ ਤੋਹਫ਼ਾ

11/27/2020 11:10:05 PM

ਨਵੀਂ ਦਿੱਲੀ— ਬ੍ਰਿਟਿਸ਼ ਏਅਰਵੇਜ਼ ਦੀ ਭਾਰਤ-ਯੂ. ਕੇ. ਉਡਾਣਾਂ ਦੀ ਇਕਨੋਮੀ ਕਲਾਸ 'ਚ ਯਾਤਰਾ ਕਰਨ ਵਾਲੇ ਲੋਕਾਂ ਲਈ ਖ਼ੁਸ਼ਖ਼ਬਰੀ ਹੈ। ਹੁਣ ਇਸ ਦੇ ਯਾਤਰੀ ਪਹਿਲਾਂ ਨਾਲੋਂ ਵੱਧ ਸਾਮਾਨ ਨਾਲ ਲਿਜਾ ਸਕਣਗੇ। ਸ਼ੁੱਕਰਵਾਰ ਨੂੰ ਬ੍ਰਿਟਿਸ਼ ਏਅਰਵੇਜ਼ ਨੇ ਇਹ ਜਾਣਕਾਰੀ ਦਿੱਤੀ।

ਹੁਣ ਤੱਕ ਯਾਤਰੀ 23 ਕਿਲੋ ਵਜ਼ਨ ਦੇ ਨਾਲ ਇਕ ਹੀ ਚੈੱਕ-ਇਨ ਬੈਗੇਜ਼ ਲਿਜਾ ਸਕਦੇ ਸਨ, ਹੁਣ ਇਸ ਤਰ੍ਹਾਂ ਦੇ ਦੋ ਲਿਜਾ ਸਕਣਗੇ।

ਇਹ ਵੀ ਪੜ੍ਹੋ- BPCL ਦੇ ਰਸੋਈ ਗੈਸ ਖ਼ਪਤਕਾਰਾਂ ਲਈ ਸਬਸਿਡੀ ਨੂੰ ਲੈ ਕੇ ਵੱਡੀ ਖ਼ੁਸ਼ਖ਼ਬਰੀ

ਇਕ ਰਿਲੀਜ਼ 'ਚ ਏਅਰਲਾਈਨ ਨੇ ਕਿਹਾ ਕਿ ਇਕਨੋਮੀ ਕਲਾਸ ਦੇ ਸਾਰੇ ਯਾਤਰੀ ਸਰਦੀਆਂ ਦੇ ਮੌਸਮ 'ਚ ਸਾਰੀਆਂ ਉਡਾਣਾਂ 'ਚ ਹੁਣ ਵਾਧੂ ਸਾਮਾਨ ਲਿਜਾ ਸਕਦੇ ਹਨ।

ਇਹ ਵੀ ਪੜ੍ਹੋ- ਜ਼ਾਇਡਸ ਕੈਡਿਲਾ ਮਾਰਚ 2021 ਤੱਕ ਲਾਂਚ ਕਰ ਸਕਦੀ ਹੈ ਕੋਵਿਡ-19 ਟੀਕਾ

ਗੌਰਤਲਬ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਭਾਰਤ 'ਚ ਸ਼ਡਿਊਲਡ ਕੌਮਾਂਤਰੀ ਯਾਤਰੀ ਉਡਾਣਾਂ 23 ਮਾਰਚ ਤੋਂ ਮੁਅੱਤਲ ਹਨ। ਹਾਲਾਂਕਿ, ਮਈ ਤੋਂ ਵੰਦੇ ਭਾਰਤ ਮਿਸ਼ਨ ਅਤੇ ਜੁਲਾਈ ਤੋਂ ਦੋ-ਪੱਖੀ ਸਮਝੌਤੇ ਤਹਿਤ ਵਿਸ਼ੇਸ਼ ਕੌਮਾਂਤਰੀ ਉਡਾਣਾਂ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਹੁਣ ਤੱਕ ਇਕ ਦਰਜਨ ਤੋਂ ਵੱਧ ਦੇਸ਼ਾਂ ਨਾਲ ਦੋ-ਪੱਖੀ ਏਅਰ ਬੱਬਲ ਕਰਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ 'ਚ ਬ੍ਰਿਟੇਨ ਵੀ ਸ਼ਾਮਲ ਹੈ। ਇਸ ਸਮਝੌਤੇ ਤਹਿਤ ਐੱਨ. ਆਰ. ਆਈ. ਅਤੇ ਵਿਦਿਆਰਥੀ ਜਿਨ੍ਹਾਂ ਕੋਲ ਲੰਮੇ ਸਮੇਂ ਦਾ ਵੀਜ਼ਾ ਹੈ, ਨੂੰ ਯਾਤਰਾ ਦੀ ਮਨਜ਼ੂਰੀ ਹੈ।

ਇਹ ਵੀ ਪੜ੍ਹੋ- ਸੋਨਾ ਤੇ ਡਾਇਮੰਡ ਹੋਵੇਗਾ ਸਸਤਾ, ਸਰਕਾਰ ਦੇ ਸਕਦੀ ਹੈ ਇਹ ਵੱਡਾ ਤੋਹਫ਼ਾ


Sanjeev

Content Editor

Related News