ਇਕਨੋਮੀ ਲਈ ਚੰਗੀ ਖ਼ਬਰ, 13 ਫ਼ੀਸਦੀ ਵਧੀ ਯਾਤਰੀ ਵਾਹਨਾਂ ਦੀ ਵਿਕਰੀ
Friday, Dec 11, 2020 - 03:03 PM (IST)
ਨਵੀਂ ਦਿੱਲੀ— ਨਵੰਬਰ 'ਚ ਯਾਤਰੀ ਵਾਹਨਾਂ ਦੀ ਵਿਕਰੀ ਸਾਲਾਨਾ ਆਧਾਰ 'ਤੇ 12.73 ਫੀਸਦੀ ਵੱਧ ਕੇ 285,367 ਇਕਾਈ ਹੋ ਗਈ, ਜੋ ਪਿਛਲੇ ਸਾਲ ਇਸੇ ਮਹੀਨੇ 'ਚ 253,139 ਇਕਾਈ ਸੀ। ਸੁਸਾਇਟੀ ਆਫ਼ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (ਸਿਆਮ) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਨ੍ਹਾਂ 'ਚ ਕਾਰਾਂ ਦੀ ਵਿਕਰੀ 10.50 ਫ਼ੀਸਦੀ ਵੱਧ ਕੇ 1,70,418 ਇਕਾਈ ਹੋ ਗਈ। ਯੂਟਿਲਟੀ ਵਾਹਨਾਂ ਦੀ ਵਿਕਰੀ 17.16 ਫ਼ੀਸਦੀ ਦੇ ਵਾਧੇ ਨਾਲ 1,03,525 ਇਕਾਈ ਅਤੇ ਵੈਨਜ਼ ਦੀ ਵਿਕਰੀ 8.23 ਫ਼ੀਸਦੀ ਵੱਧ ਕੇ 11,424 ਇਕਾਈ 'ਤੇ ਪਹੁੰਚ ਗਈ।
ਦੋਪਹੀਆ ਵਾਹਨਾਂ ਦੀ ਵਿਕਰੀ 13.43 ਫ਼ੀਸਦੀ ਵਧੀ ਹੈ। ਨਵੰਬਰ 2019 'ਚ ਦੇਸ਼ 'ਚ 14,10,939 ਦੋਪਹੀਆ ਵਾਹਨ ਵੇਚੇ ਗਏ ਸਨ। ਇਸ ਸਾਲ ਨਵੰਬਰ 'ਚ ਇਹ ਅੰਕੜਾ 16,00,379 ਇਕਾਈਆਂ ਤੱਕ ਪਹੁੰਚ ਗਿਆ। ਇਨ੍ਹਾਂ 'ਚੋਂ ਮੋਟਰਸਾਈਕਲਾਂ ਦੀ ਵਿਕਰੀ 14.90 ਫ਼ੀਸਦੀ ਵੱਧ ਕੇ 10,26,705 ਇਕਾਈ ਰਹੀ ਅਤੇ ਸਕੂਟਰਾਂ ਦੀ ਵਿਕਰੀ 9.29 ਫ਼ੀਸਦੀ ਵੱਧ ਕੇ 5,02,561 ਇਕਾਈ ਰਹੀ। ਥ੍ਰੀ-ਵ੍ਹੀਲਰ ਦੀ ਵਿਕਰੀ 57.64 ਫ਼ੀਸਦੀ ਘੱਟ ਕੇ 23,626 ਇਕਾਈਆਂ ਹੋ ਗਈ। ਯਾਤਰੀ ਵਾਹਨ ਦੀ ਬਰਾਮਦ 'ਚ ਗਿਰਾਵਟ ਆਈ ਹੈ, ਜਦੋਂ ਕਿ ਦੋ ਪਹੀਆ ਵਾਹਨ ਦੀ ਬਰਾਮਦ ਵਧੀ ਹੈ। ਨਵੰਬਰ 'ਚ, 41,177 ਯਾਤਰੀ ਵਾਹਨਾਂ ਦੀ ਬਰਾਮਦ ਕੀਤੀ ਗਈ, ਇਕ ਸਾਲ ਪਹਿਲਾਂ ਨਾਲੋਂ ਇਹ 29.32 ਫ਼ੀਸਦੀ ਘੱਟ ਸੀ। ਦੋਪਹੀਆ ਵਾਹਨ ਦੀ ਬਰਾਮਦ 27.23 ਫ਼ੀਸਦੀ ਵੱਧ ਕੇ 3,80,611 ਇਕਾਈ ਹੋ ਗਈ।