ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ ਦਸੰਬਰ ''ਚ 9 ਫੀਸਦੀ ਘਟੀ: ਫਾਡਾ

01/22/2020 9:58:16 AM

ਨਵੀਂ ਦਿੱਲੀ—ਦੇਸ਼ ਭਰ 'ਚ ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ ਬੀਤੇ ਮਹੀਨੇ 'ਚ 9 ਫੀਸਦੀ ਘੱਟ ਕੇ 2,15,716 ਵਾਹਨ ਰਹੀ। ਇਸ ਸੰਬੰਧ 'ਚ ਵਾਹਨ ਡੀਲਰਾਂ ਦੇ ਸੰਗਠਨ ਫੈਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਨੇ ਮੰਗਲਵਾਰ ਨੂੰ ਅੰਕੜੇ ਜਾਰੀ ਕੀਤੇ ਜੋ ਵਾਹਨਾਂ ਦੀ ਖੁਦਰਾ ਵਿਕਰੀ ਦੇ ਅੰਕੜੇ ਜੁਟਾਉਂਦਾ ਹੈ। ਦਸੰਬਰ 2018 'ਚ ਯਾਤਰੀ ਵਾਹਨਾਂ ਦੀ ਖੁਦਰਾ ਵਿਕਰੀ 2,36,586 ਵਾਹਨ ਸੀ।
ਅੰਕੜਿਆਂ ਮੁਤਾਬਕ ਦੋ-ਪਹੀਆ ਵਾਹਨਾਂ ਦੀ ਖੁਦਰਾ ਵਿਕਰੀ 'ਚ ਦਸੰਬਰ 2019 'ਚ 16 ਫੀਸਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ 12,64,169 ਵਾਹਨ ਰਹੀ ਸੀ। ਦਸੰਬਰ 2018 'ਚ 15,00,545 ਵਾਹਨ ਸੀ। ਵਪਾਰਕ ਵਾਹਨਾਂ ਦੀ ਖੁਦਰਾ ਵਿਕਰੀ 'ਚ ਵੀ ਇਸ ਦੌਰਾਨ 21 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 67,793 ਵਾਹਨ ਰਹੀ। ਜਦੋਂ ਕਿ ਦਸੰਬਰ 2018 'ਚ ਇਹ 85,833 ਵਾਹਨ ਸੀ।
ਹਾਲਾਂਕਿ ਤਿੰਨ-ਪਹੀਆ ਵਾਹਨਾਂ ਦੀ ਖੁਦਰਾ ਵਿਕਰੀ 'ਚ ਦਸੰਬਰ 2019 'ਚ ਇਕ ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਇਨ੍ਹਾਂ ਦੀ ਵਿਕਰੀ ਵਧ ਕੇ 58,324 ਇਕਾਈ ਰਹੀ। ਫਾਡਾ ਦੇ ਪ੍ਰਧਾਨ ਆਸ਼ੀਸ਼ ਹਰਸ਼ ਰਾਜ ਕਾਲੇ ਨੇ ਕਿਹਾ ਕਿ ਦਸੰਬਰ ਦੀ ਖੁਦਰਾ ਵਿਕਰੀ 'ਚ ਗਿਰਾਵਟ ਉਮੀਦ ਦੇ ਅਨੁਰੂਪ ਨਹੀਂ ਹੈ, ਕਿਉਂਕਿ ਪੂਰੇ ਮਹੀਨੇ ਗੱਡੀਆਂ ਦੇ ਬਾਰੇ 'ਚ ਪੁੱਛਗਿੱਛ ਨੂੰ ਲੈ ਕੇ ਕਾਫੀ ਹਾਂ-ਪੱਖੀ ਰੁਖ ਦੇਖਿਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਗਾਹਕਾਂ ਦੀ ਧਾਰਨਾ ਕਮਜ਼ੋਰ ਬਣੀ ਹੋਈ ਹੈ ਅਤੇ ਗੱਡੀਆਂ ਦੇ ਬਾਰੇ 'ਚ ਪੁੱਛਗਿੱਛ ਅਤੇ ਵੱਡੀ ਛੋਟ ਦੇ ਬਾਵਜੂਦ ਗਾਹਕਾਂ ਵਲੋਂ ਅੰਤਿਮ ਖਰੀਦ 'ਚ ਗਿਰਾਵਟ ਦੇਖੀ ਗਈ।


Aarti dhillon

Content Editor

Related News