ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਅਕਤੂਬਰ ’ਚ 11 ਫ਼ੀਸਦੀ ਵਧੀ : ਫਾਡਾ

11/19/2019 10:42:20 PM

ਨਵੀਂ ਦਿੱਲੀ (ਭਾਸ਼ਾ)-ਤਿਉਹਾਰੀ ਮੰਗ ਨਾਲ ਯਾਤਰੀ ਵਾਹਨਾਂ ਦੀ ਪ੍ਰਚੂਨ ਵਿਕਰੀ ਅਕਤੂਬਰ ’ਚ 11 ਫ਼ੀਸਦੀ ਵਧ ਕੇ 2,48,036 ਇਕਾਈ ਰਹੀ। ਅਕਤੂਬਰ 2018 ’ਚ ਇਹ ਅੰਕੜਾ 2,23,498 ਵਾਹਨ ਸੀ। ਵਾਹਨ ਵਿਕਰੇਤਾਵਾਂ ਦੇ ਸੰਗਠਨ ਐੱਫ. ਏ. ਡੀ. ਏ. (ਫਾਡਾ) ਨੇ ਇਹ ਜਾਣਕਾਰੀ ਦਿੱਤੀ।

ਫੈਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਅਨੁਸਾਰ ਦੋਪਹੀਆ ਵਾਹਨਾਂ ਦੀ ਵਿਕਰੀ 5 ਫ਼ੀਸਦੀ ਵਧ ਕੇ 13,34,941 ਇਕਾਈ ਰਹੀ। ਇਕ ਸਾਲ ਪਹਿਲਾਂ ਦੇ ਇਸ ਮਹੀਨੇ ’ਚ 12,70,261 ਦੋਪਹੀਆ ਵਾਹਨਾਂ ਦੀ ਵਿਕਰੀ ਹੋਈ ਸੀ। ਹਾਲਾਂਕਿ ਅਕਤੂਬਰ 2019 ’ਚ ਵਪਾਰਕ ਵਾਹਨਾਂ ਦੀ ਵਿਕਰੀ 23 ਫ਼ੀਸਦੀ ਡਿਗ ਕੇ 67,060 ਇਕਾਈ ਰਹਿ ਗਈ। ਇਕ ਸਾਲ ਪਹਿਲਾਂ ਅਕਤੂਬਰ ’ਚ 87,618 ਵਪਾਰਕ ਵਾਹਨਾਂ ਦੀ ਵਿਕਰੀ ਹੋਈ ਸੀ। ਇਸ ਦੌਰਾਨ ਤਿਪਹੀਆ ਵਾਹਨਾਂ ਦੀ ਵਿਕਰੀ 4 ਫ਼ੀਸਦੀ ਵਧ ਕੇ 59,573 ਇਕਾਈ ਰਹੀ। ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਦੀ ਕੁਲ ਵਿਕਰੀ ਅਕਤੂਬਰ 2019 ’ਚ 4 ਫ਼ੀਸਦੀ ਵਧ ਕੇ 17,09,610 ਇਕਾਈ ਰਹੀ ਜੋ ਅਕਤੂਬਰ 2018 ’ਚ 16,38,832 ਇਕਾਈ ਸੀ।


Karan Kumar

Content Editor

Related News