ਹਵਾਈ ਕਿਰਾਏ ਦੀ ਉੱਪਰੀ ਹੱਦ ਤੈਅ ਕਰਨ ਦੇ ਪੱਖ ''ਚ ਸੰਸਦੀ ਕਮੇਟੀ

Tuesday, Mar 06, 2018 - 10:35 PM (IST)

ਹਵਾਈ ਕਿਰਾਏ ਦੀ ਉੱਪਰੀ ਹੱਦ ਤੈਅ ਕਰਨ ਦੇ ਪੱਖ ''ਚ ਸੰਸਦੀ ਕਮੇਟੀ

ਨਵੀਂ ਦਿੱਲੀ-ਆਵਾਜਾਈ, ਸੈਰ-ਸਪਾਟਾ ਅਤੇ ਸੰਸਕ੍ਰਿਤੀ 'ਤੇ ਸੰਸਦ ਦੀ ਸਥਾਈ ਕਮੇਟੀ ਦੇਸ਼ 'ਚ ਹਵਾਈ ਕਿਰਾਏ ਦੀ ਉੱਪਰੀ ਹੱਦ ਤੈਅ ਕੀਤੇ ਜਾਣ ਦੇ ਪੱਖ 'ਚ ਹੈ। ਕਮੇਟੀ ਦੀ ਚਿੰਤਾ ਤਿਉਹਾਰਾਂ ਦੌਰਾਨ ਹਵਾਈ ਟਿਕਟਾਂ ਮਹਿੰਗੀਆਂ ਹੋ ਜਾਣ ਨੂੰ ਲੈ ਕੇ ਹੈ। ਕਮੇਟੀ ਦਾ ਕਹਿਣਾ ਹੈ ਕਿ ਵਿਕਸਿਤ ਦੇਸ਼ਾਂ ਦੀ ਕਿਰਾਇਆ ਵਿਵਸਥਾ ਭਾਰਤ ਦੇ ਅਨੁਕੂਲ ਨਹੀਂ ਹੈ।
ਸੰਸਦ 'ਚ ਰੱਖੀ ਗਈ ਕਮੇਟੀ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ''ਸ਼ਹਿਰੀ ਹਵਾਬਾਜ਼ੀ ਮੰਤਰਾਲਾ ਇਹ ਜਾਣਦਾ ਹੈ ਕਿ ਯਾਤਰੀਆਂ ਦਾ ਸ਼ਰੇਆਮ ਸ਼ੋਸ਼ਣ ਹੋ ਰਿਹਾ ਹੈ, ਬਾਵਜੂਦ ਇਸ ਦੇ ਉਹ ਹਵਾਈ ਕਿਰਾਇਆਂ ਦੇ ਰੈਗੂਲੇਟ ਲਈ ਕੋਈ ਸਰਗਰਮੀ ਨਹੀਂ ਵਿਖਾ ਰਿਹਾ ਹੈ।'' ਕਮੇਟੀ ਅਨੁਸਾਰ ਉਸ ਨੂੰ ਲੱਗਦਾ ਹੈ ਕਿ 'ਮੰਤਰਾਲਾ ਨੇ ਹਵਾਈ ਕਿਰਾਇਆਂ 'ਚ ਅਚਾਨਕ ਵਾਧੇ ਨੂੰ ਕੰਟਰੋਲ ਕਰਨ ਦੇ ਅਸਰਦਾਰ ਕਦਮਾਂ ਲਈ ਉਸ ਦੀਆਂ ਸਿਫਾਰਿਸ਼ਾਂ 'ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕੀਤਾ'। ਕਮੇਟੀ ਅਨੁਸਾਰ ਕੁਝ ਹਵਾਈ ਕੰਪਨੀਆਂ ਤਿਉਹਾਰਾਂ ਦੌਰਾਨ ਜਾਂ ਯਾਤਰਾ ਦੀ ਤਰੀਕ ਤੋਂ ਕੁਝ ਦਿਨ ਪਹਿਲਾਂ ਟਿਕਟ ਬੁੱਕ ਕਰਵਾਉਣ 'ਤੇ ਅਗਾਊਂ ਤੌਰ 'ਤੇ ਬੁੱਕ ਕੀਤੀ ਗਈ ਟਿਕਟ ਦੇ ਮੁਕਾਬਲੇ 10 ਗੁਣਾ ਜ਼ਿਆਦਾ ਤੱਕ ਕਿਰਾਇਆ ਵਸੂਲਦੀਆਂ ਹਨ।

 


Related News