ਪਾਰਲੇ-ਜੀ ਦੀ ਵਿਕਰੀ ਨੇ ਤੋੜਿਆ 82 ਸਾਲ ਪੁਰਾਣਾ ਰਿਕਾਰਡ, ਜਾਣੋ ਕਿਵੇਂ

06/09/2020 4:56:29 PM

ਮੁੰਬਈ — ਕੋਰੋਨਾ ਵਾਇਰਸ ਤਾਲਾਬੰਦੀ ਦਰਮਿਆਨ ਜਿਥੇ ਬਹੁਤ ਸਾਰੇ ਕਾਰੋਬਾਰ ਘਾਟੇ ਦੀ ਮਾਰ ਝੇਲ ਰਹੇ ਹਨ ਉਥੇ ਪਾਰਲੇ-ਜੀ ਬਿਸਕੁਟ ਦੀ ਵਿਕਰੀ ਇੰਨੀ ਜ਼ਿਆਦਾ ਰਹੀ ਹੈ ਕਿ ਪਿਛਲੇ 82 ਸਾਲਾਂ ਦਾ ਰਿਕਾਰਡ ਟੁੱਟ ਗਿਆ। ਸਿਰਫ 5 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਵਿਕਣ ਵਾਲੇ ਪਾਰਲੇ-ਜੀ ਬਿਸਕੁਟ ਦਾ ਬਿਸਕੁੱਟ ਹਰ ਗਰੀਬ-ਅਮੀਰ ਦਾ ਪੇਟ ਭਰਨ ਦੀ ਸਮਰੱਥਾ ਰੱਖਦਾ ਹੈ। ਫਿਰ ਭਾਵੇਂ ਸੈਂਕੜੇ ਕਿਲੋਮੀਟਰ ਤੁਰਨ ਵਾਲੇ ਪਰਵਾਸੀ ਦੀ ਭੁੱਖ ਹੀ ਕਿਉਂ ਨਾ ਹੋਵੇ, ਪਾਰਲੇ ਜੀ ਹਰ ਥਾਂ ਭੁੱਖ ਮਿਟਾਉਣ 'ਚ ਮਦਦਗਾਰ ਸਾਬਤ ਹੋਇਆ ਹੈ। ਤਾਲਾਬੰਦੀ ਦੌਰਾਨ ਕਈਆਂ ਨੇ ਇਹ ਆਪਣੇ ਆਪ ਖਰੀਦੇ ਅਤੇ ਕੁਝ ਲੋਕਾਂ ਨੇ ਗਰੀਬਾਂ ਦੀ ਸਹਾਇਤਾ ਵਜੋਂ ਬਿਸਕੁਟ ਵੰਡੇ। ਬਹੁਤ ਸਾਰੇ ਲੋਕਾਂ ਨੇ ਤਾਲਾਬੰਦੀ ਦੌਰਾਨ ਪਾਰਲੇ-ਜੀ ਬਿਸਕੁਟ ਦਾ ਭੰਡਾਰ ਆਪਣੇ ਘਰਾਂ ਵਿਚ ਸਟੋਰ ਕੀਤਾ।

82 ਸਾਲਾਂ ਦੀ ਰਿਕਾਰਡ ਸੇਲ 

ਪਾਰਲੇ-ਜੀ 1938 ਤੋਂ ਲੋਕਾਂ ਦਾ ਇਕ ਪਸੰਦੀਦਾ ਬ੍ਰਾਂਡ ਰਿਹਾ ਹੈ। ਤਾਲਾਬੰਦੀ ਵਿਚਕਾਰ ਇਸਨੇ ਇਤਿਹਾਸ ਵਿਚ ਵਿਕਣ ਵਾਲੇ ਸਭ ਤੋਂ ਵੱਧ ਬਿਸਕੁਟਾਂ ਦਾ ਰਿਕਾਰਡ ਬਣਾਇਆ ਹੈ। ਹਾਲਾਂਕਿ ਪਾਰਲੇ ਕੰਪਨੀ ਨੇ ਵਿਕਰੀ ਦੇ ਅੰਕੜੇ ਜ਼ਾਹਰ ਨਹੀਂ ਕੀਤੇ, ਪਰ ਜ਼ਰੂਰ ਕਿਹਾ ਹੈ ਕਿ ਮਾਰਚ, ਅਪ੍ਰੈਲ ਅਤੇ ਮਈ ਪਿਛਲੇ 8 ਦਹਾਕਿਆਂ ਵਿਚ ਇਸ ਦੇ ਸਭ ਤੋਂ ਵਧੀਆ ਮਹੀਨੇ ਰਹੇ।

ਇਹ ਵੀ ਪੜ੍ਹੋ- ਕੇਂਦਰ ਸਰਕਾਰ ਨੇ ਆਪਣੇ ਕਾਮਿਆਂ ਲਈ ਜਾਰੀ ਕੀਤੀਆਂ ਨਵੀਆਂ ਹਦਾਇਤਾਂ, ਜਾਣੋ ਨਿਯਮ

ਕੰਪਨੀ ਦੇ ਵਾਧੇ ਵਿਚ 80-90% ਹਿੱਸੇਦਾਰੀ

ਪਾਰਲੇ ਉਤਪਾਦਾਂ ਦੇ ਕੈਟੇਗਰੀ ਮੁਖੀ ਮਯੰਕ ਸ਼ਾਹ ਨੇ ਕਿਹਾ ਕਿ ਕੰਪਨੀ ਦੀ ਕੁਲ ਮਾਰਕੀਟ ਸ਼ੇਅਰ ਕਰੀਬ 5 ਪ੍ਰਤੀਸ਼ਤ ਵਧਿਆ ਹੈ ਅਤੇ ਇਸ ਵਿਚੋਂ 80-90 ਪ੍ਰਤੀਸ਼ਤ ਗ੍ਰੋਥ ਪਾਰਲੇ-ਜੀ ਦੀ ਸੇਲ ਤੋਂ ਹੋਈ ਹੈ।

ਇਸ ਲਈ ਕੰਪਨੀ ਨੂੰ ਹੋਇਆ ਲਾਭ

ਕੁਝ ਬਿਸਕੁੱਟ ਨਿਰਮਾਤਾਵਾਂ ਜਿਵੇਂ ਕਿ ਪਾਰਲੇ ਨੇ ਤਾਲਾਬੰਦੀ ਤੋਂ ਥੋੜ੍ਹੀ ਦੇਰ ਬਾਅਦ ਕੰਮ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਵਿੱਚੋਂ ਕੁਝ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਲਈ ਆਵਾਜਾਈ ਦਾ ਪ੍ਰਬੰਧ ਵੀ ਕੀਤਾ ਸੀ। ਤਾਂ ਜੋ ਉਹ ਆਸਾਨੀ ਨਾਲ ਅਤੇ ਸੁਰੱਖਿਅਤ ਢੰਗ ਨਾਲ ਕੰਮ 'ਤੇ ਆ ਸਕਣ। ਜਦੋਂ ਫੈਕਟਰੀਆਂ ਸ਼ੁਰੂ ਹੋਈਆਂ ਇਨ੍ਹਾਂ ਕੰਪਨੀਆਂ ਦਾ ਧਿਆਨ ਉਨ੍ਹਾਂ ਉਤਪਾਦਾਂ ਦੇ ਉਤਪਾਦਨ ਵੱਲ ਸੀ ਜਿਨ੍ਹਾਂ ਦੀ ਵਿਕਰੀ ਵਧੇਰੇ ਹੁੰਦੀ ਹੈ।

ਇਹ ਵੀ ਪੜ੍ਹੋ- ਪਹਿਲਾਂ ਕਰੋ ਖਰੀਦਦਾਰੀ ,ਬਾਅਦ 'ਚ ਦੇ ਦੇਣਾ ਪੈਸੇ : Paytm

ਬ੍ਰਿਟਾਨੀਆ ਦੀ ਵਿਕਰੀ ਵੀ ਵਧੀ

ਸਿਰਫ ਪਾਰਲੇ-ਜੀ ਹੀ ਨਹੀਂ, ਪਿਛਲੇ ਤਿੰਨ ਮਹੀਨਿਆਂ ਵਿਚ ਤਾਲਾਬੰਦੀ ਦੌਰਾਨ ਹੋਰ ਕੰਪਨੀਆਂ ਦੇ ਬਿਸਕੁਟ ਵੀ ਬਹੁਤ ਵਿਕੇ। ਮਾਹਰਾਂ ਮੁਤਾਬਕ ਬ੍ਰਿਟਾਨੀਆ ਦੇ ਗੁੱਡ ਡੇ ਤੋਂ ਇਲਾਵਾ ਟਾਈਗਰ, ਮਿਲਕ ਬਿਕਸ, ਬਾਰਬਰ ਅਤੇ ਮੈਰੀ ਬਿਸਕੁਟ, ਪਾਰਲੇ ਦੇ ਬਿਸਕੁਟ ਜਿਵੇਂ ਕਿ ਕਰੈਕ-ਜੈਕ, ਮੋਨਾਕੋ, ਹਾਇਡ ਐਂਡ ਸੀਕ ਵਰਗੇ ਬਿਸਕੁੱਟ ਵੀ ਬਹੁਤ ਵਿਕੇ ਸਨ।

ਤਾਲਾਬੰਦੀ ਦਰਮਿਆਨ ਪਾਰਲੇ-ਜੀ 

ਤਾਲਾਬੰਦੀ ਦਰਮਿਆਨ ਪਾਰਲੇ ਉਤਪਾਦਾਂ ਨੇ ਆਪਣੇ ਸਸਤੇ ਅਤੇ ਸਭ ਤੋਂ ਵੱਧ ਵਿਕਣ ਵਾਲੇ ਬ੍ਰਾਂਡ ਪਾਰਲੇ-ਜੀ 'ਤੇ ਧਿਆਨ ਕੇਂਦ੍ਰਤ ਕੀਤਾ। ਕਿਉਂਕਿ ਇਸ ਨੂੰ ਗਾਹਕਾਂ ਦੁਆਰਾ ਕਾਫ਼ੀ ਮੰਗ ਮਿਲ ਰਹੀ ਸੀ। ਕੰਪਨੀ ਨੇ ਆਪਣੇ ਡਿਸਟ੍ਰੀਬਿਊਸ਼ਨ ਚੈਨਲ ਨੂੰ ਵੀ ਇਕ ਹਫਤੇ ਦੇ ਅੰਦਰ-ਅੰਦਰ ਸੈੱਟ ਕਰ ਦਿੱਤਾ, ਤਾਂ ਜੋ ਪ੍ਰਚੂਨ ਦੁਕਾਨਾਂ 'ਤੇ ਬਿਸਕੁਟਾਂ ਦੀ ਘਾਟ ਨਾ ਹੋਵੇ। ਮਯੰਕ ਸ਼ਾਹ ਦਾ ਕਹਿਣਾ ਹੈ ਕਿ ਤਾਲੇਬੰਦੀ ਦੌਰਾਨ ਪਾਰਲੇ ਜੀ ਬਹੁਤ ਸਾਰੇ ਲੋਕਾਂ ਲਈ ਸੌਖਾ ਭੋਜਨ ਬਣ ਕੇ ਸਾਹਮਣੇ ਆਇਆ। ਕੁਝ ਲੋਕਾਂ ਲਈ ਤਾਂ ਇਹ ਉਨ੍ਹਾਂ ਦਾ ਇਕਲੌਤਾ ਭੋਜਨ ਸੀ। ਜੋ ਲੋਕ ਰੋਟੀ ਨਹੀਂ ਖਰੀਦ ਸਕਦੇ ਸਨ ਉਹ ਪਾਰਲੇ ਜੀ ਬਿਸਕੁਟ ਖਰੀਦ ਰਹੇ ਸਨ।

ਇਹ ਵੀ ਪੜ੍ਹੋ- ਡੇਅਰੀ ਪਸ਼ੂ ਪਾਲਕਾਂ ਨੂੰ ਮਿਲਣਗੇ ਤਿੰਨ ਲੱਖ ਕਰੋੜ ਰੁਪਏ ਅਤੇ ਕਿਸਾਨ ਕ੍ਰੈਡਿਟ ਕਾਰਡ


Harinder Kaur

Content Editor

Related News