‘ਪਾਰਲੇ ਜੀ, ਕ੍ਰੈਕਜੈੱਕ ਬਿਸਕੁਟ ਦੀਆਂ ਕੀਮਤਾਂ ’ਚ ਵਾਧਾ, ਰਸ ਅਤੇ ਸਨੈਕਸ ਵੀ ਮਹਿੰਗੇ’

11/25/2021 5:49:30 PM

ਨਵੀਂ ਦਿੱਲੀ (ਇੰਟ.) – ਬ੍ਰਿਟਾਨੀਆ ਵਲੋਂ ਆਪਣੇ ਪ੍ਰੋਡਕਟਸ ’ਤੇ ਲਗਭਗ 4 ਫੀਸਦੀ ਦਾ ਵਾਧਾ ਕਰਨ ਤੋਂ ਬਾਅਦ ਹੁਣ ਪਾਰਲੇ ਨੇ ਆਪਣੇ ਸਾਰੇ ਕੈਟਾਗਰੀ ਦੇ ਉਤਪਾਦਾਂ ਦੇ ਰੇਟਾਂ ’ਚ ਵਾਧਾ ਕਰਨ ਦਾ ਫੈਸਲਾ ਲੈ ਲਿਆ ਹੈ। ਬ੍ਰਿਟਾਨੀਆ ਨੇ ਕੀਮਤਾਂ ’ਚ ਵਾਧੇ ਕਾਰਨ ਲਾਗਤ ’ਚ ਵਾਧੇ ਨੂੰ ਦੱਸਿਆ ਸੀ ਤਾਂ ਪਾਰਲੇ ਨੇ ਇਹੀ ਗੱਲ ਕਹੀ ਹੈ।

ਜੁਲਾਈ ਤੋਂ ਸਤੰਬਰ ਵਾਲੀ ਤਿਮਾਹੀ ’ਚ ਵੀ ਪਾਰਲੇ ਨੇ ਆਪਣੇ ਉਤਪਾਦਾਂ ’ਚ ਲਗਭਗ 10 ਤੋਂ 15 ਫੀਸਦੀ ਤੱਕ ਵਾਧਾ ਕੀਤਾ ਸੀ। ਹੁਣ ਆਉਣ ਵਾਲੀਆਂ ਦੋ ਤਿਮਾਹੀਆਂ ’ਚ ਵੀ ਪਾਰਲੇ ਵਲੋਂ ਇਸ ਤਰ੍ਹਾਂ ਦਾ ਵਾਧਾ ਕੀਤਾ ਜਾ ਸਕਦਾ ਹੈ। ਪਾਰਲੇ ਆਪਣੇ ਸਾਰੇ ਪ੍ਰੋਡਕਟ ਜਿਵੇਂ ਬਿਸਕੁਟ, ਕਨਫੈਕਸ਼ਨਰੀ, ਰਸ ਅਤੇ ਸਨੈਕਸ ਦੀਆਂ ਕੀਮਤਾਂ ਵਧਾ ਰਹੀਆਂ ਹਨ।

ਬਿਸਕੁਟ ਅਤੇ ਰਸ ਦੀਆਂ ਕੀਮਤਾਂ ’ਚ ਕਿੰਨਾ ਵਾਧਾ

ਜੇ ਅਸੀਂ ਪਾਰਲੇ ਦੇ ਬਿਸਕੁਟ ਸੈਗਮੈਂਟ ਦੀ ਗੱਲ ਕਰੀਏ ਤਾਂ ਪਾਰਲੇ ਜੀ ਅਤੇ ਕ੍ਰੈਕਜੈੱਕ ਦੀਆਂ ਕੀਮਤਾਂ ’ਚ 5 ਤੋਂ 10 ਫੀਸਦੀ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਜੇ ਪਾਰਲੇ ਰਸ ਦੀ ਗੱਲ ਕਰੀਏ ਤਾਂ ਕੰਪਨੀ ਨੇ 300 ਗ੍ਰਾਮ ਤੱਕ ’ਤੇ 10 ਰੁਪਏ ਤੱਕ ਦਾ ਵਾਧਾ ਕੀਤਾ ਹੈ ਅਤੇ 400 ਗ੍ਰਾਮ ਪੈਕ ’ਚ ਲਗਭਗ 4 ਰੁਪਏ ਵਧਾਏ ਹਨ। 10,20 ਅਤੇ 30 ਰੁਪਏ ਐੱਮ. ਆਰ. ਪੀ. ਵਾਲੇ ਛੋਟੇ ਪੈਕਸ ’ਤੇ ਕੰਪਨੀ ਨੇ ਕੀਮਤ ਨਹੀਂ ਵਧਾਈ ਹੈ ਪਰ ਉਸ ਦਾ ਭਾਰ ਘੱਟ ਕਰ ਦਿੱਤਾ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਐੱਫ. ਐੱਮ.ਸੀ. ਜੀ. ਦੀ ਇਸ ਵੱਡੀ ਕੰਪਨੀ ਨੇ ਸਿੱਧੇ ਅਤੇ ਅਸਿੱਧੇ ਤੌਰ ’ਤੇ ਆਪਣੇ ਹਰ ਉਤਪਾਦ ਦੀ ਕੀਮਤ ’ਚ ਵਾਧਾ ਜ਼ਰੂਰ ਕੀਤਾ ਹੈ।

 


Harinder Kaur

Content Editor

Related News