ਲਾਕਡਾਊਨ ’ਚ ਪਾਰਲੇ-ਜੀ ਬਿਸਕੁਟ ਨੇ ਤੋੜਿਆ 82 ਸਾਲ ਦਾ ਰਿਕਾਰਡ

Tuesday, Jun 09, 2020 - 10:53 PM (IST)

ਲਾਕਡਾਊਨ ’ਚ ਪਾਰਲੇ-ਜੀ ਬਿਸਕੁਟ ਨੇ ਤੋੜਿਆ 82 ਸਾਲ ਦਾ ਰਿਕਾਰਡ

ਮੁੰਬਈ  (ਇੰਟ)-ਕੋਰੋਨਾ ਵਾਇਰਸ ਕਾਰਣ ਲਾਕਡਾਊਨ ਦੌਰਾਨ ਭਾਵੇਂ ਹੀ ਤਮਾਮ ਬਿਜ਼ਨੈੱਸ ਨੁਕਸਾਨ ਝੱਲ ਰਹੇ ਹੋਣ ਪਰ ਪਾਰਲੇ -ਜੀ ਬਿਸਕੁਟ ਦੀ ਇੰਨੀ ਜ਼ਿਆਦਾ ਵਿਕਰੀ ਹੋਈ ਹੈ ਕਿ ਪਿਛਲੇ 82 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। ਸਿਰਫ 5 ਰੁਪਏ ’ਚ ਮਿਲਣ ਵਾਲਾ ਪਾਰਲੇ-ਜੀ ਬਿਸਕੁਟ ਦਾ ਪੈਕੇਟ ਸੈਂਕੜਿਆਂ ਕਿਲੋਮੀਟਰ ਪੈਦਲ ਚਲਣ ਵਾਲੇ ਪ੍ਰਵਾਸੀਆਂ ਲਈ ਵੀ ਖੂਬ ਮਦਦਗਾਰ ਸਾਬਤ ਹੋਇਆ। ਕਿਸੇ ਨੇ ਖੁਦ ਖਰੀਦ ਦੇ ਖਾਧੇ ਤਾਂ ਕਿਸੇ ਨੂੰ ਦੂਸਰਿਆਂ ਨੇ ਮਦਦ ਦੇ ਤੌਰ ’ਤੇ ਬਿਸਕੁਟ ਵੰਡੇ। ਬਹੁਤ ਸਾਰੇ ਲੋਕਾਂ ਨੇ ਤਾਂ ਆਪਣੇ ਘਰਾਂ ’ਚ ਪਾਰਲੇ-ਜੀ ਬਿਸਕੁਟ ਦਾ ਸਟਾਕ ਜਮ੍ਹਾ ਕਰਕੇ ਰੱਖ ਲਿਆ।

ਪਾਰਲੇ-ਜੀ 1938 ਤੋਂ ਹੀ ਲੋਕਾਂ ’ਚ ਇਕ ਫੇਵਰੇਟ ਬ੍ਰਾਂਡ ਰਿਹਾ ਹੈ। ਲਾਕਡਾਊਨ ’ਚ ਇਸ ਨੇ ਹੁਣ ਤੱਕ ਦੇ ਇਤਿਹਾਸ ’ਚ ਸਭ ਤੋਂ ਜ਼ਿਆਦਾ ਬਿਸਕੁਟ ਵੇਚਣ ਦਾ ਰਿਕਾਰਡ ਬਣਾਇਆ ਹੈ। ਹਾਲਾਂਕਿ ਪਾਰਲੇ ਕੰਪਨੀ ਨੇ ਸੇਲਸ ਨੰਬਰ ਤਾਂ ਨਹੀਂ ਦੱਸੇ ਪਰ ਇਹ ਜ਼ਰੂਰ ਕਿਹਾ ਕਿ ਮਾਰਚ, ਅਪ੍ਰੈਲ ਅਤੇ ਮਈ ਪਿਛਲੇ 8 ਦਹਾਕਿਆਂ ’ਚ ਉਸ ਦੇ ਸਭ ਤੋਂ ਚੰਗੇ ਮਹੀਨੇ ਰਹੇ ਹਨ।

ਕੰਪਨੀ ਦੀ ਗ੍ਰੋਥ ’ਚ 80-90 ਫੀਸਦੀ ਹਿੱਸੇਦਾਰੀ
ਪਾਰਲੇ ਪ੍ਰੋਡਕਟਸ ਦੇ ਕੈਟਾਗਰੀ ਹੈੱਡ ਮਯੰਕ ਸ਼ਾਹ ਨੇ ਕਿਹਾ ਕਿ ਕੰਪਨੀ ਦਾ ਕੁਲ ਮਾਰਕੀਟ ਸ਼ੇਅਰ ਕਰੀਬ 5 ਫੀਸਦੀ ਵਧਿਆ ਹੈ ਅਤੇ ਇਸ ’ਚੋਂ 80-90 ਫੀਸਦੀ ਗ੍ਰੋਥ ਪਾਰਲੇ-ਜੀ ਦੀ ਸੇਲ ਤੋਂ ਹੋਈ ਹੈ। ਕੁੱਝ ਆਰਗੇਨਾਈਜ਼ਡ ਬਿਸਕੁਟ ਨਿਰਮਾਤਾਵਾਂ ਵਰਗੇ ਪਾਰਲੇ ਨੇ ਲਾਕਡਾਊਨ ਦੇ ਕੁੱਝ ਹੀ ਸਮੇਂ ਬਾਅਦ ਆਪ੍ਰੇੇਸ਼ਨ ਸ਼ੁਰੂ ਕਰ ਦਿੱਤੇ ਸਨ। ਇਨ੍ਹਾਂ ’ਚੋਂ ਕੁੱਝ ਕੰਪਨੀਆਂ ਨੇ ਤਾਂ ਆਪਣੇ ਕਰਮਚਾਰੀਆਂ ਦੇ ਆਉਣ-ਜਾਣ ਤੱਕ ਦੀ ਵਿਵਸਥਾ ਕਰ ਦਿੱਤੀ ਸੀ ਤਾਂਕਿ ਉਹ ਆਸਾਨੀ ਨਾਲ ਅਤੇ ਸੁਰੱਖਿਅਤ ਤਰੀਕੇ ਨਾਲ ਕੰਮ ’ਤੇ ਆ ਸਕਣ। ਜਦੋਂ ਫੈਕਟਰੀਆਂ ਸ਼ੁਰੂ ਹੋਈਆਂ ਤਾਂ ਇਨ੍ਹਾਂ ਕੰਪਨੀਆਂ ਦਾ ਫੋਕਸ ਉਨ੍ਹਾਂ ਪ੍ਰੋਡਕਟਸ ਦਾ ਉਤਪਾਦਨ ਕਰਨਾ ਸੀ, ਜਿਨ੍ਹਾਂ ਦੀ ਜ਼ਿਆਦਾ ਸੇਲ ਹੁੰਦੀ ਹੈ।

ਬ੍ਰਿਟਾਨਿਆ ਦੇ ਬਿਸਕੁਟ ਵੀ ਖੂਬ ਵਿਕੇ
ਸਿਰਫ ਪਾਰਲੇ-ਜੀ ਹੀ ਨਹੀਂ ਪਿਛਲੇ 3 ਮਹੀਨਿਆਂ ’ਚ ਲਾਕਡਾਊਨ ਦੌਰਾਨ ਬਾਕੀ ਕੰਪਨੀਆਂ ਦੇ ਬਿਸਕੁਟ ਵੀ ਖੂਬ ਵਿਕੇ। ਮਾਹਿਰਾਂ ਅਨੁਸਾਰ ਬ੍ਰਿਟਾਨਿਆ ਦਾ ਗੁਡ ਡੇ, ਟਾਈਗਰ, ਮਿਲਕ ਬਿਕਿਸ , ਬਾਰਬਰਨ ਅਤੇ ਮੈਰੀ ਬਿਸਕੁਟ ਤੋਂ ਇਲਾਵਾ ਪਾਰਲੇ ਦਾ ਕਰੈਕਜੈਕ, ਮੋਨੈਕੋ, ਹਾਇਡ ਐਂਡ ਸੀਕ ਵਰਗੇ ਬਿਸਕੁਟ ਵੀ ਖੂਬ ਵਿਕੇ।

ਲਾਕਡਾਊਨ ਬਣਿਆ ਕੰਪਨੀ ਲਈ ਵਰਦਾਨ
ਕੰਪਨੀ ਲਈ ਇਹ ਵਾਧਾ ਇਸ ਲਈ ਵੀ ਬੇਹੱਦ ਅਹਿਮ ਹੈ ਕਿਉਂਕਿ ਬੀਤੇ ਸਾਲ ਕਮਜ਼ੋਰ ਮੰਗ ਨਾਲ ਜੂਝ ਰਹੀ ਕੰਪਨੀ ਨੇ ਵੱਡੇ ਪੈਮਾਨੇ ’ਤੇ ਛਾਂਟੀ ਤੱਕ ਦੀ ਗੱਲ ਕਹੀ ਸੀ। ਪਾਰਲੇ ਜੀ ਦਾ ਕਹਿਣਾ ਸੀ ਕਿ ਉਸ ਦੀ ਸੇਲ ’ਚ ਅਪ੍ਰਤੱਖ ਤੌਰ ’ਤੇ ਗਿਰਾਵਟ ਆਈ ਹੈ। ਅਜਿਹੇ ’ਚ ਕੋਰੋਨਾ ਦੇ ਇਸ ਦੌਰ ’ਚ ਕੰਪਨੀ ਦੀ ਸੇਲ ’ਚ ਵਾਧਾ ਹੋਣਾ ਉਸ ਲਈ ਵਰਦਾਨ ਹੈ।


author

Karan Kumar

Content Editor

Related News