ਪਾਰਕ ਹੋਟਲਜ਼ ਨੇ IPO ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਤੋਂ 409 ਕਰੋੜ ਰੁਪਏ ਜੁਟਾਏ
Sunday, Feb 04, 2024 - 02:57 PM (IST)
ਨਵੀਂ ਦਿੱਲੀ (ਭਾਸ਼ਾ) – ਦਿ ਪਾਰਕ ਬ੍ਰਾਂਡ ਦੇ ਅਧੀਨ ਸੰਚਾਲਿਤ ਏ. ਪੀ. ਜੇ. ਸੁਰੇਂਦਰ ਪਾਰਕ ਹੋਟਲਜ਼ ਲਿਮਟਿਡ ਨੇ ਆਪਣੇ ਆਈ. ਪੀ. ਓ. ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਤੋਂ 409.5 ਕਰੋੜ ਰੁਪਏ ਜੁਟਾਏ ਹਨ।
ਇਹ ਵੀ ਪੜ੍ਹੋ : Paytm : ਡਿਜੀਟਲ ਧੋਖਾਧੜੀ, KYC ਉਲੰਘਣਾ ਦੇ ਸੰਕੇਤ ਮਿਲਣ ਤੋਂ ਬਾਅਦ RBI ਨੇ ਬੈਂਕ 'ਤੇ ਲਗਾਈ ਪਾਬੰਦੀ
ਬੀ. ਐੱਸ. ਈ. ਦੀ ਵੈੱਬਸਾਈਟ ’ਤੇ ਜਾਰੀ ਸਰਕੂਲਰ ਮੁਤਾਬਕ ਕੰਪਨੀ ਨੇ 37 ਨਿਵੇਸ਼ਕਾਂ ਨੂੰ 155 ਰੁਪਏ ਪ੍ਰਤੀ ਸ਼ੇਅਰ ’ਤੇ 2.64 ਕਰੋੜ ਇਕਵਿਟੀ ਸ਼ੇਅਰ ਅਲਾਟ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰਾਈਸ ਬੈਂਡ ਦਾ ਉੱਪਰਲਾ ਪੱਧਰ ਵੀ ਹੈ। ਇਸ ਦਾ ਹੇਠਲਾ ਪੱਧਰ 147 ਰੁਪਏ ਹੈ। ਐਂਕਰ ਨਿਵੇਸ਼ਕਾਂ ਵਿਚ ਸੋਸਾਇਟੀ ਜਨਰਲ, ਸਿਟੀ ਗਰੁੱਪ ਗਲੋਬਲ ਮਾਰਕੀਟਸ ਮਾਰੀਸ਼ਸ, ਇੰਟੀਗ੍ਰੇਟੇਡ ਕੋਰ ਸਟ੍ਰੈਟੇਜੀਜ਼ (ਏਸ਼ੀਆ) ਪ੍ਰਾਈਵੇਟ ਲਿਮਟਿਡ, ਬਜਾਜ ਅਲਾਇੰਸ ਲਾਈਫ ਇੰਸ਼ੋਰੈਂਸ ਕੰਪਨੀ, ਐੱਸ. ਬੀ. ਆਈ. ਜਨਰਲ ਇੰਸ਼ੋਰੈਂਸ ਕੰਪਨੀ, ਕੋਟਕ ਮਹਿੰਦਰਾ ਲਾਈਫ ਇੰਸ਼ੋਰੈਂਸ ਕੰਪਨੀ ਅਤੇ ਸੀ. ਐੱਲ. ਐੱਸ. ਏ. ਗਲੋਬਲ ਮਾਰਕੀਟਸ ਪ੍ਰਾਈਵੇਟ ਲਿਮਟਿਡ ਅਤੇ ਹੋਰ ਹਨ।
ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਟਰੱਕ ਡਰਾਈਵਰਾਂ ਨੂੰ ਵੱਡਾ ਤੋਹਫਾ, ਹਾਈਵੇਅ 'ਤੇ ਬਣਨਗੇ ਇਕ ਹਜ਼ਾਰ ਰੈਸਟ ਹਾਊਸ
ਇਸ ਤੋਂ ਇਲਾਵਾ ਆਈ. ਸੀ. ਆਈ. ਸੀ. ਆਈ. ਪਰੂਡੈਂਸ਼ੀਅਲ ਮਿਊਚੁਅਲ ਫੰਡ, ਐਡੇਲਵੀਸ ਮਿਊਚੁਅਲ ਫੰਡ, ਵ੍ਹਾਈਟਟੋਕ ਕੈਪੀਟਲ, ਬੰਧਨ ਮਿਊਚੁਅਲ ਫੰਡ ਅਤੇ ਕਵਾਂਟ ਮਿਊਚੁਅਲ ਫੰਡ ਨੇ ਵੀ ਐਂਕਰ ਪੜਾਅ ’ਚ ਹਿੱਸਾ ਲਿਆ। ਆਈ. ਪੀ. ਓ. 5 ਫਰਵਰੀ ਨੂੰ ਖੁੱਲ ਕੇ 7 ਫਰਵਰੀ ਨੂੰ ਬੰਦ ਹੋਵੇਗਾ। ਇਹ ਆਈ. ਪੀ. ਓ. 920 ਕਰੋੜ ਰੁਪਏ ਦਾ ਹੈ। ਇਸ ਵਿਚ 600 ਕਰੋੜ ਰੁਪਏ ਦੇ ਨਵੇਂ ਇਕਵਿਟੀ ਸ਼ੇਅਰ ਜਾਰੀ ਕੀਤੇ ਜਾਣਗੇ ਅਤੇ 320 ਕਰੋੜ ਰੁਪਏ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਵੀ ਹੋਵੇਗੀ।
ਇਹ ਵੀ ਪੜ੍ਹੋ : Europe 'ਚ UPI : ਹੁਣ Eiffel Tower 'ਤੇ ਜੇਬ 'ਚੋਂ ਨਹੀਂ mobile ਤੋਂ ਕਰ ਸਕੋਗੇ Payment
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8