ਇਸ ਖਾਦ ਕੰਪਨੀ ਦਾ ਆ ਰਿਹੈ ਆਈ. ਪੀ. ਓ., ਸਰਕਾਰ ਵੇਚੇਗੀ ਆਪਣਾ ਹਿੱਸਾ

Saturday, Aug 14, 2021 - 03:15 PM (IST)

ਨਵੀਂ ਦਿੱਲੀ- ਖਾਦ ਬਣਾਉਣ ਵਾਲੀ ਕੰਪਨੀ ਪਾਰਾਦੀਪ ਫਾਸਫੇਟਸ ਨੇ ਆਈ. ਪੀ. ਓ. ਲਿਆਉਣ ਦੀ ਤਿਆਰੀ ਕਰ ਲਈ ਹੈ। ਕੰਪਨੀ ਨੇ ਆਈ. ਪੀ. ਓ. ਲਈ ਬਾਜ਼ਾਰ ਰੈਗੂਲੇਟਰ ਭਾਰਤੀ ਸਕਿਓਰਿਟੀਜ਼ ਤੇ ਐਕਸਚੇਂਜ ਬੋਰਡ (ਸੇਬੀ) ਨੂੰ ਡੀ. ਆਰ. ਐੱਚ. ਪੀ. ਦੇ ਦਿੱਤੀ ਹੈ। 

ਇਸ ਆਈ. ਪੀ. ਓ. ਵਿਚ 1,255 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ, ਜਦੋਂ ਕਿ ਮੌਜੂਦਾ ਪ੍ਰਮੋਟਰ ਅਤੇ ਸ਼ੇਅਰਧਾਰਕ ਪੇਸ਼ਕਸ਼ ਵਿਕਰੀ (ਓ. ਐੱਫ. ਐੱਸ.) ਜ਼ਰੀਏ 12 ਕਰੋੜ ਸ਼ੇਅਰਾਂ ਦੀ ਵਿਕਰੀ ਕਰਨਗੇ। ਪਾਰਾਦੀਪ ਫਾਸਫੇਟਸ ਜ਼ੁਆਰੀ ਐਗਰੋ ਕੈਮੀਕਲਜ਼ ਤੇ ਓ. ਸੀ. ਪੀ. ਸਮੂਹ ਐੱਸ. ਏ. ਵਿਚਕਾਰ ਇਕ ਸਾਂਝਾ ਉੱਦਮ ਹੈ।

ਵਿਕਰੀ ਲਈ ਪੇਸ਼ਕਸ਼ ਤਹਿਤ ਜ਼ੁਆਰੀ ਮਾਰੋਕ ਫਾਸਫੇਟਸ ਪ੍ਰਾਈਵੇਟ ਲਿਮਟਿਡ (ਜ਼ੈਡ. ਐੱਮ. ਪੀ. ਪੀ. ਐੱਲ.) 75.5 ਲੱਖ ਸ਼ੇਅਰ ਵੇਚੇਗੀ. ਜਦੋਂ ਕਿ ਭਾਰਤ ਸਰਕਾਰ 11.249 ਕਰੋੜ ਸ਼ੇਅਰਾਂ ਦੀ ਆਪਣੀ ਪੂਰੀ ਹਿੱਸੇਦਾਰੀ ਵੇਚ ਦੇਵੇਗੀ। ਇਸ ਵੇਲੇ ਪਰਦੀਪ ਫਾਸਫੇਟਸ ਵਿਚ ਜ਼ੈਡ. ਐੱਮ. ਪੀ. ਪੀ. ਐੱਲ. ਦੀ 80.45 ਫ਼ੀਸਦੀ ਅਤੇ ਭਾਰਤ ਸਰਕਾਰ ਦੀ 19.55 ਫ਼ੀਸਦੀ ਹਿੱਸੇਦਾਰੀ ਹੈ। ਐਕਸਿਸ ਕੈਪੀਟਲ, ਆਈ. ਸੀ. ਆਈ. ਸੀ. ਆਈ. ਸਕਿਓਰਿਟੀਜ਼, ਜੇ. ਐੱਮ. ਫਾਈਨੈਂਸ਼ੀਅਲ ਅਤੇ ਐੱਸ. ਬੀ. ਆਈ. ਕੈਪੀਟਲ ਮਾਰਕਿਟਸ ਆਈ. ਪੀ. ਓ. ਦੇ ਮੁੱਖ ਪ੍ਰਬੰਧਕ ਹੋਣਗੇ।


Sanjeev

Content Editor

Related News