ਪੇਪਰ ਬਿੱਲ ਖਤਮ ਕਰਨ ਦੇ ਲਈ ਟਰਾਈ ਨੇ ਮੰਗੇ ਸੁਝਾਵ, ਵਾਤਾਵਰਨ ਦਾ ਦਿੱੱਤਾ ਹਵਾਲਾ

11/17/2018 3:33:04 PM

ਨਵੀਂ ਦਿੱਲੀ—ਦੂਰਸੰਚਾਰ ਰੈਗੂਲੇਟਰ ਅਥਾਰਟੀ (ਟਰਾਈ) ਨੇ ਪੋਸਟਪੇਡ ਟੈਲੀਕਾਮ ਸੇਵਾਵਾਂ ਲਈ ਪੇਪਰ ਬਿੱਲ (ਹਾਰਡ ਕਾਪੀ) ਨੂੰ ਵਿਕਲਪਿਕ ਬਣਾਉਣ ਅਤੇ ਇਲੈਕਟ੍ਰੋਨਿਕ ਬਿੱਲ (ਈ-ਬਿੱਲ) ਨੂੰ ਡਿਫਾਲਟ ਵਿਲਪਕ ਬਣਾਉਣ ਦੇ ਲਈ ਜਨਤਕ ਰਾਏ ਮੰਗੀ ਹੈ। ਟਰਾਈ ਨੇ ਇਸ 'ਤੇ ਕੰਸਲਟੇਸ਼ਨ ਪੇਪਰ ਜਾਰੀ ਕਰਕੇ ਸਾਰੇ ਪੱਖਾਂ ਤੋਂ ਰਾਏ ਲੈਣ ਲਈ 10 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਫਿਲਹਾਲ 2008 ਦੇ ਨਿਯਮਾਂ ਦੇ ਮੁਤਾਬਕ ਪੇਪਰ ਬਿੱਲ ਲੈਣਾ ਜ਼ਰੂਰੀ ਹੈ।
ਟਰਾਈ ਨੇ ਕੰਸਲਟੇਸ਼ਨ ਪੇਪਰ 'ਚ ਸਪੱਸ਼ਟ ਕੀਤਾ ਕਿ ਬਿੱਲਾਂ ਦੀ ਛਪਾਈ 'ਚ ਵਰਤੋਂ ਕਾਗਜ਼ਾਂ ਲਈ ਕਾਫੀ ਮਾਤਰਾ 'ਚ ਦਰਖਤਾਂ ਦੀ ਕਟਾਈ ਸੰਬੰਧੀ ਵਾਤਾਵਰਨ ਚਿੰਤਾਵਾਂ ਅਤੇ ਸਮਾਰਟਫੋਨ 'ਤੇ ਡਾਟਾ ਦੀ ਵਰਤੋਂ 'ਚ ਭਾਰੀ ਵਾਧੇ ਦੇ ਸੰਦਰਭ 'ਚ ਬਦਲ ਰਹੀ ਮੋਬਾਇਲ ਵਰਤੋਂ ਦ੍ਰਿਸ਼ਟੀਕੋਣ ਨੂੰ ਦੇਖਦੇ ਹੋਏ ਅਜਿਹਾ ਕਰਨ ਦਾ ਫੈਸਲਾ ਲਿਆ ਗਿਆ ਹੈ। ਸਮਾਰਟਫੋਨ ਆਉਣ ਨਾਲ ਬਿੱਲ ਚੈੱਕ ਕਰਨਾ ਆਸਾਨ ਹੋਇਆ ਹੈ। 
ਟਰਾਈ ਨੇ ਕਿਹਾ ਕਿ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਤੋਂ ਉਸ ਨੂੰ ਦੂਰਸੰਚਾਰ ਟੈਰਿਫ ਆਦੇਸ਼ ਦੇ ਉਸ ਪ੍ਰਬੰਧ ਦੀ ਸਮੀਖਿਆ ਦਾ ਅਨੁਰੋਧ ਪ੍ਰਾਪਤ ਹੋਇਆ ਹੈ ਜਿਸ 'ਚ ਪੋਸਟਪੇਡ ਉਪਭੋਗਤਾਵਾਂ ਨੂੰ ਬਿੱਲ ਦੀ ਹਾਰਡ ਕਾਪੀ ਜਾਂ ਪ੍ਰਿਟਿੰਡ ਕਾਪੀ ਦੇਣ ਦਾ ਪ੍ਰਬੰਧ ਹੈ। ਨਾਲ ਹੀ ਇਸ ਪ੍ਰਬੰਧ ਨਾਲ ਮੋਬਾਇਲ ਬਿੱਲ (ਐੱਮ ਬਿੱਲ) ਜਾਂ ਈ-ਬਿੱਲ ਦੇ ਨਾਲ ਬਿੱਲ ਦੀ ਹਾਰਡ ਕਾਪੀ ਦੇਣ ਦੇ ਡਿਫਾਲਟ ਵਿਕਲਪ ਨੂੰ ਹਟਾਉਣ ਨੂੰ ਕਿਹਾ ਗਿਆ ਹੈ। 
ਟਰਾਈ ਨੇ ਕਿਹਾ ਕਿ ਆਪਣੇ ਕੰਸਲਟੇਸ਼ਨ ਪੇਪਰ 'ਚ ਪੁੱਛਿਆ ਹੈ ਕਿ ਕੀ ਵਾਇਰ ਲਾਈਨ ਅਤੇ ਮੋਬਾਇਲ ਸੇਵਾਵਾਂ ਦੇ ਪੋਸਟਪੇਡ ਗਾਹਕਾਂ ਨੂੰ ਬਿਨ੍ਹਾਂ ਕਿਸੇ ਫੀਸ ਦੇ ਪੇਪਰ ਬਿੱਲ ਦੇਣ ਦੇ ਮੌਜੂਦਾ ਪ੍ਰਬੰਧ ਨੂੰ ਬਦਲਣ ਦੀ ਲੋੜ ਹੈ। ਨਾਲ ਹੀ ਪੁੱਛਿਆ ਕਿ ਕੀ ਹੁਣ ਈ-ਬਿੱਲ ਨੂੰ ਡਿਫਾਲਟ ਵਿਕਲਪ ਬਣਾਇਆ ਜਾਣਾ ਚਾਹੀਦਾ ਹੈ। 


Aarti dhillon

Content Editor

Related News