31 DEC ਤਕ PAN ਨੂੰ ਆਧਾਰ ਨਾਲ ਨਾ ਕੀਤਾ ਲਿੰਕ, ਤਾਂ ਭਰਨਾ ਪੈ ਸਕਦੈ ਵੱਧ ਟੈਕਸ

12/28/2019 8:58:31 AM

ਨਵੀਂ ਦਿੱਲੀ— ਹੁਣ ਤਕ ਪੈਨ ਕਾਰਡ (PAN CARD) ਨੂੰ ਆਧਾਰ ਨੰਬਰ ਨਾਲ ਲਿੰਕ ਨਹੀਂ ਕੀਤਾ ਹੈ ਤਾਂ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਇਨ੍ਹਾਂ ਨੂੰ ਲਿੰਕ ਕਰਨ ਦੀ ਅੰਤਿਮ ਤਰੀਕ 31 ਦਸੰਬਰ ਹੈ। ਇਨਕਮ ਟੈਕਸ (ਆਈ. ਟੀ.) ਵਿਭਾਗ ਨੇ ਕਿਹਾ ਹੈ ਕਿ 31 ਦਸੰਬਰ 2019 ਤਕ ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ PAN ਬੇਕਾਰ (Inoperative) ਹੋ ਜਾਵੇਗਾ। ਹੁਣ ਤਕ ਸਰਕਾਰ ਲਿੰਕਿੰਗ ਦੀ ਕਈ ਵਾਰ ਮੋਹਲਤ ਦਿੰਦੀ ਰਹੀ ਹੈ। ਜੇਕਰ ਇਸ ਵਾਰ ਤਰੀਕ ਨਹੀਂ ਵਧਾਈ ਜਾਂਦੀ ਹੈ ਤਾਂ ਫਾਈਨੈਂਸ਼ਲ ਟ੍ਰਾਂਜੈਕਸ਼ਨ ਸਮੇਂ ਮੁਸ਼ਕਲ ਖੜ੍ਹੀ ਹੋ ਸਕਦੀ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਪੈਨ ਤੇ ਆਧਾਰ ਨੂੰ ਨਾ ਜੋੜਨ ਦੀ ਸਥਿਤੀ 'ਚ 1 ਜਨਵਰੀ 2020 ਤੋਂ ਇਨਕਮ ਟੈਕਸ ਰਿਟਰਨ ਫਾਈਲਿੰਗ ਤੇ ਟੈਕਸ ਜਮ੍ਹਾ ਕਰਵਾਉਣ ਲਈ ਤੁਸੀਂ ਪੈਨ ਦਾ ਇਸਤੇਮਾਲ ਨਹੀਂ ਕਰ ਸਕੋਗੇ। ਲਿਹਾਜਾ ਪੈਨ ਬੇਕਾਰ ਹੋਣ ਦੀ ਹਾਲਤ 'ਚ ਤੁਹਾਨੂੰ ਜ਼ਿਆਦਾ ਟੈਕਸ ਵੀ ਦੇਣਾ ਪੈ ਸਕਦਾ ਹੈ।
ਇਨਕਮ ਟੈਕਸ ਨਿਯਮਾਂ ਮੁਤਾਬਕ, ਜੇਕਰ ਕਿਸੇ ਕੋਲ ਪੈਨ ਕਾਰਡ ਨਹੀਂ ਹੈ ਜਾਂ ਪੈਨ ਕਾਰਡ ਤੇ ਆਧਾਰ ਲਿੰਕ ਹਨ ਤਾਂ ਆਧਾਰ ਨੰਬਰ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਸਰਕਾਰ ਨੇ ਹੁਣ ਤਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਪੈਨ ਬੇਕਾਰ ਹੋਣ ਮਗਰੋਂ ਕੋਈ ਸ਼ਖਸ ਇਸ ਇਨਕਮ ਟੈਕਸ ਨਿਯਮ ਤਹਿਤ ਆਧਾਰ ਦਾ ਇਸਤੇਮਾਲ ਕਰ ਸਕਦਾ ਹੈ ਜਾਂ ਨਹੀਂ। ਇਸ ਲਈ ਜ਼ਰੂਰੀ ਹੈ ਕਿ ਜੇਕਰ ਇਨਕਮ ਟੈਕਸ ਵਿਭਾਗ ਵੱਲੋਂ ਜਾਰੀ ਤੁਹਾਡੇ ਕੋਲ ਪੈਨ ਕਾਰਡ ਹੈ ਤਾਂ ਬਿਨਾਂ ਦੇਰੀ ਉਸ ਨੂੰ ਆਧਾਰ ਨੰਬਰ ਨਾਲ ਲਿੰਕ ਕਰ ਲਓ।

 

ਲਿੰਕਿੰਗ ਦਾ ਤਰੀਕਾ- 
ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ 'ਤੇ ਜਾ ਕੇ ਤੁਸੀਂ ਉੱਥੇ ਦਿੱਤੇ Link Aadhaar 'ਤੇ ਕਲਿੱਕ ਕਰਕੇ ਪੁੱਛੀ ਗਈ ਜਾਣਕਾਰੀ ਭਰ ਕੇ ਪੈਨ ਨੂੰ ਆਧਾਰ ਨਾਲ ਲਿੰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਹਾਡਾ ਪੈਨ-ਆਧਾਰ ਲਿੰਕ ਨਹੀਂ ਹੈ, ਤਾਂ ਮੋਬਾਇਲ ਤੋਂ ਐੱਸ. ਐੱਮ. ਐੱਸ. ਰਾਹੀਂ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ। ਇਸ ਲਈ ਤੁਹਾਨੂੰ 12 ਅੰਕ ਵਾਲਾ ਆਧਾਰ ਨੰਬਰ ਅਤੇ 10 ਅੰਕ ਵਾਲਾ ਪੈਨ ਨੰਬਰ ਇਸ ਤਰੀਕੇ ਨਾਲ- UIDPAN<Space><12 digit Aadhaar><Space><1O digit PAN> ਲਿਖ ਕੇ 567678 ਜਾਂ 56161 'ਤੇ ਭੇਜਣਾ ਹੋਵੇਗਾ। ਉਦਾਹਰਣ ਦੇ ਤੌਰ 'ਤੇ ਮੰਨ ਲਓ ਤੁਹਾਡਾ ਆਧਾਰ ਨੰਬਰ 111122223333 ਤੇ ਪੈਨ ਨੰਬਰ AAAPA9999Q ਹੈ, ਤਾਂ ਇਸ ਨੂੰ ਇੰਝ UTDPAN 111122223333 AAAPA9999Q ਲਿਖ ਕੇ ਐੱਸ. ਐੱਮ. ਐੱਸ. ਉਕਤ ਨੰਬਰ 'ਤੇ ਭੇਜ ਸਕਦੇ ਹੋ।


Related News