ਮਈ ’ਚ 33.20 ਫੀਸਦੀ ਘਟਿਆ ਪਾਮ ਤੇਲ ਦਾ ਆਯਾਤ
Wednesday, Jun 15, 2022 - 12:07 AM (IST)
ਨਵੀਂ ਦਿੱਲੀ (ਭਾਸ਼ਾ)–ਦੇਸ਼ ’ਚ ਖਾਣ ਵਾਲੇ ਤੇਲ ਦੀ ਇੰਪੋਰਟ ਇਸ ਸਾਲ ਮਈ ’ਚ 33.20 ਫੀਸਦੀ ਦੀ ਵੱਡੀ ਗਿਰਾਵਟ ਨਾਲ 5,14,022 ਟਨ ’ਤੇ ਆ ਗਈ। ਸਾਲਵੈਂਟ ਐਕਸਟ੍ਰੈਕਟਰਜ਼ ਐਸੋਸੀਏਸ਼ਨ (ਐੱਸ. ਈ. ਏ.) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਸਮੀਖਿਆ ਅਧੀਨ ਮਹੀਨੇ ’ਚ ਆਰ. ਬੀ. ਡੀ. ਪਾਮੋਲੀਨ ਦੀ ਇੰਪੋਰਟ ’ਚ ਜ਼ਿਕਰਯੋਗ ਵਾਧਾ ਹੋਇਆ ਹੈ। ਭਾਰਤ ਦੁਨੀਆ ਦਾ ਵਨਸਪਤੀ ਤੇਲਾਂ ਦਾ ਪ੍ਰਮੁੱਖ ਖਰੀਦਦਾਰ ਹੈ। ਮਈ 2021 ’ਚ ਪਾਮ ਤੇਲ ਦੀ ਇੰਪੋਰਟ 7,69,602 ਟਨ ਰਹੀ ਸੀ। ਐੱਸ. ਈ. ਏ. ਮੁਤਾਬਕ ਮਈ ’ਚ ਦੇਸ਼ ਦੀ ਕੁੱਲ ਵਨਸਪਤੀ ਤੇਲ ਦੀ ਇੰਪੋਰਟ ਘਟ ਕੇ 10,05,547 ਟਨ ਰਹਿ ਗਈ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 12,13,142 ਟਨ ਸੀ। ਦੇਸ਼ ਦੇ ਵਨਸਪਤੀ ਤੇਲ ਦੀ ਇੰਪੋਰਟ ’ਚ ਪਾਮ ਤੇਲ ਦੀ ਹਿੱਸੇਦਾਰੀ ਕਰੀਬ 50 ਫੀਸਦੀ ਹੈ।
ਇਹ ਵੀ ਪੜ੍ਹੋ : ਦਸੰਬਰ ਤੱਕ ਵਿਆਜ ਦਰਾਂ ਵਧਾ ਕੇ 5.9 ਫੀਸਦੀ ਕਰ ਸਕਦੈ RBI : ਫਿੱਚ
ਐੱਸ. ਈ. ਏ. ਮੁਤਾਬਕ ਇੰਡੋਨੇਸ਼ੀਆ ਨੇ 23 ਮਈ ਤੋਂ ਪਾਮ ਤੇਲ ਦੀ ਐਕਸਪੋਰਟ ’ਤੇ ਰੋਕ ਨੂੰ ਕੁੱਝ ਸ਼ਰਤਾਂ ਨਾਲ ਹਟਾ ਦਿੱਤਾ ਹੈ। ਨਾਲ ਹੀ ਉਸ ਨੇ ਐਕਸਪੋਰਟ ਟੈਕਸ ’ਚ ਵੀ ਕਮੀ ਕੀਤੀ ਹੈ। ਇਸ ਕਾਰਨ ਇੰਡੋਨੇਸ਼ੀਆ ਤੋਂ ਐਕਸਪੋਰਟ ਵਧੇਗੀ, ਜਿਸ ਨਾਲ ਗਲੋਬਲ ਪੱਧਰ ’ਤੇ ਕੀਮਤਾਂ ਪ੍ਰਭਾਵਿਤ ਹੋਣਗੀਆਂ। ਪਾਮ ਤੇਲ ਉਤਪਾਦਾਂ ਦੀ ਗੱਲ ਕੀਤੀ ਜਾਵੇ ਤਾਂ ਕਰੂਡ ਪਾਮ ਆਇਲ (ਸੀ. ਪੀ. ਓ.) ਦੀ ਇੰਪੋਰਟ ਮਈ ’ਚ ਘਟ ਕੇ 4.09 ਲੱਖ ਟਨ ਰਹਿ ਗਈ। ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਇਹ 7.55 ਲੱਖ ਟਨ ਸੀ। ਹਾਲਾਂਕਿ ਆਰ. ਬੀ. ਡੀ. ਪਾਮੋਲੀਨ ਦੀ ਇੰਪੋਰਟ ਵੱਡੇ ਵਾਧੇ ਨਾਲ ਇਕ ਲੱਖ ਟਨ ’ਤੇ ਪਹੁੰਚ ਗਈ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ 2,075 ਟਨ ਸੀ। ਕੱਚੇ ਪਾਮ ਕਰਨੇਲ ਤੇਲ (ਸੀ. ਪੀ. ਕੇ. ਓ.) ਦੀ ਇੰਪੋਰਟ 11,894 ਟਨ ਤੋਂ ਘਟ ਕੇ 4,265 ਟਨ ’ਤੇ ਆ ਗਈ। ਉੱਥੇ ਹੀ ਸੋਇਆਬੀਨ ਤੇਲ ਦੀ ਇੰਪੋਰਟ ਵਧ ਕੇ 3.73 ਲੱਖ ਟਨ ’ਤੇ ਪਹੁੰਚ ਗਈ ਜੋ ਮਈ 2021 ’ਚ 2.67 ਲੱਖ ਟਨ ਰਹੀ ਸੀ।
ਇਹ ਵੀ ਪੜ੍ਹੋ : 'ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਦੇ ਪ੍ਰਦਰਸ਼ਨ 'ਤੇ ਨਿਰਭਰ ਰਹੇਗਾ ਭਾਜਪਾ ਦਾ ਪੰਜਾਬ 'ਚ ਸਿਆਸੀ ਭਵਿੱਖ'
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ