ਅਪ੍ਰੈਲ ''ਚ ਪਾਮਤੇਲ ਆਯਾਤ 9.17 ਫੀਸਦੀ ਘਟਿਆ

05/16/2019 10:02:18 AM

ਨਵੀਂ ਦਿੱਲੀ—ਉਦਯੋਗ ਮੰਡਲ ਸਾਲਵੇਂਟ ਐਕਸਟ੍ਰੈਕਟਰਸ ਐਸੋਸੀਏਸ਼ਨ (ਐੱਸ.ਈ.ਏ.) ਨੇ ਬੁੱਧਵਾਰ ਨੂੰ ਕਿਹਾ ਕਿ ਇਸ ਸਾਲ ਅਪ੍ਰੈਲ 'ਚ ਪਾਮਤੇਲ ਦਾ ਆਯਾਤ 9.17 ਫੀਸਦੀ ਘਟ ਕੇ 7,07,450 ਟਨ ਰਹਿ ਗਿਆ। ਅਪ੍ਰੈਲ 2018 'ਚ ਪਾਮਤੇਲ ਦਾ ਆਯਾਤ 7,78,884 ਟਨ ਹੋਇਆ ਸੀ। ਦੇਸ਼ ਦੇ ਕੁੱਲ ਬਨਸਪਤੀ ਤੇਲ ਦੇ ਆਯਾਤ 'ਚ ਪਾਮ ਤੇਲ ਦੀ ਹਿੱਸੇਦਾਰੀ 60 ਫੀਸਦੀ ਤੋਂ ਜ਼ਿਆਦਾ ਦੀ ਹੈ। 
ਐੱਸ ਈ.ਏ. ਨੇ ਇਕ ਬਿਆਨ 'ਚ ਕਿਹਾ ਕਿ ਭਾਰਤ ਨੇ ਕੁੱਲ ਬਨਸਪਤੀ ਤੇਲ ਆਯਾਤ 'ਚ ਵੀ ਅਪ੍ਰੈਲ 'ਚ 11 ਫੀਸਦੀ ਦੀ ਗਿਰਾਵਟ ਆਈ ਅਤੇ ਇਹ ਘਟ ਕੇ 12.32 ਲੱਖ ਟਨ ਰਹਿ ਗਿਆ ਜੋ ਪਿਛਲੇ ਸਾਲ ਇਸ ਮਹੀਨੇ 'ਚ 13.86 ਲੱਖ ਟਨ ਦਾ ਆਯਾਤ ਹੋਇਆ ਸੀ। ਉਸ ਨੇ ਕਿਹਾ ਕਿ ਪਿਛਲੇ ਇਸ ਸਾਲ 'ਚ ਵਿਸ਼ਵ ਬਾਜ਼ਾਰ 'ਚ ਹੋਰ ਸਪਲਾਈ ਦੇ ਕਾਰਨ ਵੱਖ-ਵੱਖ ਖਾਦ ਤੇਲਾਂ ਦੀਆਂ ਸੰਸਾਰਕ ਕੀਮਤਾਂ 'ਚ 11 ਤੋਂ 20 ਫੀਸਦੀ ਤੱਕ ਦੀ ਕਮੀ ਆਈ ਹੈ ਪਰ ਪਿਛਲੇ ਇਕ ਸਾਲ 'ਚ ਰੁਪਏ 'ਚ ਲਗਭਗ ਛੇ ਫੀਸਦੀ ਦਾ ਵਾਧਾ ਹੋਇਆ ਹੈ। ਐੱਸ.ਈ.ਏ. ਦੇ ਅੰਕੜਿਆਂ ਦੇ ਮੁਤਾਬਕ ਪਾਮ ਤੇਲ ਉਤਪਾਦਾਂ 'ਚੋਂ ਕੱਚੇ ਤੇਲ ਦਾ ਆਯਾਤ ਇਸ ਸਾਲ ਅਪ੍ਰੈਲ ਦੇ ਦੌਰਾਨ ਘਟ ਕੇ 4,49,762 ਟਨ ਰਹਿ ਗਿਆ ਜੋ ਪਿਛਲੇ ਸਾਲ ਦੀ ਸਮਾਨ ਸਮੇਂ 'ਚ 5,56,822 ਟਨ ਦਾ ਹੋਇਆ ਸੀ। ਹਾਲਾਂਿਕ ਆਰ.ਬੀ.ਡੀ ਪਾਮੋਲਿਨ ਦਾ ਆਯਾਤ ਪਹਿਲਾਂ ਦੇ 2,09,772 ਟਨ ਤੋਂ ਮਾਮੂਲੀ ਰੂਪ ਨਾਲ ਵਧ ਕੇ 19,209 ਟਨ ਹੋ ਗਿਆ। ਸਾਫਟ ਤੇਲ 'ਚੋਂ ਸੂਰਜਮੁਖੀ ਤੇਲ ਦਾ ਆਯਾਤ ਪਹਿਲਾਂ ਦੇ 2,64,450 ਟਨ ਤੋਂ ਘਟ ਕੇ ਅਪ੍ਰੈਲ 2019 'ਚ 2,42,462 ਟਨ ਰਹਿ ਗਿਆ, ਜਦੋਂ ਸੋਇਆਬੀਨ ਤੇਲ ਦਾ ਆਯਾਤ ਪਹਿਲਾਂ ਦੇ 2,64,450 ਟਨ ਤੋਂ ਘਟ ਕੇ 2,48,851 ਟਨ ਰਹਿ ਗਿਆ।


Aarti dhillon

Content Editor

Related News