ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਤਿੰਨ ਸਾਲ ਦੇ ਸਭ ਤੋਂ ਹੇਠਲੇ ਪੱਧਰ ''ਤੇ ਪਹੁੰਚਿਆ

08/13/2022 2:04:13 PM

ਕਰਾਚੀ- ਨਕਦੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਵੱਡੀ ਗਿਰਾਵਟ ਦੇ ਨਾਲ 7.38 ਅਰਬ ਡਾਲਰ 'ਤੇ ਆ ਗਿਆ ਹੈ। ਇਹ ਸਾਲ 2019 ਤੋਂ ਬਾਅਦ ਪਾਕਿਸਤਾਨ 'ਚ ਵਿਦੇਸ਼ੀ ਮੁਦਰਾ ਦਾ ਘੱਟ ਤੋਂ ਘੱਟ ਪੱਧਰ ਹੈ। ਪਾਕਿਸਤਾਨ ਦੇ ਕੇਂਦਰੀ ਬੈਂਕ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਇਸ ਮਹੀਨੇ ਕਰਜ਼ ਭੁਗਤਾਨ 'ਚ ਵਾਧਾ ਅਤੇ ਬਾਹਰੀ ਵਿੱਤਪੋਸ਼ਣ ਦੀ ਘਾਟ ਦੇ ਕਾਰਨ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ ਘਟਿਆ ਹੈ। 
ਸਟੇਟ ਬੈਂਕ ਆਫ ਪਾਕਿਸਤਾਨ ਦੇ ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਦੇਸ਼ ਦੇ ਵਿਦੇਸ਼ੀ ਭੰਡਾਰ 'ਚ ਹਫਤਾਵਾਰੀ ਆਧਾਰ 'ਤੇ 55.5 ਕਰੋੜ ਡਾਲਰ ਭਾਵ 6.6 ਫੀਸਦੀ ਦੀ ਗਿਰਾਵਟ ਆਈ ਹੈ। ਅਜਿਹਾ ਇਸ ਮਹੀਨੇ ਵਧੇ ਹੋਏ ਕਰਜ਼ ਭੁਗਤਾਨ ਅਤੇ ਬਾਹਰੀ ਵਿੱਤਪੋਸ਼ਣ ਦੀ ਘਾਟ ਕਾਰਨ ਹੋਇਆ ਹੈ। ਇਸ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਕੇਂਦਰੀ ਬੈਂਕ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਉਸ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਭਗ ਤਿੰਨ ਸਾਲਾਂ 'ਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਡਿੱਗ ਕੇ 7.83 ਅਰਬ ਡਾਲਰ 'ਤੇ ਆ ਗਿਆ ਹੈ। ਇਹ ਅਕਤੂਬਰ 2019 ਦੇ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ'। 
ਇਕ ਹਫਤੇ ਪਹਿਲੇ ਪੰਜ ਅਗਸਤ ਨੂੰ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ 8.385 ਅਰਬ ਡਾਲਰ ਸੀ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਦਾ ਮੌਜੂਦਾ ਵਿਦੇਸ਼ੀ ਮੁਦਰਾ ਭੰਡਾਰ ਇਕ ਮਹੀਨੇ ਦੇ ਆਯਾਤ ਖਰਚਿਆਂ ਲਈ ਕਾਫੀ ਹੈ। 


Aarti dhillon

Content Editor

Related News