ਪਾਕਿਸਤਾਨ ਨੂੰ ABD ਤੋਂ ਮਿਲਿਆ 1.3 ਅਰਬ ਡਾਲਰ ਦਾ ਕਰਜ਼ਾ

Friday, Dec 06, 2019 - 09:24 PM (IST)

ਪਾਕਿਸਤਾਨ ਨੂੰ ABD ਤੋਂ ਮਿਲਿਆ 1.3 ਅਰਬ ਡਾਲਰ ਦਾ ਕਰਜ਼ਾ

ਇਸਲਾਮਾਬਾਦ (ਭਾਸ਼ਾ)-ਵਿੱਤੀ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਨੂੰ ਏਸ਼ੀਅਨ ਡਿਵੈੱਲਪਮੈਂਟ ਬੈਂਕ (ਏ. ਡੀ. ਬੀ.) ਤੋਂ 1.3 ਅਰਬ ਡਾਲਰ ਦਾ ਕਰਜ਼ਾ ਮਿਲਿਆ। ਇਸ ਨਾਲ ਪਾਕਿਸਤਾਨ ਨੂੰ ਅਰਥਵਿਵਸਥਾ ਸੰਭਾਲਣ ਅਤੇ ਸਰਕਾਰੀ ਖਰਚਿਆਂ ਦੀ ਪੂਰਤੀ ’ਚ ਮਦਦ ਮਿਲੇਗੀ। ਪਾਕਿਸਤਾਨ ਪਿਛਲੇ ਕੁੱਝ ਸਾਲਾਂ ਤੋਂ ਭਿਅਾਨਕ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਅਤੇ ਉਸ ਦਾ ਆਰਥਿਕ ਵਾਧਾ ਸੁਸਤ ਪੈਣ ਦੇ ਨਾਲ ਹੀ ਵਿਦੇਸ਼ੀ ਕਰੰਸੀ ਭੰਡਾਰ ਵੀ ਬਹੁਤ ਘੱਟ ਹੋ ਗਿਆ ਹੈ।

ਏ. ਡੀ. ਬੀ. ਦੇ ਡਾਇਰੈਕਟਰ ਜਨਰਲ (ਮੱਧ ਅਤੇ ਪੱਛਮ ਏਸ਼ੀਆ) ਵੇਰਨਰ ਲੀਪੈਕ ਨੇ ਕਿਹਾ, ‘‘ਏ. ਡੀ. ਬੀ. ਪਾਕਿਸਤਾਨ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਬਾਹਰੀ ਆਰਥਿਕ ਸੰਕਟਾਂ ਨੂੰ ਘੱਟ ਕਰਨ ’ਚ ਵਿਸਥਾਰਤ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ।’’ ਏ. ਡੀ. ਬੀ. ਨੇ ਕਿਹਾ ਕਿ ਇਸ ਕਰਜ਼ੇ ’ਚ 1 ਅਰਬ ਡਾਲਰ ਚਾਲੂ ਖਾਤੇ ਦਾ ਘਾਟਾ ਘੱਟ ਕਰਨ ਅਤੇ ਮਾਲੀਏ ਦਾ ਆਧਾਰ ਮਜ਼ਬੂਤ ਕਰਨ ਲਈ ਦਿੱਤਾ ਗਿਆ ਹੈ। ਬਾਕੀ 30 ਕਰੋਡ਼ ਡਾਲਰ ਊਰਜਾ ਪ੍ਰੋਗਰਾਮਾਂ ਲਈ ਦਿੱਤੇ ਗਏ ਹਨ।


author

Karan Kumar

Content Editor

Related News