ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ 'ਚ ਭਾਰਤ ਨਾਲੋਂ ਸਸਤੇ 'ਚ ਮਿਲ ਰਿਹੈ ਆਲੂ-ਪਿਆਜ਼

Thursday, Nov 05, 2020 - 01:21 PM (IST)

ਪਾਕਿਸਤਾਨ, ਬੰਗਲਾਦੇਸ਼ ਅਤੇ ਨੇਪਾਲ 'ਚ ਭਾਰਤ ਨਾਲੋਂ ਸਸਤੇ 'ਚ ਮਿਲ ਰਿਹੈ ਆਲੂ-ਪਿਆਜ਼

ਨਵੀਂ ਦਿੱਲੀ — ਸਾਡੇ ਦੇਸ਼ ਵਿਚ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਦੀ ਕੀਮਤ ਦੀ ਗੱਲ ਹੁੰਦੀ ਹੋਵੇ ਤਾਂ ਇਸ ਦੀ ਤੁਲਨਾ ਸਭ ਤੋਂ ਪਹਿਲਾਂ ਪਾਕਿਸਤਾਨ 'ਚ ਜਾਰੀ ਕੀਮਤਾਂ ਨਾਲ ਕੀਤੀ ਜਾਂਦੀ ਹੈ। ਜੇ ਅਸੀਂ ਇਸ ਤੋਂ ਵੀ ਅੱਗੇ ਵਧਦੇ ਹਾਂ ਤਾਂ ਬੰਗਲਾ ਦੇਸ਼ ਅਤੇ ਨੇਪਾਲ ਨਾਲ ਵੀ ਤੁਲਨਾ ਕੀਤੀ ਜਾਂਦੀ ਹੈ। ਨੇਪਾਲ ਤਾਂ ਇਸ ਲਈ ਵੀ ਖਾਸ ਬਣ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਆਲੂ ਅਤੇ ਪਿਆਜ਼ ਭਾਰਤ ਤੋਂ ਉਥੇ ਜਾਂਦੇ ਹਨ। ਪਿਆਜ਼ ਭਾਰਤ ਤੋਂ ਬੰਗਲਾਦੇਸ਼ ਦੇਸ਼ ਵੀ ਭੇਜਿਆ ਜਾਂਦਾ ਹੈ। ਆਓ ਵੇਖੀਏ ਕਿ ਇਨ੍ਹਾਂ ਦਿਨਾਂ ਵਿਚ ਕਿਸ ਕੀਮਤ 'ਤੇ ਮਿਲ ਰਹੀਆਂ ਹਨ ਇਹ ਚੀਜ਼ਾਂ।

ਆਲੂ ਪਾਕਿਸਤਾਨ ਵਿਚ 17 ਰੁਪਏ ਵਿਚ ਵਿਕ ਰਿਹੈ

ਇਸ ਵੇਲੇ ਭਾਰਤ ਵਿਚ ਕੋਲਡ ਸਟੋਰ ਵਾਲਾ ਇਕ ਕਿਲੋ ਆਲੂ 40 ਤੋਂ 50 ਰੁਪਏ 'ਚ ਵਿਕ ਰਿਹਾ ਹੈ, ਜਦੋਂ ਕਿ ਨਵਾਂ ਆਲੂ 60 ਤੋਂ 70 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਪਿਆਜ਼ ਵੀ 70 ਤੋਂ 80 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਇਸ ਦੇ ਨਾਲ ਹੀ ਟਮਾਟਰ ਵੀ 50 ਤੋਂ 60 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ। ਪਰ ਜਦੋਂ ਪਾਕਿਸਤਾਨ ਦੀ ਗੱਲ ਆਉਂਦੀ ਹੈ, ਇਸ ਸਮੇਂ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਉਥੇ ਬਹੁਤ ਘੱਟ ਹਨ। ਜੇ ਖੁਦ ਭਾਰਤੀ ਕਰੰਸੀ ਦੀ ਗੱਲ ਕਰੀਏ ਤਾਂ ਇਸ ਸਮੇਂ ਪਾਕਿਸਤਾਨ ਵਿਚ ਕੋਲਡ ਸਟੋਰ ਵਾਲਾ ਆਲੂ 17.25 ਰੁਪਏ ਪ੍ਰਤੀ ਕਿੱਲੋ ਮਿਲੇਗਾ ਜਦ ਕਿ ਨਵਾਂ ਆਲੂ 34.50 ਰੁਪਏ ਪ੍ਰਤੀ ਕਿੱਲੋ ਮਿਲੇਗਾ।

ਪਾਕਿਸਤਾਨ 'ਚ ਕੀਮਤਾਂ ਦੀ ਸੂਚੀ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟੋਰੇਟ ਦੀ ਮਾਰਕੀਟਿੰਗ ਇਨਫਰਮੇਸ਼ਨ ਸਰਵਿਸ ਦੀ ਵੈਬਸਾਈਟ ਤੋਂ ਇਸ ਸਮੇਂ ਪਾਟੋਕੀ ਮੰਡੀ ਵਿਚ ਇਕ ਕਿੱਲੋ ਨਵੇਂ ਆਲੂ ਦੀ ਕੀਮਤ ਪਾਕਿਸਤਾਨੀ ਰੁਪਏ ਵਿਚ 74 ਰੁਪਏ ਹੈ ਜਦੋਂਕਿ ਕੋਲਡ ਸਟੋਰ ਦੇ ਆਲੂ ਦੀ ਕੀਮਤ 37 ਰੁਪਏ ਹੈ। ਇਕ ਭਾਰਤੀ ਰੁਪਿਆ 2.15 ਪਾਕਿਸਤਾਨੀ ਰੁਪਏ ਦੇ ਬਰਾਬਰ ਹੈ। ਮਤਲਬ ਕਿ ਭਾਰਤੀ ਰੁਪਏ ਵਿਚ ਇਕ ਕਿਲੋ ਨਵੇਂ ਆਲੂ ਦੀ ਕੀਮਤ 34.50 ਰੁਪਏ ਹੈ ਜਦੋਂ ਕਿ ਪੁਰਾਣੇ ਆਲੂ ਦੀ ਕੀਮਤ 17.25 ਰੁਪਏ ਹੈ। ਇਸੇ ਤਰ੍ਹਾਂ ਇਕ ਕਿਲੋ ਪਿਆਜ਼ ਦੀ ਕੀਮਤ ਭਾਰਤੀ ਰੁਪਏ ਵਿਚ 30.25 ਰੁਪਏ ਅਤੇ ਇਕ ਕਿਲੋ ਟਮਾਟਰ ਦੀ ਕੀਮਤ 58.25 ਰੁਪਏ ਹੈ।

ਇਹ ਵੀ ਪੜ੍ਹੋ : ਬੈਂਕ 'ਚ ਗਹਿਣੇ ਰੱਖੀ ਜਾਇਦਾਦ ਨੂੰ ਵੇਚਣਾ ਚਾਹੁੰਦੇ ਹੋ ਤਾਂ ਜਾਣੋ ਪੂਰੀ ਪ੍ਰਕਿਰਿਆ

ਬੰਗਲਾਦੇਸ਼ ਵਿਚ ਪਿਆਜ਼ ਦੀ ਕੀਮਤ 52 ਰੁਪਏ ਕਿਲੋ 

PunjabKesari

ਬੰਗਲਾਦੇਸ਼ ਦੇ ਆਨਲਾਈਨ ਪੋਰਟਲ ਚਾਲਦਾਲ ਡਾਟ ਕਾਮ ਉੱਤੇ ਵੀ ਪਿਆਜ਼ 59 ਟਾਕਾ ਪ੍ਰਤੀ ਕਿੱਲੋ ਵਿਕ ਰਹੇ ਹਨ। ਇਕ ਭਾਰਤੀ ਰੁਪਿਆ ਵਿਚ 1.14 ਟਕਾ ਆਉਂਦਾ ਹੈ। ਭਾਵ ਉਥੇ ਇਕ ਕਿਲੋ ਪਿਆਜ਼ ਦੀ ਕੀਮਤ 52 ਰੁਪਏ ਤੋਂ ਘੱਟ ਹੈ। ਇਸੇ ਤਰ੍ਹਾਂ ਉਥੇ ਆਲੂ 49 ਟਾਕਾ ਪ੍ਰਤੀ ਕਿੱਲੋ ਹੈ। ਭਾਵ ਭਾਰਤੀ ਰੁਪਏ ਵਿਚ 44 ਰੁਪਏ ਪ੍ਰਤੀ ਕਿੱਲੋ ਤੋਂ ਵੀ ਘੱਟ। ਉਥੇ ਇਕ ਕਿੱਲੋ ਟਮਾਟਰ ਵੀ 60 ਟਾਕਾ ਵਿਚ ਮਿਲ ਰਿਹਾ ਹੈ, ਜਿਸਦਾ ਅਰਥ ਹੈ ਕਿ ਭਾਰਤੀ ਰੁਪਏ ਵਿਚ ਲਗਭਗ 55 ਰੁਪਏ।

ਇਹ ਵੀ ਪੜ੍ਹੋ : ਇਸ ਦੀਵਾਲੀ 786 ਨੰਬਰ ਦਾ ਨੋਟ ਤੁਹਾਨੂੰ ਬਣਾ ਦੇਵੇਗਾ ਅਮੀਰ! ਮਿਲ ਸਕਦੇ ਹਨ 3 ਲੱਖ ਰੁਪਏ!

ਨੇਪਾਲ ਵਿਚ ਆਲੂ-ਪਿਆਜ਼ 40 ਰੁਪਏ ਪ੍ਰਤੀ ਕਿੱਲੋ

PunjabKesari

ਨੇਪਾਲ ਵਿਚ ਜ਼ਿਆਦਾਤਰ ਆਲੂ ਅਤੇ ਪਿਆਜ਼ ਭਾਰਤ ਜਾਂ ਚੀਨ ਤੋਂ ਜਾਂਦੇ ਹਨ। ਫਿਰ ਵੀ ਇਸ ਸਮੇਂ ਉਥੇ ਭਾਰਤ ਤੋਂ ਸਸਤਾ ਆਲੂ ਅਤੇ ਪਿਆਜ਼ ਉਪਲਬਧ ਹੈ। ਨੇਪਾਲ ਦੇ ਕਾਲੀਮਾਟੀ ਥੋਕ ਬਾਜ਼ਾਰ ਵਿਚ ਪ੍ਰਤੀ ਕਿਲੋ ਆਲੂ ਦੀ ਕੀਮਤ 65 ਨੇਪਾਲੀ ਰੁਪਏ ਸੀ। ਇੱਕ ਭਾਰਤੀ ਰੁਪਿਆ ਦੀ ਕੀਮਤ 1.60 ਨੇਪਾਲੀ ਰੁਪਿਆ ਹੈ। ਮਤਲਬ ਕਿ ਭਾਰਤੀ ਮੁਦਰਾ ਵਿਚ ਤੁਹਾਨੂੰ ਇਕ ਕਿੱਲੋ ਆਲੂ 40.50 ਰੁਪਏ ਵਿਚ ਮਿਲੇਗਾ। ਉਥੇ ਚੀਨੀ ਪਿਆਜ਼ 65 ਰੁਪਏ ਵਿਚ ਵਿਕ ਰਿਹਾ ਹੈ। ਮਤਲਬ 40.50 ਰੁਪਏ ਕਿਲੋ ਭਾਰਤੀ ਕਰੰਸੀ ਮੁਤਾਬਕ ਹੈ। ਭਾਰਤੀ ਪਿਆਜ਼ ਥੋੜ੍ਹਾ ਮਹਿੰਗਾ ਹੈ। ਉਥੇ ਇਸਦੀ ਕੀਮਤ ਭਾਰਤੀ ਕਰੰਸੀ ਵਿਚ 75 ਰੁਪਏ ਪ੍ਰਤੀ ਕਿਲੋ ਹੈ। ਟਮਾਟਰ ਵੀ ਭਾਰਤੀ ਕਰੰਸੀ ਵਿਚ 40.50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਉਪਲਬਧ ਹਨ।

ਇਹ ਵੀ ਪੜ੍ਹੋ : RBI ਨੇ Current Account ਸੰਬੰਧੀ ਦਿੱਤਾ ਨਵਾਂ ਆਦੇਸ਼, 15 ਦਸੰਬਰ ਤੋਂ ਲਾਗੂ ਹੋਣਗੇ ਨਵੇਂ ਨਿਯਮ


author

Harinder Kaur

Content Editor

Related News