ਮੋਬਾਇਲ ਇੰਟਰਨੈੱਟ ਡਾਊਨਲੋਡ ਸਪੀਡ ’ਚ ਭਾਰਤ ਤੋਂ ਅੱਗੇ ਪਾਕਿਸਤਾਨ

Thursday, Sep 12, 2019 - 11:46 AM (IST)

ਮੋਬਾਇਲ ਇੰਟਰਨੈੱਟ ਡਾਊਨਲੋਡ ਸਪੀਡ ’ਚ ਭਾਰਤ ਤੋਂ ਅੱਗੇ ਪਾਕਿਸਤਾਨ

ਕਰਾਚੀ — ਪਾਕਿਸਤਾਨੀ ਮੀਡੀਆ ਨੇ ਇਕ ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਮੋਬਾਇਲ ਇੰਟਰਨੈੱਟ ਡਾਊਨਲੋਡ ਸਪੀਡ ਮਾਮਲੇ ’ਚ ਪਾਕਿਸਤਾਨ ਨੇ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ।

ਪਾਕਿਸਤਾਨੀ ਅਖਬਾਰ ‘ਰੋਜ਼ਨਾਮਾ ਦੁਨੀਆ’ ਦੀ ਰਿਪੋਰਟ ਅਨੁਸਾਰ ਇੰਟਰਨੈੱਟ ਸਪੀਡ ਦੀ ਮੈਪਿੰਗ ਕਰਨ ਵਾਲੀ ਸੰਸਥਾ ਓਕਲਾ ਨੇ ਦੁਨੀਆ ’ਚ ਮੋਬਾਇਲ ਅਤੇ ਬਰਾਡਬੈਂਡ ਇੰਟਰਨੈੱਟ ਸਪੀਡ ਮਾਮਲੇ ’ਚ ਆਪਣੀ ਰਿਪੋਰਟ ਜਾਰੀ ਕੀਤੀ ਹੈ। ਇਸ ਦੀ 144 ਦੇਸ਼ਾਂ ਦੀ ਮੋਬਾਇਲ ਇੰਟਰਨੈੱਟ ਡਾਊਨਲੋਡ ਸੂਚੀ ’ਚ ਭਾਰਤ ਦਾ ਸਥਾਨ 130ਵਾਂ, ਜਦੋਂਕਿ ਪਾਕਿਸਤਾਨ ਦਾ 116ਵਾਂ ਹੈ। ਇਸ ਮੁਤਾਬਕ ਦੁਨੀਆ ’ਚ ਸਭ ਤੋਂ ਚੰਗੀ ਮੋਬਾਇਲ ਇੰਟਰਨੈੱਟ ਡਾਊਨਲੋਡ ਸਪੀਡ ਦੱਖਣ ਕੋਰੀਆ ਦੀ ਹੈ।

ਇਸ ਸੂਚੀ ’ਚ 97.44 ਐੱਮ. ਬੀ. ਪੀ. ਐੱਸ. ਦੀ ਔਸਤ ਮੋਬਾਇਲ ਇੰਟਰਨੈੱਟ ਡਾਊਨਲੋਡ ਸਪੀਡ ਦੇ ਨਾਲ ਦੱਖਣ ਕੋਰੀਆ ਚੋਟੀ ’ਤੇ ਹੈ। 63.34 ਐੱਮ. ਬੀ. ਪੀ. ਐੱਸ. ਦੀ ਸਪੀਡ ਦੇ ਨਾਲ ਆਸਟਰੇਲੀਆ ਦੂਜੇ ਅਤੇ 61.27 ਐੱਮ. ਬੀ. ਪੀ. ਐੱਸ. ਸਪੀਡ ਦੇ ਨਾਲ ਕਤਰ ਤੀਜੇ ਸਥਾਨ ’ਤੇ ਹੈ। ਰਿਪੋਰਟ ਮੁਤਾਬਕ 61.24 ਐੱਮ . ਬੀ. ਪੀ. ਐੱਸ. ਦੀ ਸਪੀਡ ਨਾਲ ਸੰਯੁਕਤ ਅਰਬ ਅਮੀਰਾਤ ਚੌਥੇ ਅਤੇ 60.90 ਐੱਮ. ਬੀ. ਪੀ. ਐੱਸ. ਦੀ ਔਸਤ ਸਪੀਡ ਨਾਲ ਨਾਰਵੇ 5ਵੇਂ ਸਥਾਨ ’ਤੇ ਹੈ।

ਮੋਬਾਇਲ ਇੰਟਰਨੈੱਟ ਡਾਊਨਲੋਡ ਸਪੀਡ ਮਾਮਲੇ ’ਚ 13.55 ਐੱਮ. ਬੀ. ਪੀ. ਐੱਸ. ਦੀ ਸਪੀਡ ਨਾਲ ਪਾਕਿਸਤਾਨ 116ਵੇਂ ਨੰਬਰ ’ਤੇ ਹੈ। ਰਿਪੋਰਟ ਮੁਤਾਬਕ ਬਰਾਡਬੈਂਡ ਇੰਟਰਨੈੱਟ ਸਪੀਡ ਦੇ ਮਾਮਲੇ ’ਚ 191.93 ਐੱਮ. ਬੀ. ਪੀ. ਐੱਸ. ਦੀ ਸਪੀਡ ਨਾਲ ਸਿੰਗਾਪੁਰ ਚੋਟੀ ’ਤੇ ਹੈ।


Related News