ABD ਤੋਂ 1.3 ਅਰਬ ਡਾਲਰ ਦੇ ਕਰਜ਼ੇ ਲਈ ਪਾਕਿਸਤਾਨ ਨੇ ਕੀਤੇ ਹਸਤਾਖਰ
Tuesday, Dec 10, 2019 - 12:54 AM (IST)

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਨੇ ਏਸ਼ੀਆਈ ਵਿਕਾਸ ਬੈਂਕ (ਏ. ਡੀ. ਬੀ.) ਦੇ ਨਾਲ 1.3 ਅਰਬ ਡਾਲਰ ਦੇ ਕਰਜ਼ੇ ਨੂੰ ਲੈ ਕੇ ਸਮਝੌਤੇ ’ਤੇ ਹਸਤਾਖਰ ਕੀਤੇ। ਆਰਥਕ ਮਾਮਲਿਆਂ ਦੇ ਮੰਤਰੀ ਹੰਮਾਦ ਅਜਹਰ ਨੇ ਟਵਿੱਟਰ ’ਤੇ ਲਿਖਿਆ ਹੈ, ‘‘ਆਰਥਕ ਮਾਮਲਿਆਂ ਦੇ ਵਿਭਾਗ ਅਤੇ ਏ. ਡੀ. ਬੀ. ਨੇ ਅੱਜ 1.3 ਅਰਬ ਡਾਲਰ ਦੇ ਕਰਜ਼ੇ ਨੂੰ ਲੈ ਕੇ ਸਮਝੌਤਾ ਕੀਤਾ। ਇਹ ਰਾਸ਼ੀ ਅੱਜ ਦਿੱਤੀ ਜਾਵੇਗੀ। ਇਸ ਨਾਲ ਜਨਤਕ ਵਿੱਤੀ ਸਥਿਤੀ ਮਜਬੂਤ ਬਣਾਉਣ ਅਤੇ ਆਰਥਕ ਸਿਨੇਰਿਓ ਨੂੰ ਬਿਹਤਰ ਕਰਨ ’ਚ ਮਦਦ ਮਿਲੇਗੀ।’’