ਸਾਉਣੀ ਦੀਆਂ ਫਸਲਾਂ ਦੀ ਬਿਜਾਈ ਖਤਮ ਹੋਣ ਕੰਢੇ, ਝੋਨੇ ਦਾ ਰਕਬਾ 5.51 ਫੀਸਦੀ ਘਟਿਆ

Friday, Sep 23, 2022 - 06:26 PM (IST)

ਨਵੀਂ ਦਿੱਲੀ (ਭਾਸ਼ਾ) – ਸਾਉਣੀ ਦੀਆਂ ਫਸਲਾਂ ਦੀ ਬਿਜਾਈ ਲਗਭਗ ਖਤਮ ਹੋਣ ਵਾਲੀ ਹੈ ਅਤੇ ਝੋਨੇ ਦੀ ਬਿਜਾਈ ਲਗਾਤਾਰ ਪਿਛੜ ਰਹੀ ਹੈ। ਖੇਤੀਬਾੜੀ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਝੋਨੇ ਦਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ 5.51 ਫੀਸਦੀ ਡਗਿ ਕੇ 401.56 ਲੱਖ ਹੈਕਟੇਅਰ ਹੋ ਗਿਆ। ਝੋਨੇ ਤੋਂ ਇਲਾਵਾ ਦਾਲਾਂ, ਤਿਲਹਨ ਅਤੇ ਜੂਟ/ਮੇਸਤਾ ਦੀ ਬਿਜਾਈ ’ਚ ਮਾਮੂਲੀ ਫਰਕ ਆਇਆ ਹੈ। ਇਸ ਤਰ੍ਹਾਂ ਸਾਉਣੀ ਦੀਆਂ ਫਸਲਾਂ ਦੇ ਤਹਿਤ ਕੁੱਲ ਬਿਜਾਈ ਖੇਤਰ 1.24 ਫੀਸਦੀ ਘਟ ਕੇ 1,097.57 ਲੱਖ ਹੈਕਟੇਅਰ ਰਹਿ ਗਿਆ ਹੈ। ਇਹ ਅੰਕੜਾ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 1,111.36 ਲੱਖ ਹੈਕਟੇਅਰ ਸੀ। ਸਾਉਣੀ ਦੀਆਂ ਫਸਲਾਂ ਦੀ ਬਿਜਾਈ ਜੂਨ ਤੋਂ ਦੱਖਣ-ਪੱਛਮੀ ਮਾਨਸੂਨ ਆਉਣ ਦੇ ਨਾਲ ਸ਼ੁਰੂ ਹੋ ਗਈ ਸੀ। ਕੁੱਝ ਸਾਉਣੀ ਦੀਆਂ ਫਸਲਾਂ ਦੀ ਕਟਾਈ ਸ਼ੁਰੂ ਹੋ ਗਈ ਹੈ ਅਤੇ ਇਹ ਸਿਲਸਿਲਾ ਪੂਰੇ ਅਕਤੂਬਰ ’ਚ ਜਾਰੀ ਰਹੇਗਾ।

ਖੇਤੀਬਾੜੀ ਮੰਤਰਾਾਲ ਨੇ ਬਿਜਾਈ ਦੇ ਤਾਜ਼ਾ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਝੋਨੇ ਦਾ ਰਕਬਾ 5.51 ਫੀਸਦੀ ਘਟ ਕੇ 401.56 ਲੱਖ ਹੈਕਟੇਅਰ ਰਿਹਾ ਜੋ ਫਸਲ ਸਾਲ 2022-23 (ਜੁਲਾਈ-ਜੂਨ) ਦੇ ਸਾਉਣੀ ਸੀਜ਼ਨ ’ਚ 425 ਲੱਖ ਹੈਕਟੇਅਰ ਸੀ। ਬਿਆਨ ’ਚ ਕਿਹਾ ਗਿਆ ਕਿ ਝਾਰਖੰਡ (9.32 ਲੱਖ ਹੈਕਟੇਅਰ), ਮੱਧ ਪ੍ਰਦੇਸ਼ (6.32 ਲੱਖ ਹੈਕਟੇਅਰ), ਪੱਛਮੀ ਬੰਗਾਲ (3.65 ਲੱਖ ਹੈਕਟੇਅਰ), ਉੱਤਰ ਪ੍ਰਦੇਸ਼ (2.48 ਲੱਖ ਹੈਕਟੇਅਰ) ਅਤੇ ਬਿਹਾਰ (1.97 ਲੱਖ ਹੈਕਟੇਅਰ) ਵਿਚ ਝੋਨੇ ਦਾ ਰਕਬਾ ਘਟਿਆ ਹੈ। ਇਸ ਤੋਂ ਇਲਾਵਾ ਅਸਾਮ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਤ੍ਰਿਪੁਰਾ, ਮੇਘਾਲਿਆ, ਓਡਿਸ਼ਾ, ਨਾਗਾਲੈਂਡ, ਪੰਜਾਬ, ਗੋਆ, ਮਿਜ਼ੋਰਮ, ਸਿੱਕਮ ਅਤੇ ਕੇਰਲ ’ਚ ਝੋਨੇ ਦਾ ਰਕਬਾ ਘਟਿਆ ਹੈ। ਮੀਂਹ ਘੱਟ ਪੈਣ ਨਾਲ ਝੋਨੇ ਦੀ ਫਸਲ ਪ੍ਰਭਾਵਿਤ ਹੋਇਆ ਹੈ। ਖੇਤੀਬਾੜੀ ਮੰਤਰਾਲਾ ਨੇ ਆਪਣੇ ਪਹਿਲੇ ਪੇਸ਼ਗੀ ਅਨੁਮਾਨ ’ਚ ਸਾਉਣੀ ਦੇ ਝੋਨੇ ਦੇ ਉਤਪਾਦਨ ’ਚ 6 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਲਗਾਇਆ ਹੈ ਅਤੇ ਇਹ 10.50 ਕਰੋੜ ਟਨ ਰਹਿ ਸਕਦਾ ਹੈ।

ਮੰਤਰਾਲਾ ਨੇ ਕਿਹਾ ਕਿ ਦਾਲਾਂ ਦੀ ਬਿਜਾਈ ’ਚ ਵੀ ਮਾਮੂਲੀ ਕਮੀ ਆਈ ਹੈ। ਮੌਜੂਦਾ ਸਾਉਣੀ ਸੀਜ਼ਨ ’ਚ ਹੁਣ ਤੱਕ ਕੁੱਲ ਰਕਬਾ 132.83 ਲੱਖ ਹੈਕਟੇਅਰ ਰਿਹਾ ਹੈ ਜਦ ਕਿ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ ਇਹ 138.29 ਲੱਖ ਹੈਕਟੇਅਰ ਸੀ। ਇਸ ਦੌਰਾਨ ਅਰਹਰ, ਮਾਂਹ, ਮੂੰਗ, ਕੁਲਥੀ ਅਤੇ ਹੋਰ ਦਾਲਾਂ ਦਾ ਰਕਬਾ ਘਟਿਆ। ਇਸ ਤਰ੍ਹਾਂ ਹੁਣ ਤੱਕ ਤਿਲਹਨ ਦਾ ਰਕਬਾ 191.75 ਲੱਖ ਹੈਕਟੇਅਰ ਹੈ ਜੋ ਇਕ ਸਾਲ ਪਹਿਲਾਂ ਦੀ ਇਸੇ ਮਿਆਦ ’ਚ 193.28 ਲੱਖ ਹੈਕਟੇਅਰ ਸੀ।


Harinder Kaur

Content Editor

Related News