ਪੀ. ਐੱਨ. ਬੀ. ਨੇ ਕੁਝ ਜਮ੍ਹਾ ਰਾਸ਼ੀਆਂ ''ਤੇ ਵਧਾਈ ਵਿਆਜ ਦਰ

Thursday, Nov 30, 2017 - 11:20 PM (IST)

ਪੀ. ਐੱਨ. ਬੀ. ਨੇ ਕੁਝ ਜਮ੍ਹਾ ਰਾਸ਼ੀਆਂ ''ਤੇ ਵਧਾਈ ਵਿਆਜ ਦਰ

ਨਵੀਂ ਦਿੱਲੀ (ਏਜੰਸੀਆਂ)-ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਨੇ ਵੱਡੀ ਰਕਮ ਦੀਆਂ ਜਮ੍ਹਾ ਰਾਸ਼ੀਆਂ 'ਤੇ ਵਿਆਜ ਦੀ ਦਰ 0.5 ਫੀਸਦੀ ਵਧਾ ਦਿੱਤੀ ਹੈ। ਵਧੀ ਹੋਈ ਵਿਆਜ ਦਰ 1 ਕਰੋੜ ਰੁਪਏ ਤੋਂ ਜ਼ਿਆਦਾ ਰਕਮ 'ਤੇ ਮਿਲੇਗੀ। ਇਸ ਤੋਂ ਪਹਿਲਾਂ ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਸੀ।
ਬੈਂਕ ਵੱਲੋਂ ਵਿਆਜ ਦਰ 'ਚ ਵਾਧਾ ਭਾਰਤੀ ਰਿਜ਼ਰਵ ਬੈਂਕ ਦੀ ਕਰੰਸੀ ਸਮੀਖਿਆ ਤੋਂ ਸਿਰਫ ਕੁਝ ਦਿਨ ਪਹਿਲਾਂ ਕੀਤਾ ਗਿਆ ਹੈ। ਰਿਜ਼ਰਵ ਬੈਂਕ ਦੀ 5ਵੀਂ ਦੋ-ਮਾਸਿਕ ਸਮੀਖਿਆ 6 ਦਸੰਬਰ ਨੂੰ ਜਾਰੀ ਹੋਵੇਗੀ। ਇਸ ਨਾਲ ਪਿਛਲੀ ਕਰੰਸੀ ਸਮੀਖਿਆ 'ਚ ਰਿਜ਼ਰਵ ਬੈਂਕ ਨੇ ਨੀਤੀਗਤ ਵਿਆਜ ਦਰ ਨੂੰ ਨਾ-ਬਦਲਣਯੋਗ 6 ਫੀਸਦੀ 'ਤੇ ਹੀ ਰੱਖਿਆ ਸੀ। ਪੀ. ਐੱਨ. ਬੀ. ਨੇ ਇਕ ਬਿਆਨ 'ਚ ਕਿਹਾ ਕਿ ਬੈਂਕ ਨੇ ਘਰੇਲੂ ਜਮ੍ਹਾ 'ਤੇ ਵਿਆਜ ਦਰ 'ਚ ਵਾਧਾ ਕੀਤਾ ਹੈ। 
ਇਕ ਕਰੋੜ ਰੁਪਏ ਜਾਂ ਉਸ ਤੋਂ ਜ਼ਿਆਦਾ ਜਮ੍ਹਾ ਦੀ ਰਾਸ਼ੀ 'ਤੇ ਵਿਆਜ ਦਰ 4.50 ਫੀਸਦੀ ਤੋਂ ਵਧਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ। ਇਹ ਜਮ੍ਹਾ ਇਕ ਸਾਲ ਜਾਂ ਉਸ ਤੋਂ ਜ਼ਿਆਦਾ ਸਮੇਂ ਦੀ ਮਿਆਦ 'ਤੇ ਮਿਲੇਗਾ। ਨਵੀਆਂ ਵਿਆਜ ਦਰਾਂ 1 ਦਸੰਬਰ ਤੋਂ ਲਾਗੂ ਹੋਣਗੀਆਂ।


Related News