OYO ਦਾ ਨਿੱਜੀ ਬਾਜ਼ਾਰ ਮੁੱਲ ਘਟ ਕੇ 6.5 ਬਿਲੀਅਨ ਡਾਲਰ ਹੋਇਆ

Wednesday, Oct 05, 2022 - 03:02 PM (IST)

ਨਵੀਂ ਦਿੱਲੀ : ਹਾਸਪਿਟੈਲਿਟੀ ਅਤੇ ਟ੍ਰੈਵਲ ਟੈਕਨਾਲੋਜੀ ਕੰਪਨੀ OYO  ਸ਼ੁਰੂਆਤੀ ਜਨਤਕ ਪੇਸ਼ਕਸ਼ (IPO) ਲਿਆਉਣ ਦੀ ਤਿਆਰੀ ਕਰ ਰਹੀ ਹੈ। OYO ਦਾ ਨਿੱਜੀ ਬਾਜ਼ਾਰ ਵਿੱਚ ਮੁੱਲ ਘੱਟ ਕੇ ਲਗਭਗ 6.5 ਬਿਲੀਅਨ ਡਾਲਰ ਹੋ ਗਿਆ ਹੈ। ਇਸ ਸਾਲ 30 ਸਤੰਬਰ ਨੂੰ ਕੰਪਨੀ ਦੇ ਲਗਭਗ 1.23 ਲੱਖ ਸ਼ੇਅਰ ਨਿੱਜੀ ਬਾਜ਼ਾਰ 'ਚ ਵਿਕ ਗਏਸ ਇਸ ਤੋਂ ਹਫ਼ਤਾ ਪਹਿਲਾਂ ਹੀ ਕੰਪਨੀ ਨੇ 1.6 ਲੱਖ ਸ਼ੇਅਰ ਵੇਚੇ ਗਏ ਸਨ।

 ਸੂਤਰਾਂ ਮੁਤਾਬਕ ਨਿਵੇਸ਼ਕਾਂ ਨੇ ਓਯੋ ਦੇ ਸ਼ੇਅਰ ਵੇਚਣੇ ਸ਼ੁਰੂ ਕਰ ਦਿੱਤੇ ਜਦੋਂ ਇਸਦੇ ਸਭ ਤੋਂ ਵੱਡੇ ਨਿਵੇਸ਼ਕ ਸਾਫਟਬੈਂਕ ਨੇ ਇਸਦੀਆਂ ਕਿਤਾਬਾਂ ਵਿੱਚ ਹੋਸਪਿਟੈਲਿਟੀ ਪਲੇਟਫਾਰਮ ਦੇ ਮੁੱਲ ਨੂੰ 20 ਫ਼ੀਸਦੀ ਤੋਂ ਘਟਾ ਕੇ 2.7 ਬਿਲੀਅਨ ਡਾਲਰ ਕਰ ਦਿੱਤਾ। ਇਸ ਕਾਰਨ ਪਿਛਲੇ ਮਹੀਨੇ ਓਯੋ ਦੀ ਵਿੱਤੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਨਿੱਜੀ ਬਾਜ਼ਾਰ 'ਚ ਕੰਪਨੀ ਦੇ ਸ਼ੇਅਰ ਦੀ ਕੀਮਤ 94 ਰੁਪਏ ਪ੍ਰਤੀ ਸ਼ੇਅਰ ਹੋ ਗਈ ਸੀ।

 ਨਿਵੇਸ਼ਕਾਂ ਵੱਲੋਂ ਸਾਫਟਬੈਂਕ ਦੇ ਘੱਟ ਮੁੱਲ ਵਾਲੇ ਓਯੋ ਤੋਂ ਬਾਅਦ ਸ਼ੇਅਰ ਵੇਚਣੇ ਸ਼ੁਰੂ ਕਰ ਦਿੱਤੇ ਜਿਸ ਨਾਲ ਇਸਦਾ ਮੁੱਲ ਲਗਭਗ 13 ਫੀਸਦੀ ਡਿੱਗ ਕੇ 81 ਰੁਪਏ ਪ੍ਰਤੀ ਸ਼ੇਅਰ ਰਹਿ ਗਿਆ। OYO ਨੇ ਪਿਛਲੇ ਮਹੀਨੇ ਸਟਾਕ ਐਕਸਚੇਂਜ ਨੂੰ ਦੱਸਿਆ ਸੀ ਕਿ ਉਸ ਨੂੰ 30 ਜੂਨ, 2022 ਨੂੰ ਖਤਮ ਹੋਈ ਤਿੰਨ ਮਹੀਨਿਆਂ ਦੀ ਮਿਆਦ ਲਈ 1,459.32 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਕੰਪਨੀ ਨੇ ਆਈ.ਪੀ.ਓ ਰਾਹੀਂ 8,430 ਕਰੋੜ ਰੁਪਏ ਜੁਟਾਉਣ ਲਈ ਪਿਛਲੇ ਸਾਲ ਅਕਤੂਬਰ ਵਿੱਚ ਸੇਬੀ ਕੋਲ ਡਰਾਫਟ ਦਸਤਾਵੇਜ਼ ਦਾਇਰ ਕੀਤੇ ਸਨ।


Anuradha

Content Editor

Related News