Swiggy ਤੋਂ ਖਾਣਾ ਮੰਗਵਾਉਣਾ ਹੋਵੇਗਾ ਮਹਿੰਗਾ! ਪਲੇਟਫਾਰਮ ਫੀਸ 10 ਰੁਪਏ ਵਧਾਉਣ ਦੀ ਤਿਆਰੀ 'ਚ ਕੰਪਨੀ
Wednesday, Jan 24, 2024 - 12:27 PM (IST)

ਬਿਜ਼ਨੈੱਸ ਡੈਸਕ : ਲੰਬੇ ਸਮੇਂ ਤੋਂ ਫੂਡ ਡਿਲੀਵਰੀ ਐਗਰੀਗੇਟਰ Swiggy ਦੇ IPO ਦੀਆਂ ਖ਼ਬਰਾਂ ਆ ਰਹੀਆਂ ਹਨ। ਇਸ ਨੂੰ ਲਾਂਚ ਕਰਨ ਤੋਂ ਪਹਿਲਾਂ ਹੀ ਕੰਪਨੀ ਅਜਿਹਾ ਫ਼ੈਸਲਾ ਲੈਣ ਜਾ ਰਹੀ ਹੈ, ਜਿਸ ਦਾ ਸਿੱਧਾ ਅਸਰ ਇਸ ਤੋਂ ਖਾਣਾ ਆਰਡਰ ਕਰਨ ਵਾਲੇ ਗਾਹਕਾਂ 'ਤੇ ਪਵੇਗਾ। IPO ਲਿਆਉਣ ਦੀਆਂ ਤਿਆਰੀਆਂ ਵਿਚਕਾਰ Swiggy ਆਪਣੀ ਪਲੇਟਫਾਰਮ ਫ਼ੀਸ ਵਧਾਉਣ ਦੀ ਤਿਆਰੀ ਕਰ ਰਹੀ ਹੈ।
ਇਹ ਵੀ ਪੜ੍ਹੋ - SpiceJet ਦਾ ਧਮਾਕੇਦਾਰ ਆਫ਼ਰ, ਸਿਰਫ਼ 1622 'ਚ ਲੋਕ ਕਰਨ ਅਯੁੱਧਿਆ ਰਾਮ ਮੰਦਰ ਦੇ ਦਰਸ਼ਨ
ਦੱਸ ਦੇਈਏ ਕਿ Swiggy ਇਸ ਸਮੇਂ ਪਲੇਟਫਾਰਮ ਫੀਸ ਦੇ ਤੌਰ 'ਤੇ ਪ੍ਰਤੀ ਆਰਡਰ 5 ਰੁਪਏ ਲੈ ਰਹੀ ਹੈ, ਜਿਸ ਨੂੰ ਦੁੱਗਣਾ ਕੀਤਾ ਜਾਣਾ ਤੈਅ ਹੈ। ਇਸ ਫ਼ੀਸ ਨੂੰ ਵਧਾ ਕੇ ਹੁਣ 10 ਰੁਪਏ ਕੀਤੇ ਜਾਣ ਦੀ ਤਿਆਰੀ ਹੈ। ਇਸਦਾ ਪ੍ਰੀਖਣ ਇੱਕ ਛੋਟੇ ਉਪਭੋਗਤਾ ਸਮੂਹ 'ਤੇ ਚੱਲ ਰਿਹਾ ਹੈ ਅਤੇ ਇਸਨੂੰ ਕੰਪਨੀ ਦੀ ਚੰਗੀ ਸੋਚੀ ਸਮਝੀ ਕਾਰੋਬਾਰੀ ਰਣਨੀਤੀ ਦੇ ਹਿੱਸੇ ਵਜੋਂ ਚੁੱਕਿਆ ਗਿਆ ਕਦਮ ਮੰਨਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ - ਅਯੁੱਧਿਆ ਬਣੇਗਾ ਵੱਡਾ ਸੈਰ-ਸਪਾਟਾ ਸਥਾਨ, ਹਰ ਸਾਲ 5 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ
ਇਹ ਬਿਲਕੁਲ ਅਜਿਹਾ ਹੈ, ਜਦੋਂ ਅਪ੍ਰੈਲ 2023 ਵਿੱਚ ਸਵਿਗੀ ਨੇ ਪ੍ਰਤੀ ਉਪਭੋਗਤਾ 2 ਰੁਪਏ ਦੀ ਮਾਮੂਲੀ ਫ਼ੀਸ ਵਸੂਲਣੀ ਸ਼ੁਰੂ ਕੀਤੀ। ਉਸ ਸਮੇਂ ਇਹ ਫ਼ੀਸ ਕੁਝ ਗਾਹਕਾਂ 'ਤੇ ਲਾਗੂ ਕੀਤੀ ਗਈ ਸੀ ਅਤੇ ਬਾਅਦ ਵਿੱਚ ਇਸਨੂੰ ਸਾਰੇ ਗਾਹਕਾਂ ਲਈ ਵਧਾ ਦਿੱਤਾ ਗਿਆ ਸੀ। ਫਿਲਹਾਲ Swiggy 'ਤੇ ਮੌਜੂਦਾ ਪਲੇਟਫਾਰਮ ਫ਼ੀਸ 5 ਰੁਪਏ ਹੈ। ਇਕ ਰਿਪੋਰਟ ਮੁਤਾਬਕ Swiggy ਨੇ ਆਪਣੀ ਪਲੇਟਫਾਰਮ ਫੀਸ 'ਚ ਸੰਭਾਵਿਤ ਵਾਧੇ ਲਈ ਟੈਸਟਿੰਗ ਵੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ - Ram Mandir:ਹੁਣ ਹਰ ਰੋਜ਼ 4 ਵਜੇ ਉੱਠਣਗੇ ਰਾਮਲਲਾ, ਹਰ ਘੰਟੇ ਲਗੇਗਾ ਭੋਗ, 14 ਘੰਟੇ ਸ਼ਰਧਾਲੂਆਂ ਨੂੰ ਦੇਣਗੇ ਦਰਸ਼ਨ
Swiggy ਦੇ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਨੇ ਆਪਣੀ ਪਲੇਟਫਾਰਮ ਫੀਸ ਨਹੀਂ ਵਧਾਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਵਾਧਾ ਕਰਨ ਦੀ ਯੋਜਨਾ ਨਹੀਂ ਹੈ। ਅਸੀਂ ਹਮੇਸ਼ਾ ਆਪਣੇ ਗਾਹਕਾਂ ਦੀਆਂ ਤਰਜੀਹਾਂ ਨੂੰ ਸਮਝਣ ਲਈ ਪ੍ਰਯੋਗ ਕਰਦੇ ਰਹਿੰਦੇ ਹਾਂ। ਇਹ ਇੱਕ ਛੋਟਾ ਜਿਹਾ ਪ੍ਰਯੋਗ ਸੀ। ਜੇਕਰ ਸਾਡੇ ਗਾਹਕਾਂ ਨੂੰ ਇਹ ਸਹੂਲਤ ਪ੍ਰਦਾਨ ਕਰਨ ਦੇ ਸਾਡੇ ਟੀਚੇ ਨੂੰ ਪੂਰਾ ਨਹੀਂ ਕਰਦਾ, ਤਾਂ ਅਸੀਂ ਸ਼ਾਇਦ ਭਵਿੱਖ ਵਿੱਚ ਇਸ ਨੂੰ ਅੱਗੇ ਵਧਾਉਣ ਲਈ ਕੋਸ਼ਿਸ਼ ਨਹੀਂ ਕਰਾਂਗੇ।
ਇਹ ਵੀ ਪੜ੍ਹੋ - Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8