Xiaomi ਦੀ 3700 ਕਰੋੜ ਰੁਪਏ ਦੀ FD ਨੂੰ ਜ਼ਬਤ ਕਰਨ ਦਾ ਹੁਕਮ ਰੱਦ

Friday, Dec 23, 2022 - 06:32 PM (IST)

Xiaomi ਦੀ 3700 ਕਰੋੜ ਰੁਪਏ ਦੀ FD ਨੂੰ ਜ਼ਬਤ ਕਰਨ ਦਾ ਹੁਕਮ ਰੱਦ

ਬੇਂਗਲੁਰੂ (ਭਾਸ਼ਾ) – ਕਰਨਾਟਕ ਹਾਈਕੋਰਟ ਨੇ ਸ਼ਾਓਮੀ ਤਕਨਾਲੋਜੀ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਕੰਪਨੀ ਦੀ 3700 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ (ਐੱਫ. ਡੀ.) ਨੂੰ ਜ਼ਬਤ ਕਰਨ ਦੇ ਇਨਕਮ ਟੈਕਸ ਵਿਭਾਗ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਐੱਸ. ਆਰ. ਕ੍ਰਿਸ਼ਨ ਕੁਮਾਰ ਨੇ 16 ਦਸੰਬਰ ਦੇ ਆਪਣੇ ਫੈਸਲੇ ’ਚ ਇਨਕਮ ਟੈਕਸ ਦੇ ਡਿਪਟੀ ਕਮਿਸ਼ਨਰ ਦੇ ਜ਼ਬਤੀ ਹੁਕਮ ਨੂੰ ਰੱਦ ਕਰ ਦਿੱਤਾ। ਇਨਕਮ ਟੈਕਸ ਦੇ ਡਿਪਟੀ ਕਮਿਸ਼ਨਰ ਨੇ 11 ਅਗਸਤ ਨੂੰ ਜ਼ਬਤੀ ਦਾ ਹੁਕਮ ਜਾਰੀ ਕੀਤਾ ਸੀ। ਅਦਾਲਤ ਨੇ ਕਿਹਾ ਕਿ ਸ਼ਾਓਮੀ ‘ਭਾਰਤ ਤੋਂ ਬਾਹਰ ਸਥਿਤ ਕਿਸੇ ਵੀ ਕੰਪਨੀ ਜਾਂ ਸੰਸਥਾ ਨੂੰ ਰਾਇਲਟੀ ਦੇ ਰੂਪ ’ਚ ਜਾਂ ਕਿਸੇ ਹੋਰ ਰੂਪ ’ਚ ਫਿਕਸਡ ਡਿਪਾਜ਼ਿਟ ਖਾਤਿਆਂ ਤੋਂ ਭੁਗਤਾਨ ਨਹੀਂ ਕਰ ਸਕੇਗੀ।

ਹਾਲਾਂਕਿ ਸ਼ਾਓਮੀ ‘ਫਿਕਸਡ ਡਿਪਾਜ਼ਿਟ ਖਾਤਿਆਂ ’ਚੋਂ ਓਵਰਡਰਾਫਟ ਲੈਣ ਅਤੇ ਭਾਰਤ ਦੇ ਬਾਹਰ ਸਥਿਤ ਕੰਪਨੀਆਂ ਜਾਂ ਸੰਸਥਾਵਾਂ ਨੂੰ ਇਸ ਨਾਲ ਭੁਗਤਾਨ ਕਰਨ ਲਈ ਸੁਤੰਤਰ ਹੈ। ਹਾਲਾਂਕਿ ਸ਼ਾਓਮੀ ‘ਫਿਕਸਡ ਡਿਪਾਜ਼ਿਟ ਖਾਤਿਆਂ ਤੋਂ ਓਵਰਡਰਾਫਟ ਲੈਣ ਅਤੇ ਭਾਰਤ ਦੇ ਬਾਹਰ ਸਥਿਤ ਕੰਪਨੀਆਂ ਜਾਂ ਸੰਸਥਾਵਾਂ ਨੂੰ ਇਸ ਨਾਲ ਭੁਗਤਾਨ ਕਰਨ ਲਈ ਸੁਤੰਤਰ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਨਕਮ ਟੈਕਸ ਵਿਭਾਗ ਨੂੰ ‘31 ਮਾਰਚ, 2023 ਨੂੰ ਜਾਂ ਉਸ ਤੋਂ ਪਹਿਲਾਂ ਮੁਲਾਂਕਣ ਸਾਲ 2019-20, 2020-21 ਅਤੇ 2021-22 ਲਈ ਪਟੀਸ਼ਨਕਰਤਾਵਾਂ ਦਾ ਖਰੜਾ ਮੁਲਾਂਕਣ ਕਾਰਵਾਈ ਨੂੰ ਪੂਰਾ ਕਰਨ ਦਾ ਹੁਕਮ ਦਿੱਤਾ ਗਿਆ।


author

Harinder Kaur

Content Editor

Related News