ਸਾਵਰੇਨ ਗੋਲਡ ਬਾਂਡ ਵਿਚ ਨਿਵੇਸ਼ ਕਰਨ ਦਾ ਮੌਕਾ, ਸਸਤੇ 'ਚ ਖਰੀਦੋ ਸੋਨਾ

Monday, May 24, 2021 - 05:54 PM (IST)

ਸਾਵਰੇਨ ਗੋਲਡ ਬਾਂਡ ਵਿਚ ਨਿਵੇਸ਼ ਕਰਨ ਦਾ ਮੌਕਾ, ਸਸਤੇ 'ਚ ਖਰੀਦੋ ਸੋਨਾ

ਨਵੀਂ ਦਿੱਲੀ - ਜੇ ਤੁਸੀਂ ਪਿਛਲੇ ਵਾਰ ਦੇ ਸਾਵਰੇਨ ਗੋਲਡ ਬਾਂਡ ਇਸ਼ੂ ਵਿਚ ਖ਼ਰੀਦਦਾਰੀ ਨਹੀਂ ਕਰ ਸਕੇ, ਤਾਂ ਤੁਹਾਡੇ ਕੋਲ ਇਕ ਹੋਰ ਚੰਗਾ ਮੌਕਾ ਹੈ। ਸਾਵਰੇਨ ਗੋਲਡ ਬਾਂਡ ਸਕੀਮ FY21 ਦੀ ਦੂਜੀ ਕਿਸ਼ਤ ਅੱਜ ਯਾਨੀ ਸੋਮਵਾਰ ਤੋਂ ਖੋਲ੍ਹ ਦਿੱਤੀ ਗਈ ਹੈ, ਇਸ ਲਈ ਜੋ ਵੀ ਗਾਹਕ ਇਸ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਉਹ ਅੱਜ ਤੋਂ ਨਿਵੇਸ਼ ਕਰ ਸਕਦੇ ਹਨ। ਇਹ ਕਿਸ਼ਤ 28 ਮਈ ਤੱਕ ਖੁੱਲੀ ਰਹੇਗੀ। 

ਸਾਵਰੇਨ ਗੋਲਡ ਬਾਂਡ ਸਕੀਮ FY21 ਦੀ ਦੂਜੀ ਸ਼੍ਰੇਣੀ ਲਈ 4,842 ਰੁਪਏ ਪ੍ਰਤੀ ਗ੍ਰਾਮ ਦੀ ਕੀਮਤ ਨਿਰਧਾਰਤ ਕੀਤੀ ਗਈ ਹੈ ਅਤੇ 24 ਮਈ ਤੋਂ 28 ਮਈ ਦੇ ਵਿਚਕਾਰ ਖੁੱਲੀ ਰਹੇਗੀ। ਦੱਸ ਦੇਈਏ ਕਿ ਪਹਿਲੀ ਕਿਸ਼ਤ ਦੀ ਗਾਹਕੀ ਕੀਮਤ 4,777 ਰੁਪਏ ਪ੍ਰਤੀ ਗ੍ਰਾਮ ਨਿਰਧਾਰਤ ਕੀਤੀ ਗਈ ਸੀ। ਸੋਨੇ ਦੇ ਬਾਂਡ ਆਨਲਾਈਨ ਖਰੀਦਣ ਵਾਲੇ ਗਾਹਕਾਂ ਨੂੰ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ।

ਇਹ ਵੀ ਪੜ੍ਹੋ : ਕੋਰੋਨਾ ਸੰਕਟ ਦੇ ਖ਼ੌਫ਼ ਦਰਮਿਆਨ ਤਸਕਰ ਹੋਏ ਸਰਗਰਮ, ਇਨ੍ਹਾਂ ਤਰੀਕਿਆਂ ਨਾਲ ਲਿਆ ਰਹੇ ਸੋਨਾ ਤੇ ਨਸ਼ਾ

ਰਿਜ਼ਰਵ ਬੈਂਕ ਜਾਰੀ ਕਰਦਾ ਹੈ ਇਹ ਬਾਂਡ

ਕੇਂਦਰ ਸਰਕਾਰ ਦੀ ਤਰਫੋਂ ਰਿਜ਼ਰਵ ਬੈਂਕ ਇਸ ਨੂੰ ਜਾਰੀ ਕਰਦਾ ਹੈ। ਸਾਵਰੇਨ ਗੋਲਡ ਬਾਂਡ ਸਕੀਮ ਵਿਚ ਇੱਕ ਵਿਅਕਤੀ ਇੱਕ ਵਿੱਤੀ ਸਾਲ ਵਿਚ ਵਧ ਤੋਂ ਵਧ 4 ਕਿੱਲੋ ਤੱਕ ਦੇ ਸੋਨੇ ਦੇ ਬਾਂਡ ਖਰੀਦ ਸਕਦਾ ਹੈ ਅਤੇ ਘੱਟੋ ਘੱਟ ਨਿਵੇਸ਼ ਲਈ ਇਕ ਗ੍ਰਾਮ ਨਿਵੇਸ਼ ਕਰਨਾ ਜ਼ਰੂਰੀ ਹੈ।

ਟੈਕਸ 

ਮਿਆਦ ਪੂਰੀ ਹੋਣ ਦੇ 8 ਸਾਲਾਂ ਤੋਂ ਬਾਅਦ ਇਸ ਤੋਂ ਹੋਣ ਵਾਲੇ ਫਾਇਦਿਆਂ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਂਦਾ ਹੈ। ਦੂਜੇ ਪਾਸੇ ਜੇ ਤੁਸੀਂ 5 ਸਾਲਾਂ ਬਾਅਦ ਆਪਣੇ ਪੈਸੇ ਵਾਪਸ ਲੈਂਦੇ ਹੋ, ਤਾਂ ਇਸ ਤੋਂ ਮਿਲਣ ਵਾਲੇ ਲਾਭ ਉੱਤੇ ਲਾਂਗ ਟਰਮ ਕੈਪੀਟਲ ਗੇਨ(LTGC) ਟੈਕਸ ਲਗਦਾ ਹੈ।

ਇਹ ਵੀ ਪੜ੍ਹੋ : ਰਿਕਾਰਡ ਪੱਧਰ ਨਾਲੋਂ ਅਜੇ ਵੀ 7600 ਰੁਪਏ ਸਸਤਾ ਮਿਲ ਰਿਹੈ ਸੋਨਾ, ਜਾਣੋ ਮਾਹਰਾਂ ਦੀ ਰਾਏ

ਇਥੋਂ ਕਰ ਸਕਦੇ ਹੋ ਖ਼ਰੀਦਦਾਰੀ 

ਸੋਨੇ ਦੇ ਬਾਂਡ ਦੀ ਆਨਲਾਈਨ ਖ਼ਰੀਦਦਾਰੀ ਵੀ ਕਰ ਸਕਦੇ ਹੋ। ਇਸ ਤੋਂ ਇਲਾਵਾ ਇਹ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ, ਐਸ.ਐਚ.ਸੀ.ਆਈ.ਐਲ., ਚੋਣਵੇਂ ਡਾਕਘਰਾਂ ਅਤੇ ਸਟਾਕ ਐਕਸਚੇਂਜ ਜਿਵੇਂ ਕਿ ਐਨ.ਐਸ.ਈ. ਅਤੇ ਬੀ.ਐਸ.ਸੀ. ਦੁਆਰਾ ਵੀ ਵੇਚੇ ਜਾਣਗੇ। 

ਕੀ ਹਨ ਇਹ ਬਾਂਡ

ਸਾਵਰੇਨ ਗੋਲਡ ਬਾਂਡ ਸਰਕਾਰੀ ਬਾਂਡ ਹੁੰਦੇ ਹਨ। ਇਹ ਬਾਂਡ ਸਰਕਾਰ ਵਲੋਂ ਆਰਬੀਆਈ ਦੁਆਰਾ ਜਾਰੀ ਕੀਤਾ ਗਿਆ ਹੈ। ਇਸਦਾ ਮੁੱਲ ਰੁਪਏ ਜਾਂ ਡਾਲਰ ਵਿਚ ਨਹੀਂ ਸਗੋਂ ਸੋਨੇ ਦੇ ਭਾਰ ਵਿਚ ਹੁੰਦਾ ਹੈ। ਜੇ ਬਾਂਡ ਪੰਜ ਗ੍ਰਾਮ ਸੋਨੇ ਦਾ ਹੈ, ਤਾਂ ਪੰਜ ਗ੍ਰਾਮ ਸੋਨੇ ਦੀ ਕੀਮਤ ਬਾਂਡ ਦੀ ਕੀਮਤ ਦੇ ਸਮਾਨ ਹੋਵੇਗੀ। ਸਾਵਰੇਨ ਸੋਨੇ ਦੇ ਬਾਂਡ ਉੱਤੇ ਹਰ ਸਾਲ ਕੀਮਤ ਦੇ ਆਧਾਰ 'ਤੇ 2.50 ਪ੍ਰਤੀਸ਼ਤ ਦੀ ਦਰ 'ਤੇ ਵਿਆਜ ਮਿਲਦਾ ਹੈ। ਬਾਂਡ ਦੀ ਮਿਆਦ 8 ਸਾਲ ਹੈ, ਪਰ ਨਿਵੇਸ਼ ਇਸ ਨੂੰ 5 ਸਾਲਾਂ ਬਾਅਦ ਵੀ ਵੇਚ ਸਕਦੇ ਹਨ।

ਇਹ ਵੀ ਪੜ੍ਹੋ : 1.5 ਕਰੋੜ ਮੁਲਾਜ਼ਮਾਂ ਨੂੰ ਮੋਦੀ ਸਰਕਾਰ ਦਾ ਤੋਹਫਾ, ਵੇਰੀਏਬਲ DA 'ਚ ਕੀਤਾ ਵਾਧਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News