ਸਰਕਾਰ ਨੇ ਬਾਈਕ ਚਾਲਕਾਂ ਲਈ ਹੈਲਮੇਟ ਨੂੰ ਲੈ ਕੇ ਵੱਡਾ ਹੁਕਮ ਕੀਤਾ ਜਾਰੀ

11/27/2020 11:08:43 PM

ਨਵੀਂ ਦਿੱਲੀ— ਭਾਰਤ 'ਚ ਹੁਣ ਸਕੂਟਰ-ਮੋਟਰਸਾਈਕਲਾਂ ਦੇ ਚਾਲਕਾਂ ਲਈ ਹੈਲਮੇਟਸ ਨੂੰ ਲੈ ਕੇ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਹੁਣ ਸਿਰਫ਼ ਬੀ. ਆਈ. ਐੱਸ. ਪ੍ਰਮਾਣਿਤ ਹੈਲਮੇਟ ਹੀ ਵਿਕਣਗੇ।

ਸ਼ੁੱਕਰਵਾਰ ਨੂੰ ਸਰਕਾਰ ਨੇ ਕਿਹਾ ਕਿ ਸਿਰਫ਼ ਭਾਰਤੀ ਸਟੈਂਡਰਡ ਬਿਊਰੋ (ਬੀ. ਆਈ. ਐੱਸ.) ਵੱਲੋਂ ਪ੍ਰਮਾਣਿਤ ਹੈਲਮੇਟ ਹੀ ਭਾਰਤ 'ਚ ਦੋਪਹੀਆ ਵਾਹਨਾਂ ਲਈ ਤਿਆਰ ਕੀਤੇ ਜਾਣਗੇ ਅਤੇ ਵੇਚੇ ਜਾਣਗੇ।

ਇਹ ਵੀ ਪੜ੍ਹੋ- ਵੱਡੀ ਖ਼ਬਰ! ਪੰਜਾਬ 'ਚ MSP 'ਤੇ ਹੁਣ ਤੱਕ ਸਭ ਤੋਂ ਵੱਧ ਹੋਈ ਝੋਨੇ ਦੀ ਖ਼ਰੀਦ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਇਸ ਨਾਲ ਦੇਸ਼ 'ਚ ਘੱਟ ਗੁਣਵੱਤਾ ਵਾਲੇ ਹੈਲਮੇਟ ਦੀ ਵਿਕਰੀ 'ਤੇ ਲਗਾਮ ਲੱਗੇਗੀ ਅਤੇ ਹਾਦਸਿਆਂ 'ਚ ਵਿਅਕਤੀਆਂ ਨੂੰ ਜਾਨਲੇਵਾ ਸੱਟਾਂ ਤੋਂ ਬਚਾਉਣ 'ਚ ਸਹਾਇਤਾ ਮਿਲੇਗੀ। ਮੰਤਰਾਲਾ ਨੇ ਇਸ ਨਾਲ ਸਬੰਧਤ 'ਹੈਲਮੇਟ ਫ਼ਾਰ ਰਾਈਡਰਸ ਆਫ਼ ਟੂ-ਵ੍ਹੀਲਰਜ਼ ਮੋਟਰ ਵ੍ਹੀਕਲਜ਼ (ਕੁਆਲਟੀ ਕੰਟਰੋਲ) ਆਰਡਰ, 2020 ਜਾਰੀ ਕੀਤਾ ਹੈ।

ਇਹ ਵੀ ਪੜ੍ਹੋ-  ਵੱਡੀ ਰਾਹਤ! ਗੱਡੀ ਦੀ RC ਨੂੰ ਲੈ ਕੇ ਬਦਲਣ ਜਾ ਰਿਹਾ ਹੈ ਹੁਣ ਇਹ ਨਿਯਮ

ਸੜਕ ਸੁਰੱਖਿਆ ਬਾਰੇ ਸੁਪਰੀਮ ਕੋਰਟ ਦੀ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਇਕ ਕਮੇਟੀ ਬਣਾਈ ਗਈ ਸੀ, ਜਿਸ ਨੂੰ ਦੇਸ਼ ਦੇ ਮੌਸਮ ਦੇ ਹਾਲਤਾਂ ਦੇ ਅਨੁਕੂਲ ਹੈਲਮੇਟ ਹੋਣ ਅਤੇ ਭਾਰਤ 'ਚ ਨਾਗਰਿਕਾਂ ਦੇ ਹੈਲਮੇਟ ਪਾਉਣ ਨੂੰ ਯਕੀਨੀ ਬਣਾਉਣ ਲਈ ਸਿਫਾਰਸ਼ਾਂ ਦੇਣ ਦੀ ਜਿੰਮੇਵਾਰੀ ਸੌਂਪੀ ਗਈ ਸੀ। ਇਸ ਕਮੇਟੀ 'ਚ ਏਮਜ਼ ਦੇ ਮਾਹਰ ਡਾਕਟਰ ਅਤੇ ਬੀ. ਆਈ. ਐੱਸ. ਸਮੇਤ ਵੱਖ-ਵੱਖ ਖੇਤਰਾਂ ਦੇ ਮਾਹਰ ਸਨ। ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ, ਬੀ. ਆਈ. ਐੱਸ. ਨੇ ਵਿਸ਼ੇਸ਼ਤਾਵਾਂ ਨੂੰ ਸੋਧਿਆ ਹੈ, ਜਿਸ ਨਾਲ ਹੈਲਮੇਟ ਹਲਕੇ ਹੋਣ ਦੀ ਉਮੀਦ ਹੈ। ਇੰਟਰਨੈਸ਼ਨਲ ਰੋਡ ਫੈਡਰੇਸ਼ਨ ਦੇ ਪ੍ਰਧਾਨ ਕੇ. ਕੇ. ਕਪਿਲਾ ਨੇ ਕਿਹਾ, ''ਇਸ ਬਹੁ-ਉਡੀਕੀ ਕਦਮ ਦਾ ਅਰਥ ਹੈ ਕਿ ਇਕ ਵਾਰ ਨੋਟੀਫਿਕੇਸ਼ਨ ਪ੍ਰਭਾਵੀ ਹੋ ਜਾਣ 'ਤੇ ਬਿਨਾਂ ਬੀ. ਆਈ. ਐੱਸ. ਪ੍ਰਮਾਣਿਤ ਹੈਲਮੇਟਾਂ ਦੀ ਵਿਕਰੀ ਕਰਨਾ ਗੈਰ-ਕਾਨੂੰਨੀ ਹੋਵੇਗਾ।

ਇਹ ਵੀ ਪੜ੍ਹੋ- UK ਲਈ ਉਡਾਣ ਭਰਨ ਵਾਲੇ ਮੁਸਾਫ਼ਰਾਂ ਨੂੰ ਬ੍ਰਿਟਿਸ਼ ਏਅਰਵੇਜ਼ ਦਾ ਵੱਡਾ ਤੋਹਫ਼ਾ


Sanjeev

Content Editor Sanjeev