ਆਨਲਾਈਨ ਲੈਣ-ਦੇਣ ਹੋਵੇਗਾ ਹੋਰ ਵੀ ਆਸਾਨ, Google Pay 'ਚ ਆਉਣ ਵਾਲੇ ਹਨ ਕਈ ਨਵੇਂ ਫੀਚਰਸ

Sunday, Sep 01, 2024 - 01:22 PM (IST)

ਨਵੀਂ ਦਿੱਲੀ - ਆਨਲਾਈਨ ਭੁਗਤਾਨ ਐਪ Google Pay ਨੇ ਗਲੋਬਲ ਫਿਨਟੇਕ ਫੈਸਟ 2024 'ਚ ਕਈ ਨਵੇਂ ਫੀਚਰਸ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਸਮਾਗਮ ਦੌਰਾਨ ਕੰਪਨੀ ਨੇ ਦੱਸਿਆ ਕਿ ਨਵੇਂ ਫੀਚਰ ਇਸ ਸਾਲ ਦੇ ਅੰਤ 'ਚ ਸ਼ੁਰੂ ਕਰ ਹੋਣਗੇ। ਇਨ੍ਹਾਂ ਨਵੇਂ ਫੀਚਰਸ ਨਾਲ ਯੂਜ਼ਰਸ ਲਈ ਐਪ ਰਾਹੀਂ ਭੁਗਤਾਨ ਅਤੇ ਲੈਣ-ਦੇਣ ਕਰਨਾ ਹੋਰ ਵੀ ਆਸਾਨ ਹੋ ਜਾਵੇਗਾ।

Google Pay ਦੁਆਰਾ ਐਲਾਨ ਕੀਤੇ ਗਏ ਕੁਝ ਫੀਚਰਸ ਵਿੱਚ UPI ਸਰਕਲ, UPI ਵਾਊਚਰ ਭਾਵ eRupi, Clickpay QR ਸਕੈਨ, ਪ੍ਰੀਪੇਡ ਉਪਯੋਗਤਾ ਭੁਗਤਾਨ, RuPay ਕਾਰਡ ਨਾਲ ਟੈਪ ਕਰੋ ਤੇ ਭੁਗਤਾਨ ਕਰੋ ਸਮੇਤ ਹੋਰ ਵੀ ਬਹੁਤ ਕੁਝ ਸ਼ਾਮਲ ਹੈ। ਇਸ ਤੋਂ ਇਲਾਵਾ, ਕੰਪਨੀ ਨੇ ਕਈ ਸਾਂਝੇਦਾਰੀਆਂ ਦਾ ਵੀ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ :     ਡੀਜ਼ਲ ਵਾਹਨਾਂ ਨੂੰ ਕਹੋ Bye-Bye, ਨਿਤਿਨ ਗਡਕਰੀ ਨੇ ਦਿੱਤੀ ਸਖ਼ਤ ਚਿਤਾਵਨੀ

ਇਹ ਨਵੇਂ ਫੀਚਰ ਯੂਜ਼ਰਸ ਨੂੰ ਭੁਗਤਾਨ ਅਤੇ ਵਿੱਤੀ ਸਾਧਨਾਂ ਦੀ ਵਰਤੋਂ ਕਰਨ ਵਿਚ ਸਰਲਤਾ ਲਿਆਉਣਗੀਆਂ। UPI ਸਰਕਲ NPCI ਦਾ ਇੱਕ ਨਵਾਂ ਫੀਚਰ ਹੈ, ਜੋ UPI ਖਾਤਾ ਧਾਰਕਾਂ ਨੂੰ ਭਰੋਸੇਯੋਗ ਲੋਕਾਂ ਨੂੰ ਡਿਜੀਟਲ ਭੁਗਤਾਨ ਕਰਨ ਦੀ ਇਜਾਜ਼ਤ ਦਿੰਦਾ ਹੈ, ਭਾਵੇਂ ਉਨ੍ਹਾਂ ਕੋਲ ਬੈਂਕ ਖਾਤਾ ਨਾ ਵੀ ਹੋਵੇ।

Google Pay ਸ਼ੁਰੂ ਕਰੇਗਾ ਇਹ ਨਵੇਂ ਫੀਚਰਸ

1. ਨਵੇਂ ਫੀਚਰਸ ਤਹਿਤ ਜਿਨ੍ਹਾਂ ਕੋਲ੍ਹ ਬੈਂਕ ਖਾਤਾ ਜਾਂ Google Pay ਦਾ ਕੋਈ ਖਾਤਾ ਨਹੀਂ ਹੈ, ਹੁਣ ਉਹ ਵੀ UPI ਜ਼ਰੀਏ ਭੁਗਤਾਨ ਕਰ ਸਕਣਗੇ। ਵਿਸ਼ੇਸ਼ ਅਧਿਕਾਰ ਤਹਿਤ ਇਸ ਸਹੂਲਤ ਦਾ ਲਾਭ ਪ੍ਰਾਪਤ ਹੋ ਸਕਦਾ ਹੈ। ਵਿਸ਼ੇਸ਼ ਅਧਿਕਾਰ ਪ੍ਰਾਪਤ ਕਰਨ ਤੋਂ ਬਾਅਦ ਯੂਜ਼ਰ 15,000 ਰੁਪਏ ਤੱਕ ਦੀ ਮਹੀਨਾਵਾਰ ਸੀਮਾ ਪ੍ਰਾਪਤ ਕਰ ਸਕਦੇ ਹਨ। ਇਹ ਫੀਚਰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਦੇ ਨਾਲ ਸਾਂਝੇਦਾਰੀ ਵਿੱਚ ਲਾਂਚ ਕੀਤਾ ਗਿਆ ਹੈ।

ਇਹ ਵੀ ਪੜ੍ਹੋ :     ਹਾਦਸਿਆਂ ਤੋਂ ਬਚਾਅ ਲਈ ਲਾਗੂ ਹੋਵੇਗੀ ਨਵੀਂ ਟਰਾਂਸਪੋਰਟ ਨੀਤੀ, ਨਿਯਮਾਂ ਦੀ ਅਣਦੇਖੀ ਕਰਨ 'ਤੇ

2. UPI ਵਾਊਚਰ ਜਾਂ ਈ-ਰੁਪੀ ਸਹੂਲਤ ਸਾਲ 2021 ਵਿੱਚ ਲਾਂਚ ਕੀਤੀ ਗਈ ਸੀ। ਇਹ ਇੱਕ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਫੀਚਰ ਹੈ, ਜੋ ਜਲਦੀ ਹੀ Google Pay 'ਤੇ ਸਮਰਥਿਤ ਹੋਵੇਗਾ। ਇਸ ਫੀਚਰ ਦੀ ਮਦਦ ਨਾਲ ਲੋਕ ਇੱਕ ਪ੍ਰੀਪੇਡ ਵਾਊਚਰ ਬਣਾ ਸਕਦੇ ਹਨ, ਜੋ ਮੋਬਾਈਲ ਨੰਬਰ ਨਾਲ ਲਿੰਕ ਹੈ ਅਤੇ ਡਿਜੀਟਲ ਭੁਗਤਾਨ ਕਰਨ ਲਈ ਵਰਤਿਆ ਜਾ ਸਕਦਾ ਹੈ, ਭਾਵੇਂ ਯੂਜ਼ਰਸ ਨੇ ਬੈਂਕ ਖਾਤੇ ਨੂੰ UPI ਨਾਲ ਲਿੰਕ ਨਾ ਕੀਤਾ ਹੋਵੇ। ਇਹ ਫੀਚਰ NPCI ਅਤੇ ਵਿੱਤੀ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਪਲੇਟਫਾਰਮ 'ਤੇ ਲਿਆਂਦੀ ਜਾਵੇਗੀ।
3. ਬਿੱਲ ਦੇ ਭੁਗਤਾਨ ਲਈ Clickpay QR ਸਕੈਨ ਇੱਕ ਹੋਰ ਨਵਾਂ ਫੀਚਰ ਹੈ। ਇਹ ਯੂਜ਼ਰਸ ਨੂੰ ਐਪ ਦੇ ਅੰਦਰ ਇੱਕ QR ਕੋਡ ਨੂੰ ਸਕੈਨ ਕਰਕੇ Google Pay 'ਤੇ ਆਪਣੇ ਬਿੱਲਾਂ ਦਾ ਭੁਗਤਾਨ ਕਰਨ ਦੀ ਇਜਾਜ਼ਤ ਦੇਵੇਗਾ।

4.  ਨਵੇਂ ਫੀਚਰ ਤਹਿਤ ਉਪਭੋਗਤਾ ਪ੍ਰੀਪੇਡ ਉਪਯੋਗਤਾ ਬਿੱਲ ਵੀ ਬਣਾਉਣ ਦੇ ਯੋਗ ਹੋਣਗੇ। ਇਸ ਦੇ ਤਹਿਤ ਉਪਭੋਗਤਾ ਉਨ੍ਹਾਂ ਬਿਲਰਾਂ ਨੂੰ ਆਵਰਤੀ ਭੁਗਤਾਨ ਕਰਨ ਦੇ ਯੋਗ ਹੋਣਗੇ, ਜੋ ਪ੍ਰੀਪੇਡ ਭੁਗਤਾਨਾਂ ਲਈ ਨਿਰਧਾਰਤ ਕੀਤੇ ਗਏ ਹਨ। ਇਹ ਫੀਚਰ ਵੱਖ-ਵੱਖ ਸ਼੍ਰੇਣੀਆਂ 'ਚ ਕੰਮ ਕਰੇਗਾ। ਇਸਨੂੰ NPCI Bharat Billpay ਦੇ ਨਾਲ ਸਾਂਝੇਦਾਰੀ ਵਿੱਚ ਜੋੜਿਆ ਜਾ ਰਿਹਾ ਹੈ।

5. RuPay ਕਾਰਡ ਨਾਲ ਟੈਪ ਕਰੋ ਅਤੇ ਭੁਗਤਾਨ ਕਰੋ ਨੂੰ ਵੀ ਇਸ ਸਾਲ ਦੇ ਅੰਤ ਵਿੱਚ Google Pay ਵਿੱਚ ਸ਼ਾਮਲ ਕੀਤਾ ਜਾਵੇਗਾ। ਇਸਦੇ ਨਾਲ RuPay ਕਾਰਡਧਾਰਕ ਆਪਣੇ RuPay ਕਾਰਡ ਨੂੰ ਐਪ ਵਿੱਚ ਜੋੜ ਸਕਦੇ ਹਨ ਅਤੇ ਕਾਰਡ ਮਸ਼ੀਨ 'ਤੇ ਆਪਣੇ ਨਿਅਰ-ਫੀਲਡ ਕਮਿਊਨੀਕੇਸ਼ਨ (NFC) ਸਮਰਥਿਤ ਸਮਾਰਟਫੋਨ 'ਤੇ ਟੈਪ ਕਰਕੇ ਭੁਗਤਾਨ ਕਰ ਸਕਦੇ ਹਨ।

ਇਹ ਵੀ ਪੜ੍ਹੋ :    ਬ੍ਰਾਜ਼ੀਲ 'ਚ 'X' ਨੂੰ ਝਟਕਾ, ਸੁਪਰੀਮ ਕੋਰਟ ਨੇ ਇਨ੍ਹਾਂ ਦੋਸ਼ਾਂ ਕਾਰਨ ਮੁਅੱਤਲ ਕਰਨ ਦਾ ਦਿੱਤਾ ਹੁਕਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News