ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
Friday, Aug 11, 2023 - 05:27 PM (IST)
ਨੈਸ਼ਨਲ ਡੈਸਕ: ਜਿੱਥੇ ਇਕ ਪਾਸੇ ਟਮਾਟਰ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ, ਉੱਥੇ ਹੀ ਕੁਝ ਦਿਨਾਂ ਤੋਂ ਗੰਢੇ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਵੀ ਲੋਕ ਪਰੇਸ਼ਾਨ ਹੋ ਰਹੇ ਹਨ। ਹਾਲਾਂਕਿ ਹੁਣ ਤਿਉਹਾਰਾਂ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲਿਆ ਹੈ। ਦਰਅਸਲ, ਗੰਢੇ ਦੀਆਂ ਕੀਮਤਾਂ 'ਚ ਹੋ ਰਹੇ ਵਾਧੇ ਨੂੰ ਰੋਕਣ ਲਈ ਕੇਂਦਰ ਨੇ ਬਫਰ ਸਟਾਕ 'ਚੋਂ ਗੰਢੇ ਕੱਢਣੇ ਸ਼ੁਰੂ ਕਰ ਦਿੱਤੇ ਹਨ। ਕੇਂਦਰ ਸਰਕਾਰ ਨੇ ਪਹਿਲਾਂ ਫ਼ੈਸਲਾ ਕੀਤਾ ਸੀ ਕਿ ਉਹ 2023-24 ਸੀਜ਼ਨ ਲਈ 3 ਲੱਖ ਟਨ ਗੰਢੇ ਬਫਰ ਸਟਾਕ ਵਜੋਂ ਰੱਖੇਗੀ। 2022-23 ਵਿੱਚ ਸਰਕਾਰ ਨੇ 2.51 ਲੱਖ ਟਨ ਗੰਢੇ ਬਫਰ ਸਟਾਕ ਵਜੋਂ ਰੱਖੇ ਸਨ।
ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ
ਬੈਠਕ 'ਚ ਲਿਆ ਗਿਆ ਫ਼ੈਸਲਾ
ਜੇਕਰ ਘੱਟ ਸਪਲਾਈ ਦੇ ਸੀਜ਼ਨ ਦੌਰਾਨ ਦਰਾਂ ਵਿੱਚ ਕਾਫ਼ੀ ਵਾਧਾ ਹੁੰਦਾ ਹੈ, ਤਾਂ ਕਿਸੇ ਐਮਰਜੈਂਸੀ ਸਥਿਤੀ ਨੂੰ ਪੂਰਾ ਕਰਨ ਅਤੇ ਕੀਮਤ ਸਥਿਰਤਾ ਲਈ ਬਫਰ ਸਟਾਕ ਬਣਾਈ ਰੱਖਿਆ ਜਾਂਦਾ ਹੈ। ਖੁਰਾਕ ਅਤੇ ਜਨਤਕ ਵੰਡ ਵਿਭਾਗ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਵੀਰਵਾਰ ਨੂੰ ਸਰਕਾਰ ਦੀਆਂ ਖੇਤੀਬਾੜੀ ਮੰਡੀਕਰਨ ਏਜੰਸੀਆਂ - ਨੈਸ਼ਨਲ ਐਗਰੀਕਲਚਰਲ ਕੋਆਪਰੇਟਿਵ ਮਾਰਕੀਟਿੰਗ ਫੈਡਰੇਸ਼ਨ ਆਫ ਇੰਡੀਆ (NAFED) ਅਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ ਲਿਮਟਿਡ (NCCF) ਦੇ ਮੈਨੇਜਿੰਗ ਡਾਇਰੈਕਟਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਸਮਝੌਤੇ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦਿੱਤਾ ਗਿਆ। ਨਾਲ ਹੀ, ਉਨ੍ਹਾਂ ਰਾਜਾਂ ਜਾਂ ਖੇਤਰਾਂ ਵਿੱਚ ਪ੍ਰਮੁੱਖ ਬਾਜ਼ਾਰਾਂ ਨੂੰ ਨਿਸ਼ਾਨਾ ਬਣਾ ਕੇ ਗੰਢੇ ਦੇ ਸਟਾਕ ਨੂੰ ਜਾਰੀ ਕਰਨ ਦਾ ਫ਼ੈਸਲਾ ਕੀਤਾ, ਜਿੱਥੇ ਪ੍ਰਚੂਨ ਕੀਮਤਾਂ ਆਲ-ਭਾਰਤੀ ਔਸਤ ਤੋਂ ਉੱਪਰ ਚੱਲ ਰਹੀਆਂ ਹਨ। ਜਿੱਥੇ ਪਿਛਲੇ ਮਹੀਨੇ ਅਤੇ ਸਾਲ ਵਿੱਚ ਕੀਮਤਾਂ ਵਿੱਚ ਵਾਧੇ ਦੀ ਦਰ ਸੀਮਾ ਪੱਧਰ ਤੋਂ ਉੱਪਰ ਹੈ।
ਇਹ ਵੀ ਪੜ੍ਹੋ : ਕਰਜ਼ ਲੈਣ ਵਾਲਿਆਂ ਲਈ ਵੱਡੀ ਖ਼ਬਰ : RBI ਨੇ ਜਾਰੀ ਕੀਤੀ ਅਹਿਮ ਜਾਣਕਾਰੀ
ਪ੍ਰਚੂਨ ਵਿਕਰੀ ਦੀ ਸੰਭਾਵਨਾ ਲਗਾਇਆ ਜਾ ਰਿਹਾ ਪਤਾ
ਖੁਰਾਕ ਮੰਤਰਾਲੇ ਦੀ ਤਰਫੋਂ ਸ਼ੁੱਕਰਵਾਰ ਨੂੰ ਕਿਹਾ ਗਿਆ ਹੈ ਕਿ ਈ-ਨਿਲਾਮੀ ਦੇ ਮਾਧਿਅਲ ਨਾਲ ਨਿਪਟਣ ਅਤੇ ਈ-ਕਾਮਰਸ ਪਲੇਟਫਾਰਮ 'ਤੇ ਪ੍ਰਚੂਨ ਵਿਕਰੀ ਦੀ ਸੰਭਾਵਨਾ ਦਾ ਪਤਾ ਲਗਾਇਆ ਜਾ ਰਿਹਾ ਹੈ। ਖਪਤਕਾਰਾਂ ਨੂੰ ਕਿਫਾਇਤੀ ਕੀਮਤਾਂ 'ਤੇ ਗੰਢੇ ਉਪਲਬਧ ਕਰਾਉਣ ਦੇ ਉਦੇਸ਼ ਨਾਲ "ਨਿਪਟਾਰੇ ਦੀ ਮਾਤਰਾ ਅਤੇ ਗਤੀ" ਨੂੰ ਕੀਮਤਾਂ ਅਤੇ ਉਪਲਬਧਤਾ ਦੀਆਂ ਸਥਿਤੀਆਂ ਨਾਲ ਐਡਜਸਟ ਕੀਤਾ ਜਾਵੇਗਾ। ਰੀਲੀਜ਼ ਵਿੱਚ ਕਿਹਾ ਗਿਆ ਕਿ ਬਾਜ਼ਾਰ ਨਿਪਟਾਰੇ ਤੋਂ ਇਲਾਵਾ, ਰਾਜਾਂ ਨੂੰ ਉਨ੍ਹਾਂ ਦੇ ਉਪਭੋਗਤਾ ਸਹਿਕਾਰਤਾਵਾਂ ਅਤੇ ਕਾਰਪੋਰੇਸ਼ਨਾਂ ਦੇ ਪ੍ਰਚੂਨ ਦੁਕਾਨਾਂ ਰਾਹੀਂ ਰਿਆਇਤੀ ਦਰਾਂ 'ਤੇ ਵਿਕਰੀ ਲਈ ਪੇਸ਼ਕਸ਼ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਸੀ। ਖੁਰਾਕ ਮੰਤਰਾਲੇ ਦੇ ਅਨੁਸਾਰ, “ਪਿਛਲੇ ਚਾਰ ਸਾਲਾਂ ਵਿੱਚ ਗੰਢੇ ਦਾ ਬਫਰ ਆਕਾਰ ਤਿੰਨ ਗੁਣਾ ਹੋ ਗਿਆ ਹੈ। 2020-21 ਵਿੱਚ 1.00 ਲੱਖ ਮੀਟਰਕ ਟਨ ਤੋਂ 2023-24 ਵਿੱਚ 3.00 ਲੱਖ ਮੀਟਰਕ ਟਨ ਹੋ ਗਿਆ। ਗੰਢੇ ਦੇ ਬਫਰ ਨੇ ਖਪਤਕਾਰਾਂ ਨੂੰ ਕਿਫਾਇਤੀ ਕੀਮਤਾਂ 'ਤੇ ਗੰਢੇ ਦੀ ਉਪਲਬਧਤਾ ਯਕੀਨੀ ਬਣਾਉਣ ਅਤੇ ਕੀਮਤਾਂ ਦੀ ਸਥਿਰਤਾ ਨੂੰ ਕਾਇਮ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8