ਪਿਆਜ਼ ਦਾ ਐੱਮ. ਈ. ਪੀ. ਹੋ ਸਕਦਾ ਹੈ 700 ਤੋਂ 800 ਡਾਲਰ ਪ੍ਰਤੀ ਟਨ

11/21/2017 9:48:07 AM

ਨਵੀਂ ਦਿੱਲੀ—ਪਿਆਜ਼ ਦੀਆਂ ਸਥਾਨਕ ਕੀਮਤਾਂ ਨੂੰ ਕੰਟ੍ਰੋਲ ਵਿਚ ਰੱਖਣ ਲਈ ਕੇਂਦਰ ਇਸ ਦੀ ਬਰਾਮਦ ਨੂੰ ਉਤਸ਼ਾਹਿਤ ਕਰਨ ਲਈ 700 ਤੋਂ 800 ਡਾਲਰ ਪ੍ਰਤੀ ਟਨ ਤੋਂ ਘੱਟ ਭਾਅ ਦੇ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਲਾ ਸਕਦਾ ਹੈ। ਸੂਤਰਾਂ ਅਨੁਸਾਰ ਸਰਕਾਰ ਪਿਆਜ਼ 'ਤੇ ਇਸ ਦਾਇਰੇ ਦਾ ਘੱਟ ਤੋਂ ਘੱਟ ਬਰਾਮਦ ਮੁੱਲ (ਐੱਮ. ਈ. ਪੀ.) ਲਾਉਣ ਦੀ ਤਿਆਰੀ ਕਰ ਰਹੀ ਹੈ। ਐੱਮ. ਈ. ਪੀ. ਉਹ ਘੱਟ ਤੋਂ ਘੱਟ ਦਰ ਹੈ, ਜਿਸ ਨਾਲ ਘੱਟ ਦਰ 'ਤੇ ਬਰਾਮਦ ਦੀ ਇਜਾਜ਼ਤ ਨਹੀਂ ਹੈ। ਵਣਜ ਮੰਤਰਾਲਾ ਵੱਲੋਂ ਬੁਲਾਈ ਗਈ ਬੈਠਕ ਵਿਚ ਐੱਮ. ਈ. ਪੀ. ਦੇ ਮੁੱਦੇ 'ਤੇ ਵਿਸਥਾਰ ਨਾਲ ਚਰਚਾ ਹੋਈ, ਜਿਸ ਵਿਚ ਬਰਾਮਦਕਾਰਾਂ ਅਤੇ ਅੰਸ਼ ਧਾਰਕਾਂ ਤੋਂ ਇਲਾਵਾ ਖਪਤਕਾਰ ਮਾਮਲਾ ਮੰਤਰਾਲਾ ਦੇ  ਅਧਿਕਾਰੀਆਂ ਨੇ ਭਾਗ ਲਿਆ। ਸਰਕਾਰੀ ਸੂਤਰਾਂ ਨੇ ਦੱਸਿਆ, ''ਬੈਠਕ ਵਿਚ ਪਿਆਜ਼ ਦੀ ਬਰਾਮਦ ਨੂੰ ਰੋਕਣ ਅਤੇ ਵਧਦੀਆਂ ਘਰੇਲੂ ਕੀਮਤਾਂ ਨੂੰ ਕੰਟ੍ਰੋਲ ਵਿਚ ਰੱਖਣ ਲਈ ਇਸ 'ਤੇ ਘੱਟ ਤੋਂ ਘੱਟ ਬਰਾਮਦ ਮੁੱਲ (ਐੱਮ. ਈ. ਪੀ.) ਵਿਵਸਥਾ ਨੂੰ ਦੁਬਾਰਾ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।


Related News